India International

ਭਾਰਤੀ ਮੂਲ ਦੀ ਅਮਰੀਕੀ ਅਰੁਣਾ ਮਿਲਰ ਨੇ ਰਚਿਆ ਇਤਿਹਾਸ, ਸੰਭਾਲਿਆ ਲੈਫਟੀਨੈਂਟ ਗਵਰਨਰ ਦਾ ਅਹੁਦਾ

ਅਮਰੀਕਾ :  ਭਾਰਤੀ ਮੂਲ ਦੀ ਅਮਰੀਕੀ ਸਿਆਸਤਦਾਨ ਅਰੁਣਾ ਮਿੱਲਰ ਨੇ ਇਤਿਹਾਸ ਰੱਚ ਦਿੱਤਾ ਹੈ । ਅਮਰੀਕਾ ਦੀ ਰਾਜਧਾਨੀ ਨਾਲ ਲੱਗਦੇ ਮੈਰੀਲੈਂਡ ਵਿੱਚ ਲੈਫਟੀਨੈਂਟ ਗਵਰਨਰ ਦਾ ਅਹੁਦਾ ਸੰਭਾਲਣ ਵਾਲੀ ਉਹ ਪਹਿਲੀ ਭਾਰਤੀ-ਅਮਰੀਕੀ ਸਿਆਸਤਦਾਨ ਬਣ ਗਈ ਹੈ। ਲੱਖਾਂ ਅਮਰੀਕੀ ਵੋਟਰਾਂ ਨੇ ਮੰਗਲਵਾਰ ਨੂੰ ਗਵਰਨਰ, ਰਾਜ ਦੇ ਸਕੱਤਰ ਅਤੇ ਹੋਰ ਦਫਤਰਾਂ ਦੇ ਮੁਖੀ ਦੀ ਚੋਣ ਕਰਨ ਲਈ ਵੋਟ ਦਿੱਤੀ ਸੀ।

ਅਰੁਣਾ ਮਿਲਰ ਨੇ ਇਤਿਹਾਸ ਰਚਿਆ ਜਦੋਂ ਉਹ ਅਮਰੀਕਾ ਦੀ ਰਾਜਧਾਨੀ ਨਾਲ ਲੱਗਦੇ ਸੂਬੇ ਮੈਰੀਲੈਂਡ ਵਿੱਚ ਲੈਫਟੀਨੈਂਟ ਗਵਰਨਰ ਲਈ ਮੁਹਿੰਮ ਜਿੱਤਣ ਵਾਲੀ ਪਹਿਲੀ ਭਾਰਤੀ-ਅਮਰੀਕੀ ਸਿਆਸਤਦਾਨ ਬਣ ਗਈ। ਮੈਰੀਲੈਂਡ ਹਾਊਸ ਦੇ ਸਾਬਕਾ ਡੈਲੀਗੇਟ ਮਿਲਰ, 58, ਆਉਣ ਵਾਲੇ ਡੈਮੋਕਰੇਟਿਕ ਗਵਰਨਰ ਵੇਸ ਮੂਰ ਦੇ ਨਾਲ ਲੈਫਟੀਨੈਂਟ ਗਵਰਨਰ ਲਈ ਦੌੜ ਵਿੱਚ ਸਨ ।

8 ਨਵੰਬਰ ਦੀ ਰਾਤ ਨੂੰ, ਪੋਲ ਬੰਦ ਹੋਣ ਤੋਂ ਥੋੜ੍ਹੀ ਦੇਰ ਬਾਅਦ, ਮੂਰ ਅਤੇ ਮਿਲਰ ਦੀ ਜਿੱਤ ਦਾ ਐਲਾਨ ਹੋਇਆ । ਮੂਰ ਅਤੇ ਮਿਲਰ ਨੂੰ ਉਨ੍ਹਾਂ ਦੀਆਂ ਮੁਹਿੰਮਾਂ ਦੌਰਾਨ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਰਾਸ਼ਟਰਪਤੀ ਜੋਅ ਬਿਡੇਨ ਦੋਵਾਂ ਦੁਆਰਾ ਸਮਰਥਨ ਦਿੱਤਾ ਗਿਆ ਸੀ।

ਮਿਲਰ ਦਾ ਜਨਮ ਆਂਧਰਾ ਪ੍ਰਦੇਸ਼ ਵਿੱਚ ਹੋਇਆ ਸੀ ਤੇ ਉਹ ਸੱਤ ਸਾਲ ਦੇ ਸੀ ,ਜਦੋਂ ਉਹ ਅਤੇ ਉਸਦੇ ਮਾਤਾ-ਪਿਤਾ ਅਮਰੀਕਾ ਚੱਲੇ ਗਏ। ਉਹਨਾਂ ਦਾ ਪਾਲਨ ਪੋਸ਼ਣ ਉਥੇ ਹੀ ਹੋਇਆ ਹੈ ।

ਮਿਲਰ ਨੇ ਮੈਰੀਲੈਂਡ ਵਿੱਚ ਲੈਫਟੀਨੈਂਟ ਗਵਰਨਰ ਦੀ ਮੁਹਿੰਮ ਨੂੰ ਜਿੱਤਣ ਲਈ ਸਾਰਿਆਂ ਦਾ ਧੰਨਵਾਦ ਕੀਤਾ ਹੈ।