Sports

ਅਰਸ਼ਦੀਪ ਸਿੰਘ ਕ੍ਰਿਕਟਰ ਆਫ ਦਿ ਈਅਰ ਐਵਾਰਡ’ ਲਈ ਨਾਮਜ਼ਦ

ਬਿਉਰੋ ਰਿਪੋਰਟ – ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਆਈਸੀਸੀ ਪੁਰਸ਼ ਟੀ-20 ਅੰਤਰਰਾਸ਼ਟਰੀ ਕ੍ਰਿਕਟਰ ਆਫ ਦਿ ਈਅਰ ਐਵਾਰਡ’ ਲਈ ਨਾਮਜ਼ਦ ਕੀਤਾ ਹੈ। ਦੱਸ ਦੇਈਏ ਕਿ ਅਰਸ਼ਦੀਪ ਸਿੰਘ ਨੇ ਟੀ-20 ਵਿਸ਼ਵ ਕੱਪ ਜਿੱਤਣ ਵਿਚ ਅਹਿਮ ਯੋਗਦਾਨ ਪਾਇਆ ਸੀ। ਅਰਸ਼ਦੀਪ ਤੋਂ ਇਲਾਵਾ ਪਾਕਿਸਤਾਨ  ਦੇ ਬਾਬਰ ਆਜ਼ਮ, ਆਸਟ੍ਰੇਲੀਆ ਦੇ ਟ੍ਰੈਵਿਸ ਹੈੱਡ ਅਤੇ ਜ਼ਿੰਬਾਬਵੇ ਦੇ ਸਿਕੰਦਰ ਰਜ਼ਾ ਦਾਅਵੇਦਾਰ ਹਨ। ਅਰਸਦੀਪ ਸਿੰਘ ਨੇ ਇਸ ਸਾਲ ਕਾਫੀ ਵਧੀਆ ਪ੍ਰਦਰਸ਼ਨ ਕੀਤਾ ਸੀ,ਜਿਸ ਨੇ 18 ਮੈਚਾਂ ਵਿਚ  36 ਵਿਕਟਾਂ ਲਈਆਂ। ਅਰਸ਼ਦੀਪ  ਨੇ ਟੀ-20 ਅੰਤਰਰਾਸ਼ਟਰੀ ਮੈਚਾਂ ਸਭ ਤੋਂ ਵੱਧ ਵਿਕਟਾਂ ਲਈ ਹਨ।

ਇਹ ਵੀ ਪੜ੍ਹੋ – ਪੰਜਾਬ ਦੇ ਸਕੂਲਾਂ ’ਚ ਵਧੀਆਂ ਛੁੱਟੀਆਂ, ਸਾਰੇ ਸਕੂਲਾਂ ’ਚ 7 ਜਨਵਰੀ ਤੱਕ ਛੁੱਟੀ