International Punjab Religion

ਲੰਡਨ ’ਚ ਹੈਵਾਨੀਅਤ! ਪੈਟਰੋਲ ਪਾ ਕੇ ਇੱਕ ਸਿੱਖ ਪਰਿਵਾਰ ਨੂੰ ਜ਼ਿੰਦਾ ਸਾੜਿਆ! ਨੌਜਵਾਨ ਦੀ ਮੌਤ, 4 ਦੀ ਹਾਲਤ ਨਾਜ਼ੁਕ

ਬਿਉਰੋ ਰਿਪੋਰਟ – ਲੰਡਨ ਤੋਂ ਇੱਕ ਸਿੱਖ ਪਰਿਵਾਰ ਨਾਲ ਹੈਵਾਨੀਅਤ ਵਰਗਾ ਸਲੂਕ ਕੀਤਾ ਗਿਆ ਹੈ। ਵੂਲਵਰਹੈਂਪਟਨ ਦੇ ਇੱਕ ਸਿੱਖ ਪਰਿਵਾਰ ’ਤੇ ਕਾਤਲਾਨਾ ਹਮਲਾ ਕੀਤਾ ਗਿਆ ਹੈ। ਪਟਰੋਲ ਛਿੜਕ ਕੇ ਘਰ ਨੂੰ ਅੱਗ ਲਾ ਦਿਤੀ। ਜਿਸ ਵਿੱਚ 26 ਸਾਲ ਦੇ ਨੌਜਵਾਨ ਆਕਾਸ਼ਦੀਪ ਸਿੰਘ ਦੀ ਮੌਤ ਹੋ ਗਈ ਹੈ ਅਤੇ 4 ਪਰਿਵਾਰਿਕ ਮੈਂਬਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਏ ਹਨ। ਘਰ ਦੇ ਨਜ਼ਦੀਕ ਤੋਂ ਪੈਟਰੋਲ ਦਾ ਕਨੱਸਤਰ ਬਰਾਮਦ ਹੋਇਆ ਹੈ।

ਪੁਲਿਸ ਨੇ ਸਿੱਖ ਨੌਜਵਾਨ ਦੇ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। CCTV ਦੀ ਫੁਟੇਜ ਅਧਿਕਾਰੀਆਂ ਨੇ ਅਪਣੇ ਕਬਜ਼ੇ ’ਚ ਲੈ ਲਈ ਹੈ ਤੇ ਵੈਸਟ ਮਿਡਲੈਂਡਜ਼ ਦੀ ਪੁਲਿਸ ਨੇ ਉਸ ਨੂੰ ਜੱਗ ਜ਼ਾਹਿਰ ਵੀ ਕਰ ਦਿਤਾ ਹੈ। CCTV ਵਿੱਚ ਨਜ਼ਰ ਆ ਰਿਹਾ ਹੈ ਕਿ ਇੱਕ ਸ਼ਖਸ ਗ੍ਰਾਊਂਡ ਫਲੌਰ ’ਤੇ ਸਿੱਖ ਪਰਿਵਾਰ ਦੀ ਬਾਰੀ ਖੋਲ ਕੇ ਪੈਟਰੋਲ ਸੁੱਟ ਰਿਹਾ ਹੈ। ਫਿਰ ਉਹ ਮਕਾਨ ਨੂੰ ਅੱਗ ਲਾ ਕੇ ਫਰਾਰ ਹੋ ਜਾਂਦਾ ਹੈ।

ਜਿਸ ਵੇਲੇ ਮੁਲਜ਼ਮ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਘਰ ਵਿੱਚ 5 ਮੈਂਬਰ ਮੌਜੂਦ ਸਨ। ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਤੇ ਬਾਕੀ ਹਸਪਤਾਲ ਵਿੱਚ ਦਾਖ਼ਲ ਹਨ। 52 ਸਾਲ ਦੀ ਇੱਕ ਮਹਿਲਾ ਅਤੇ 16 ਸਾਲ ਦੇ ਲੜਕੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਨ੍ਹਾਂ ਵਿੱਚੋਂ 50 ਸਾਲਾਂ ਦੇ ਇੱਕ ਵਿਅਕਤੀ ’ਤੇ 20 ਸਾਲਾਂ ਦੇ ਇੱਕ ਨੌਜਵਾਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਇਹ ਵੀ ਪਤਾ ਲੱਗਿਆ ਹੈ ਕਿ ਹਮਲੇ ਵਿੱਚ ਮਾਰਿਆ ਗਿਆ ਆਕਾਸ਼ਦੀਪ ਸਿੰਘ ਧਾਰਮਿਕ ਬਿਰਤੀ ਵਾਲਾ ਨੌਜਵਾਨ ਸੀ।

ਜਿਸ ਤਰ੍ਹਾਂ ਘਰ ਨੂੰ ਅੱਗ ਲਗਾਈ ਗਈ ਹੈ ਉਸ ਵਿੱਚ ਕਿਸੇ ਦੀ ਸਾਜਿਸ਼ ਨਜ਼ਰ ਆ ਰਹੀ ਹੈ। ਕਿਸੇ ਨੇ ਦੁਸ਼ਮਣੀ ਕੱਢਣ ਦੇ ਲਈ ਉਸ ਸ਼ਖ਼ਸ ਨੂੰ ਘਰ ਵਿੱਚ ਅੱਗ ਲਗਾਉਣ ਦੇ ਲਈ ਭੇਜਿਆ ਹੋ ਸਕਦਾ ਹੈ ਜਾਂ ਫਿਰ ਨਸਲੀ ਹਿੰਸਾ ਵੀ ਇਸ ਦੇ ਪਿੱਛੇ ਕਾਰਨ ਹੋ ਸਕਦਾ ਹੈ। ਜਿਸ ਤਰ੍ਹਾਂ ਵਾਰਦਾਤ ਹੋਈ ਹੈ ਉਸ ਤੋਂ ਇਹ ਨਹੀਂ ਲੱਗਦਾ ਹੈ ਕਿ ਲੁੱਟ ਜਾਂ ਚੋਰੀ ਦੇ ਇਰਾਦੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੋਵੇ। ਕਿਉਂਕਿ ਜੇ ਅਜਿਹਾ ਕਰਨਾ ਹੁੰਦਾ ਤਾਂ ਘਰ ਨੂੰ ਅੱਗ ਦੇ ਹਵਾਲੇ ਕਰਨ ਦੀ ਕੀ ਜ਼ਰੂਰਤ ਸੀ।

ਇਹ ਵੀ ਪੜ੍ਹੋ – ਬ੍ਰਿਟੇਨ ਦੇ ਪੰਜਾਬੀ ਸੰਸਦ ਮੈਂਬਰਾਂ ’ਚੋਂ ਇੱਕ ਨੇ ਗੁਟਕਾ ਸਾਹਿਬ ਨਾਲ ਚੁੱਕੀ ਸਹੁੰ, ਢੇਸੀ ਸਮੇਤ ਕਈ ਭਾਰਤੀ ਮੂਲ ਦੇ ਸਾਂਸਦਾਂ ਨੇ ਹੱਥ ਖੜਾ ਕਰਕੇ ਲਿਆ ਅਹਿਦ