ਬਿਉਰੋ ਰਿਪੋਰਟ – ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਬੀਬੀਸੀ ਨੂੰ ਇਕ ਇੰਟਰਵਿਊ ਦਿੰਦਿਆਂ ਕਿਹਾ ਕਿ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਦੇ ਫੈਸਲੇ ਤੋਂ ਪਹਿਲਾਂ ਭਗਵਾਨ ਨੂੰ ਹੱਲ ਲਈ ਕਈ ਪ੍ਰਾਰਥਨਾ ਕੀਤੀ ਸੀ ਅਤੇ ਇਸ ਵਿਚ ਕੋਈ ਸਚਾਈ ਨਹੀਂ ਹੈ। ਇਹ ਸਿਰਫ ਤੇ ਸਿਰਫ ਸੋਸ਼ਲ ਮੀਡੀਆ ਦੀ ਉਪਜ ਹੈ ਤੇ ਮੇਰੇ ਬਿਆਨ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਜੰਮੂ ਕਸ਼ਮੀਰ ਵਿਚ ਤੋੜੀ ਧਾਰਾ 370 ਬਾਰੇ ਬੋਲਦੇ ਕਿਹਾ ਕਿ ਧਾਰਾ 370 ਨੂੰ ਸੰਵਿਧਾਨ ਦੇ ਗਠਨ ਦੇ ਨਾਲ ਸ਼ਾਮਲ ਕੀਤਾ ਗਿਆ ਸੀ ਅਤੇ ਪਰਿਵਰਤਨ ਵਿਵਸਥਾਵਾਂ ਸਿਰਲੇਖ ਵਾਲੇ ਅਧਿਆਇ ਦਾ ਹਿੱਸਾ ਸੀ, ਬਾਅਦ ਵਿੱਚ ਇਸਦਾ ਨਾਮ ਬਦਲ ਕੇ ਅਸਥਾਈ ਪਰਿਵਰਤਨ ਵਿਵਸਥਾਵਾਂ ਕਰ ਦਿੱਤਾ ਗਿਆ। ਜਦੋਂ ਸੰਵਿਧਾਨ ਬਣਿਆ ਸੀ, ਤਾਂ ਇਹ ਮੰਨਿਆ ਜਾਂਦਾ ਸੀ ਕਿ ਇਹ ਵਿਵਸਥਾਵਾਂ ਹੌਲੀ-ਹੌਲੀ ਖਤਮ ਹੋ ਜਾਣਗੀਆਂ।
ਇਹ ਵੀ ਪੜ੍ਹੋ – ਸੂਬੇ ‘ਚ ਲੱਗਿਆ ਰਾਸ਼ਟਰਪਤੀ ਸ਼ਾਸਨ