ਬਿਉਰੋ ਰਿਪੋਰਟ : ਮੀਂਹ ਦੀ ਵਜ੍ਹਾ ਕਰਕੇ ਨਿਊਜ਼ੀਲੈਂਡ ਅਤੇ ਭਾਰਤ ਦੇ ਵਿਚਾਲੇ ਟੀ-20 ਦਾ ਤੀਜਾ ਮੈਚ ਪੂਰਾ ਨਹੀਂ ਹੋ ਸਕਿਆ । ਮੈਚ ਰੱਦ ਹੋਣ ਦੀ ਵਜ੍ਹਾ ਕਰਕੇ ਟੀਮ ਇੰਡੀਆ ਨੇ 1-0 ਨਾਲ ਸੀਰੀਜ਼ ਜਿੱਤ ਲਈ । ਪਰ ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਪੂਰੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 19.4 ਓਵਰ ਵਿੱਚ 160 ਦੌੜਾਂ ਬਣਾ ਕੇ ਆਲ ਆਉਟ ਹੋ ਗਈ ਹੈ। ਭਾਰਤ ਨੂੰ ਜਿੱਤ ਦੇ ਲਈ 161 ਦੌੜਾਂ ਦੀ ਜ਼ਰੂਰਤ ਹੈ । ਟੀਮ ਇੰਡੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ 9 ਓਵਰ ਵਿੱਚ 4 ਵਿਕਟਾਂ ਗਵਾਕੇ ਕੇ ਭਾਰਤ ਨੇ 75 ਦੌੜਾਂ ਬਣਾਇਆ । ਪਰ 10 ਓਵਰ ਤੋਂ ਪਹਿਲਾਂ ਹੀ ਮੀਂਹ ਸ਼ੁਰੂ ਹੋ ਗਿਆ । ਕਿਉਂਕਿ ਨਿਯਮ ਮੁਤਾਬਿਕ ਦੋਵਾਂ ਟੀਮਾਂ ਲਈ 10 ਓਵਰ ਦਾ ਖੇਡ ਜ਼ਰੂਰੀ ਸੀ ਜਿਸ ਦੀ ਵਜ੍ਹਾ ਕਰਕੇ ਮੈਚ ਰੱਦ ਕਰ ਦਿੱਤਾ ਗਿਆ ।
ਪਰ ਨਿਊਜ਼ੀਲੈਂਡ ਦੇ ਖਿਲਾਫ਼ ਦੂਜੇ ਟੀ-20 ਵਿੱਚ ਵਿਕਟ ਦਾ ਖਾਤਾ ਨਾ ਖੋਲਣ ਵਾਲੇ ਅਰਸ਼ਦੀਪ ਨੇ ਤੀਜੇ ਮੈਚ ਵਿੱਚ ਸ਼ਾਨਦਾਰ ਵਾਪਸੀ ਕੀਤੀ ਹੈ । ਅਰਸ਼ਦੀਪ ਨੇ ਆਪਣੀ ਖ਼ਤਰਨਾਕ ਗੇਂਦਬਾਜ਼ੀ ਦੇ ਨਾਲ ਨਿਊਜ਼ੀਲੈਂਡ ਦੀ ਤਕਰੀਬਨ ਅੱਧੀ ਟੀਮ ਨੂੰ ਆਪਣੇ ਦਮ ‘ਤੇ ਪਵੀਨਿਅਨ ਭੇਜਿਆ ਹੈ । ਅਰਸ਼ਦੀਪ ਨੇ ਆਪਣੇ ਪਹਿਲੇ ਓਵਰ ਦੀ ਤੀਜੀ ਗੇਂਦ ‘ਤੇ ਸਭ ਤੋਂ ਪਹਿਲਾਂ ਓਪਨਰ ਫਿਨ ਐਲਨ ਨੂੰ LBW ਆਉਟ ਕੀਤਾ । ਫਿਰ ਅਰਸ਼ਦੀਪ ਨੇ ਹੀ ਖ਼ਤਰਨਾਕ ਨਜ਼ਰ ਆ ਰਹੇ ਨਿਊਜ਼ੀਲੈਂਡ ਦੇ ਦੂਜੇ ਓਪਨਰ ਡੈਵਨ ਕਾਨਵਾਏ ਨੂੰ 59 ਦੌੜਾਂ ‘ਤੇ ਆਉਟ ਕੀਤਾ । ਇਸ ਤੋਂ ਬਾਅਦ ਅਖੀਰਲੇ ਓਵਰਾਂ ਵਿੱਚ ਗੇਂਦਬਾਜ਼ੀ ਕਰਨ ਪਹੁੰਚੇ ਅਰਸ਼ਦੀਪ ਨੇ ਮੁੜ ਤੋਂ ਟੀਮ ਇੰਡੀਆ ਦੀ ਮੈਚ ਵਿੱਚ ਸ਼ਾਨਦਾਰ ਵਾਪਸੀ ਕਰਵਾਈ। ਉਨ੍ਹਾਂ ਨੇ ਲਗਾਤਾਰ 2 ਗੇਂਦਾਂ ‘ਤੇ 2 ਵਿਕਟਾਂ ਹਾਸਲ ਕੀਤੀਆਂ ਉਨ੍ਹਾਂ ਦਾ ਸ਼ਿਕਾਰ ਡੈਰੀਅਲ ਮਿਚਲ ਅਤੇ ਸੋਢੀ ਬਣੇ । ਹਾਲਾਂਕਿ ਅਰਸ਼ਦੀਪ ਹੈਟ੍ਰਿਕ ਨਹੀਂ ਲੈ ਸਕੇ । ਪਰ 4 ਓਵਰ ਵਿੱਚ 37 ਦੌੜਾਂ ਦੇ ਕੇ ਅਰਸ਼ਦੀਪ ਨੇ 4 ਵਿਕਟਾਂ ਹਾਸਲ ਕਰਕੇ ਟੀਮ ਇੰਡੀਆ ਲਈ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ। ਟੀ-20 ਵਿੱਚ ਅਰਸ਼ਦੀਪ ਦੀ ਇਹ ਹੁਣ ਤੱਕ ਦੀ ਸਭ ਤੋਂ ਚੰਗੀ ਪ੍ਰਫਾਰਮੈਂਸ ਹੈ। ਅਰਸ਼ਦੀਪ ਦੇ ਨਾਲ ਮੁਹੰਮਦ ਸਿਰਾਜ ਨੇ ਵੀ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 4 ਵਿਕਟਾਂ ਹਾਸਲ ਕੀਤੀਆਂ ਹਨ । ਜਦਕਿ ਹਰਸ਼ਲ ਪਟੇਲ ਦੇ ਖਾਤੇ ਵਿੱਚ ਸਿਰਫ 1 ਹੀ ਵਿਕਟ ਲੱਗੀ ।