Sports

IPL ਦੇ ਪਹਿਲੇ ਮੈਚ ‘ਚ ਅਰਸ਼ਦੀਪ ਸਿੰਘ ਬਣੇ ਹੀਰੋ !

ਬਿਊਰੋ ਰਿਪੋਰਟ : IPL ਦੇ ਪਹਿਲੇ ਮੈਚ ਵਿੱਚ ਅਰਸ਼ਦੀਪ ਸਿੰਘ ਨੇ ਕਮਾਲ ਦੀ ਗੇਂਦਬਾਜ਼ੀ ਦੇ ਨਾਲ ਆਪਣੀ ਟੀਮ ਪੰਜਾਬ ਕਿੰਗਸ ਨੂੰ ਕੋਲਕਾਤਾ ਦੇ ਖਿਲਾਫ ਪਹਿਲੀ ਜਿੱਤ ਦਿਵਾਈ ਹੈ । ਉਨ੍ਹਾਂ ਨੇ 3 ਓਵਰ ਵਿੱਚ 19 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ ਹਨ। ਖਾਸ ਗੱਲ ਇਹ ਰਹੀ ਕਿ ਅਰਸ਼ਦੀਪ ਨੇ ਪਹਿਲੇ ਓਵਰ ਵਿੱਚ ਕੋਲਕਾਤਾ ਨਾਇਟ ਰਾਇਡਰਸ ਦੇ 2 ਬੱਲੇਬਾਜ਼ਾਂ ਨੂੰ ਸਸਤੇ ਵਿੱਚ ਪਵੀਲਿਅਨ ਭੇਜ ਦਿੱਤਾ ਜਿਸ ਦੀ ਵਜ੍ਹਾ ਕਰਕੇ ਟੀਮ ਪੂਰੀ ਤਰ੍ਹਾਂ ਨਾਲ ਹਿੱਲ ਗਈ । ਅਰਸ਼ਦੀਪ ਨੇ ਮੰਦੀਪ ਸਿੰਘ ਨੂੰ 2 ਅਤੇ ਅਨੁਕੁਲ ਰਾਏ ਨੂੰ 4 ਦੌੜਾਂ ‘ਤੇ ਆਪਣੀ ਖਤਰਨਾਕ ਗੇਂਦਬਾਜ਼ੀ ਦੇ ਜ਼ਰੀਏ ਸ਼ਿਕਾਰ ਬਣਾਇਆ । ਫਿਰ ਕੋਲਕਾਤਾ ਨੂੰ ਮੁੜ ਤੋਂ ਮੈਚ ਵਿੱਚ ਵਾਪਸੀ ਕਰਵਾ ਰਹੇ ਵੈਂਕਟੇਸ਼ ਅਇਅਰ ਨੂੰ ਵੀ 34 ਦੌੜਾਂ ‘ਤੇ ਪਵੀਨੀਅਨ ਭੇਜਿਆ । ਟੀਮ ਇੰਡੀਆ ਦੀ ਟੀ-20 ਟੀਮ ਵਿੱਚ ਆਪਣੇ ਸ਼ੁਰੂਆਤੀ ਓਵਰ ਅਤੇ ਡੈਥ ਓਵਰ ਵਿੱਚ ਸ਼ਾਨਦਾਰ ਗੇਂਦਬਾਜ਼ੀ ਦੀ ਵਜ੍ਹਾ ਕਰਕੇ ਬੀਸੀਸੀਆਈ ਨੇ ਅਰਸ਼ਦੀਪ ਨੂੰ 26 ਉਨ੍ਹਾਂ ਖਿਡਾਰੀਆਂ ਵਿੱਚ ਸ਼ਾਮਲ ਕੀਤਾ ਹੈ ਜਿੰਨਾਂ ਨੂੰ ਹਰ ਸਾਲ ਬੀਸੀਸੀਆਈ ਗਰੇਡ ਦੇ ਹਿਸਾਬ ਦੇ ਨਾਲ ਕਰੋੜਾਂ ਰੁਪਏ ਦਿੰਦੀ ਹੈ,ਅਰਸ਼ਦੀਪ ਨੂੰ ਸੀ ਗਰੇਡ ਵਿੱਚ ਸ਼ਾਮਲ ਕੀਤਾ ਗਿਆ ਹੈ ਯਾਨੀ ਉਨ੍ਹਾਂ ਨੂੰ ਹਰ ਸਾਲ 1 ਕਰੋੜ ਰੁਪਏ ਬੀਸੀਸੀਆਈ ਵੱਲੋਂ ਦਿੱਤੇ ਜਾਣਗੇ ।

ਇਸ ਤਰ੍ਹਾਂ ਪੰਜਾਬ ਕਿੰਗਸ ਨੇ ਆਪਣਾ ਪਹਿਲਾਂ ਮੈਚ ਜਿੱਤਿਆ

ਮੁਹਾਲੀ ਦੇ ਮੈਦਾਨ ਵਿੱਚ ਕੋਲਕਾਤਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ । ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਕਿੰਗਸ ਨੇ 20 ਓਵਰ ਵਿੱਚ 5 ਵਿਕਟਾਂ ਗਵਾ ਕੇ 191 ਦੌੜਾਂ ਬਣਾਇਆ,ਜਵਾਬ ਵਿੱਚ ਕੋਲਕਾਤਾ ਦੀ ਟੀਮ 16 ਓਵਰ ਵਿੱਚ 7 ਵਿਕਟਾਂ ਗਵਾਕੇ 146 ਦੌੜਾਂ ਹੀ ਬਣਾ ਸਕੀ । ਮੀਂਹ ਦੀ ਵਜ੍ਹਾ ਕਰਕੇ ਖੇਡ ਰੋਕਣਾ ਪਿਆ ਡਕਵਥ ਲੁਇਸ ਦੇ ਨਿਯਮ ਮੁਤਾਬਿਕ ਪੰਜਾਬ ਕਿੰਗਸ ਦੀ ਚੰਗੀ ਰਨਰੇਟ ਹੋਣ ਦੀ ਵਜ੍ਹਾ ਕਰਕੇ ਟੀਮ ਨੂੰ ਜੇਤੂ ਐਲਾਨ ਦਿੱਤਾ ਗਿਆ । ਪੰਜਾਬ ਕਿੰਗਸ ਨੇ ਕੋਲਕਾਤਾ ਨੂੰ 7 ਦੌੜਾਂ ਦੇ ਨਾਲ ਹਰਾ ਦਿੱਤਾ।

ਪੰਜਾਬ ਕਿੰਗਸ ਦੀ ਬੱਲੇਬਾਜ਼ੀ

ਪ੍ਰਭਸਿਮਰਨ ਸਿੰਘ ਨੇ ਪਹਿਲੇ ਬੈਟਿੰਗ ਕਰਦੇ ਹੋਏ ਟੀਮ ਨੂੰ ਤਾਬੜ ਤੋੜ ਸ਼ੁਰੂਆਤ ਦਿਵਾਈ, ਉਨ੍ਹਾਂ ਨੇ 12 ਗੇਂਦਾਂ ‘ਤੇ 23 ਦੌੜਾਂ ਦੀ ਸ਼ਾਨਦਾਰੀ ਇਨਿੰਗ ਖੇਡੀ, ਫਿਰ ਕਪਤਾਨ ਸ਼ਿਖਰ ਧਵਨ ਅਤੇ ਭਾਨੂ ਰਾਮ ਪਕਸ਼ੇ ਨੇ 55 ਗੇਂਦਾਂ ‘ਤੇ 86 ਦੌੜਾਂ ਦੀ ਸਾਂਝੇਦਾਰੀ ਕੀਤੀ। ਰਾਜ ਪਕਸ਼ੇ ਨੇ ਆਈਪੀਐੱਲ ਵਿੱਚ ਆਪਣਾ ਪਹਿਲਾਂ ਅਰਧ ਸੈਂਕੜਾਂ ਬਣਾਇਆ । ਉਧਰ ਕੋਲਕਾਤਾ ਦਾ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ । ਸਿਰਫ਼ ਆਂਦਰੇ ਰਸੇਲ ਨੇ 35 ਅਤੇ ਵੈਕਟੇਸ਼ ਅਇਅੜ ਨੇ 34 ਦੌੜਾਂ ਬਣਾਇਆ । ਕਪਤਾਨ ਨਿਤਿਸ਼ ਰਾਣਾ ਵੀ 24 ਦੌੜਾਂ ਹੀ ਬਣਾ ਸਕੇ।