Punjab

ਅਰਸ਼ਦੀਪ ਸਿੰਘ ਤੋਂ ਬਹੁਤ ਖੁਸ਼ BCCI ! ਕਰ ਦਿੱਤੀ ਕਰੋੜਾਂ ਦੀ ਬਰਸਾਤ !

arshdeep singh name in bcci new contract list

ਬਿਊਰੋ ਰਿਪੋਰਟ : ਟੀਮ ਇੰਡੀਆ ਵੱਲੋਂ T-20 ਦੇ ਸਭ ਤੋਂ ਸ਼ਾਨਦਾਰ ਗੇਂਦਬਾਜ਼ ਬਣ ਚੁੱਕੇ ਅਰਸ਼ਦੀਪ ਸਿੰਘ ‘ਤੇ ਹੁਣ BCCI ਵੀ ਮੇਹਰਬਾਨ ਨਜ਼ਰ ਆ ਰਹੀ ਹੈ । ਬੋਰਡ ਨੇ ਜਿਹੜੇ ਨਵੇਂ 26 ਖਿਡਾਰੀਆਂ ਦੀ ਸਾਲਾਨਾ ਇਕਰਾਰਨਾਮੇ ਦੀ ਲਿਸਟ ਜਾਰੀ ਕੀਤੀ ਹੈ ਉਸ ਵਿੱਚ ਹਰਸ਼ਦੀਪ ਨੂੰ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਹੈ । ਯਾਨੀ ਸਾਫ ਹੈ ਅਰਸ਼ਦੀਪ ਸਿੰਘ ਨੂੰ ਹੁਣ ਹਰ ਸਾਲ 1 ਕਰੋੜ ਰੁਪਏ ਮਿਲਣਗੇ । ਉਨ੍ਹਾਂ ਨੂੰ ‘C’ ਕੈਟਾਗਰੀ ਵਿੱਚ ਰੱਖਿਆ ਗਿਆ ਹੈ । ਫਿਲਹਾਲ ਅਕਸ਼ਦੀਪ ਸਿੰਘ T-20 ਫਾਰਮੇਟ ਵਿੱਚ ਹੀ ਆਪਣੀ ਥਾਂ ਟੀਮ ਵਿੱਚ ਪੱਕੀ ਕਰ ਸਕੇ ਹਨ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਦੀ ਪ੍ਰਫਾਰਮੈਂਸ ਨੂੰ ਵੇਖ ਦੇ ਹੋਏ ਜੇਕਰ ONE DAY ਅਤੇ TEST ਟੀਮ ਵਿੱਚ ਥਾਂ ਮਿਲ ਦੀ ਹੈ ਤਾਂ ਉਨ੍ਹਾਂ ਦਾ ਗਰੇਡ ਵਧਾਇਆ ਜਾਵੇਗਾ। ਪਰ ਜਿਸ ਤਰ੍ਹਾਂ ਨਾਲ ਅਰਸ਼ਦੀਪ ਨੇ ਏਸ਼ੀਆ ਕੱਪ ਅਤੇ ਟੀ-20 ਵਰਲਡ ਕੱਪ ਵਿੱਚ ਓਪਨਿੰਗ ਅਤੇ ਡੈਥ ਓਵਰ ਵਿੱਚ ਗੇਂਦਬਾਜ਼ੀ ਕੀਤੀ ਸੀ ਉਸ ਤੋਂ ਬਾਅਦ ਅਰਸ਼ਦੀਪ ਦੀ ਕਈ ਦਿੱਗਜ ਖਿਡਾਰੀਆਂ ਨੇ ਤਾਰੀਫ ਕੀਤੀ ਸੀ । ਇਸ ਤੋਂ ਇਲਾਵਾ ਪੰਜਾਬ ਕਿੰਗਸ ਨੇ ਅਰਸ਼ਦੀਪ ਸਿੰਘ ਨੂੰ ਮੁੜ ਤੋਂ ਮੋਟੀ ਫੀਸ ਦੇ ਕੇ ਟੀਮ ਦਾ ਹਿੱਸਾ ਮੁੜ ਬਣਾਇਆ ਹੈ । ਪੰਜਾਬ ਦੇ ਇੱਕ ਹੋਰ ਖਿਡਾਰੀ ਨੂੰ 26 ਕਰਾਰ ਕੀਤੇ ਗਏ ਖਿਡਾਰੀਆਂ ਵਿੱਚ ਥਾਂ ਮਿਲੀ ਹੈ ।

ਸ਼ੁਭਮਨ ਗਿੱਲ ਨੂੰ ਕਰਾਰ ਵਿੱਚ ਸ਼ਾਮਲ ਕੀਤਾ ਗਿਆ

ਓਪਨਰ ਸ਼ੁਭਮਨ ਗਿੱਲ ਆਪਣੀ ਸ਼ਾਨਦਾਰ ਬੱਲੇਬਾਜ਼ੀ ਦੇ ਨਾਲ ਕ੍ਰਿਕਟ ਦੇ ਤਿੰਨੋ ਫਾਰਮੇਟ ਵਿੱਚ ਟੀਮ ਇੰਡੀਆ ਵਿੱਚ ਆਪਣੀ ਥਾਂ ਪੱਕੀ ਕਰ ਚੁੱਕੇ ਹਨ । ਇਸ ਸਾਲ ਉਨ੍ਹਾਂ ਨੇ ਟੀ-20,ਟੈਸਟ ਅਤੇ ਵੰਨ ਡੇ ਮੈਚਾਂ ਵਿੱਚ ਸੈਂਕੜੇ ਲਗਾਏ ਹਨ। ਜਿਸ ਤੋਂ ਬਾਅਦ ਬੀਸੀਸੀਆਈ ਨੇ ਉਨ੍ਹਾਂ ਨੂੰ ‘B’ ਗਰੇਡ ਦਿੱਤਾ ਹੈ ਯਾਨੀ ਸ਼ੁਭਮਨ ਗਿੱਲ ਨੂੰ ਹਰ ਸਾਲ ਬੀਸੀਸੀਆਈ 3 ਕਰੋੜ ਦੇਵੇਗਾ । 26 ਖਿਡਾਰੀਆਂ ਦੀ ਲਿਸਟ ਵਿੱਚ ਪੰਜਾਬ ਦੇ 2 ਖਿਡਾਰੀਆਂ ਦੇ ਨਾਂ ਆਉਣਾ ਪੰਜਾਬ ਲਈ ਮਾਣ ਦੀ ਗੱਲ ਹੈ। ਦੋਵਾਂ ਦੇ ਪਰਿਵਾਰ ਖੁਸ਼ ਹਨ । ਇਸ ਤੋਂ ਇਲਾਵਾ ਬੋਰਡ ਨੇ ਕਈ ਖਿਡਾਰੀਆਂ ਨੂੰ A+ ਦੇ ਗਰੇਡ ਵਿੱਚ ਪਾਇਆ ਹੈ ।

BCCI ਵੱਲੋਂ ਜਾਰੀ ਨਵਾਂ ਗਰੇਡ

BCCI ਦੇ ਨਵੇਂ ਗਰੇਡ ਮੁਤਾਬਿਕ ਪੰਜ ਖਿਡਾਰੀਆਂ ਨੂੰ A ਵਿੱਚ ਪਾਇਆ ਗਿਆ ਹੈ 6 ਖਿਡਾਰੀਆਂ ਨੂੰ B ਗਰੇਡ ਅਤੇ 11 ਖਿਡਾਰੀਆਂ ਨੂੰ C ਗਰੇਡ ਵਿੱਚ ਸ਼ਾਮਲ ਕੀਤਾ ਗਿਆ ਹੈ । ਇਸ ਵਾਰ ਸਿਰਫ ਰੋਹਿਤ ਸ਼ਰਮਾ,ਵਿਰਾਟ ਕੋਹਲੀ,ਜਸਪ੍ਰੀਤ ਬੁਮਰਾਹ ਰਵਿੰਦਰ ਜਡੇਜਾ ਨੂੰ A+ ਗਰੇਡ ਵਿੱਚ ਰੱਖਿਆ ਗਿਆ ਹੈ । ਜਡੇਜਾ ਨੂੰ ਆਲ ਰਾਊਂਡ ਪਰਫਾਰਮੈਂਸ ਦੀ ਵਜ੍ਹਾ ਕਰਕੇ A+ ਗਰੇਡ ਵਿੱਚ ਪਾਇਆ ਗਿਆ ਹੈ । A+ ਵਾਲੇ ਖਿਡਾਰੀਆਂ ਨੂੰ ਹਰ ਸਾਲ ਬੋਰਡ ਵੱਲੋਂ 7 ਕਰੋੜ ਰੁਪਏ ਦਿੱਤੇ ਜਾਂਦੇ ਹਨ ਜਦਕਿ A ਗਰੇਡ ਦੇ ਖਿਡਾਰੀ ਨੂੰ 5 ਕਰੋੜ,B ਗਰੇਡ ਦੇ ਖਿਡਾਰੀ ਨੂੰ 3 ਕਰੋੜ ਰੁਪਏ ਦਿੱਤੇ ਜਾਣਗੇ C ਨੂੰ 1 ਕਰੋੜ ਮਿਲ ਦੇ ਹਨ ।