‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੋਰੋਨਾ ਦੇ ਨਵੇਂ ਵੇਰੀਏਂਟ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਸੰਭਾਵੀ ਤੀਜੀ ਲਹਿਰ ਲਈ ਤਿਆਰ ਹਾਂ। ਅਸੀਂ ਆਕਸੀਜਨ ਬਣਾਉਣ ਦੇ ਸ੍ਰੋਤ ਵਧਾਏ ਹਨ। ਅਸੀਂ ਆਕਸੀਜਨ ਦੇ ਹੋਰ ਟੈਂਕਰ ਖ਼ਰੀਦ ਰਹੇ ਹਾਂ। ਕੇਜਰੀਵਾਲ ਵੱਲੋਂ ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਅਪੀਲ ਵੀ ਕੀਤੀ ਗਈ ਹੈ। ਕੇਜਰੀਵਾਲ ਨੇ ਕਿਹਾ ਕਿ :
- 10 ਹਜ਼ਾਰ ਆਈਸੀਯੂ ਬੈੱਡ ਹਨ।
- 6800 ਆਈਸੀਯੂ ਬੈੱਡ ਅਜੇ ਅੰਡਰ ਕੰਸਟਰੱਕਸ਼ਨ ਹਨ, ਇਹ ਫਰਵਰੀ ਤੱਕ ਤਿਆਰ ਹੋ ਜਾਣਗੇ।
- ਸੋ ਇਸ ਤਰ੍ਹਾਂ 17 ਹਜ਼ਾਰ ਆਈਸੀਯੂ ਬੈੱਡ ਕੁੱਝ ਸਮੇਂ ਵਿੱਚ ਸਾਡੇ ਕੋਲ ਤਿਆਰ ਹੋ ਜਾਣਗੇ।
- ਅਸੀਂ ਦੋ ਹਫਤਿਆਂ ਦੇ ਨੋਟਿਸ ‘ਤੇ ਹਰ ਮਿਊਂਸੀਪਲ ਵਾਰਡ ਵਿੱਚ 100-100 ਆਕਸੀਜਨ ਬੈੱਡ ਤਿਆਰ ਕਰ ਸਕਾਂਗੇ।
- ਇਸ ਤਰ੍ਹਾਂ 270 ਵਾਰਡ ਹਨ ਅਤੇ 27 ਹਜ਼ਾਰ ਆਕਸੀਜਨ ਬੈੱਡ ਅਸੀਂ ਦੋ ਹਫਤਿਆਂ ਦੇ ਨੋਟਿਸ ‘ਤੇ ਤਿਆਰ ਕਰ ਸਕਦੇ ਹਾਂ।
- ਇਹ ਸਾਰੇ ਬੈੱਡ ਮਿਲਾ ਕੇ 63 ਹਜ਼ਾਰ 800 ਬੈੱਡਾਂ ਲਈ ਅਸੀਂ ਤਿਆਰ ਹਾਂ।
- ਇਸਦੇ ਲਈ ਸਾਰੀ ਮੈਨ ਪਾਵਰ ਤਿਆਰ ਕਰਵਾਈ ਜਾ ਰਹੀ ਹੈ।
- 32 ਕਿਸਮ ਦੀਆਂ ਦਵਾਈਆਂ ਹਨ, ਜੋ ਕਿ ਅਸੀਂ ਕਮੇਟੀ ਬਣਾਈ ਸੀ, ਇਨ੍ਹਾਂ ਸਾਰੀਆਂ ਦਵਾਈਆਂ ਦਾ ਦੋ ਮਹੀਨੇ ਦਾ ਬੱਫਰ ਸਟਾਕ ਆਰਡਰ ਕੀਤਾ ਜਾ ਰਿਹਾ ਹੈ। ਇਹ ਸਾਰੀਆਂ ਦਵਾਈਆਂ ਕਰੋਨਾ ਦੇ ਇਲਾਜ ਦੌਰਾਨ ਵਰਤੀਆਂ ਜਾਂਦੀਆਂ ਹਨ।
- ਹੋਮ ਆਈਸੋਲੇਸ਼ਨ ਲਈ ਵੀ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ।
- ਆਕਸੀਜਨ ਲਈ ਸਾਡੇ ਕੋਲ ਦਿੱਲੀ ਦੇ ਸਾਰੇ ਹਸਪਤਾਲਾਂ ਦਾ ਮਿਲਾ ਕੇ ਸਾਢੇ ਸੱਤ ਸੌ ਮੀਟਰਿਕ ਟਨ ਦੀ ਸਮਰੱਥਾ ਹੈ। ਅਸੀਂ ਆਕਸੀਜਨ ਲਈ 442 ਮੀਟਰਿਕ ਟਨ ਦੀ ਵਾਧੂ ਸਟੋਰੇਜ ਸਮਰੱਥਾ ਬਣਾ ਲਈ ਹੈ।
- ਹੁਣ ਅਸੀਂ ਆਕਸੀਜਨ ਬਣਾਉਣ ਵਾਲੇ ਪਲਾਂਟ ਬਣਾਏ ਹਨ। 121 ਮੀਟਰਿਕ ਟਨ ਆਕਸੀਜਨ ਹੁਣ ਦਿੱਲੀ ਵਿੱਚ ਬਣਨੀ ਸ਼ੁਰੂ ਹੋ ਗਈ ਹੈ।
- ਦਿੱਲੀ ਵਿੱਚ ਜਿੰਨੇ ਵੀ ਆਕਸੀਜਨ ਟੈਂਕਜ਼ ਹਨ, ਉਸ ਵਿੱਚ ਟੈਲੀਮੀਟਰੀ ਡਿਵਾਇਸ ਲਗਾਉਣ ਦੇ ਆਰਡਰ ਦਿੱਤੇ ਗਏ ਹਨ। ਇਸ ਡਿਵਾਇਸ ਨਾਲ ਸਾਡੇ ਕੰਟਰੋਲ ਰੂਮ ਵਿੱਚ ਹਰ ਮਿੰਟ ‘ਚ ਪਤਾ ਲੱਗਦਾ ਰਹੇਗਾ ਕਿ ਕਿਸ ਟੈਂਕ ਵਿੱਚ ਕਿੰਨੀ ਆਕਸੀਜਨ ਮੌਜੂਦ ਹੈ, ਕਿੱਥੇ ਆਕਸੀਜਨ ਖਤਮ ਹੋਣ ਵਾਲੀ ਹੈ।
- ਹਸਪਤਾਲਾਂ ਦੇ ਲਈ ਅਸੀਂ ਚੀਨ ਤੋਂ 6 ਹਜ਼ਾਰ ਸਿਲੰਡਰ ਮੰਗਵਾ ਲਏ ਹਨ।
- ਅਸੀਂ 15 ਆਕਸੀਜਨ ਟੈਂਕਰ ਖਰੀਦ ਰਹੇ ਹਾਂ। ਦਿੱਲੀ ਵਿੱਚ ਇੱਕ ਮਹੀਨੇ ਵਿੱਚ ਇਹ ਟੈਂਕਰ ਆ ਜਾਣਗੇ।