ਬਿਊਰੋ ਰਿਪੋਰਟ : ਭਾਰਤ ਨੂੰ ਨਿਊਜ਼ੀਲੈਂਡ ਖਿਲਾਫ਼ ਪਹਿਲੇ ਟੀ-20 ਵਿੱਚ 21 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ । ਇਸ ਮੈਚ ਵਿੱਚ ਭਾਰਤੀ ਬੱਲੇਬਾਜ਼ੀ ਦੇ ਨਾਲ ਗੇਂਦਬਾਜ਼ੀ ਵੀ ਕਾਫੀ ਖਰਾਬ ਰਹੀ ਹੈ । ਪਹਿਲੇ ਟੀ-20 ਵਿੱਚ ਨੌਜਵਾਨ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਨਵਾਂ ਰਿਕਾਰਡ ਬਣਾ ਦਿੱਤਾ ਹੈ ਪਰ ਇਹ ਰਿਕਾਰਡ ਉਹ ਆਪ ਵੀ ਯਾਦ ਨਹੀਂ ਰੱਖਣਾ ਚਾਉਂਣਗੇ ਅਤੇ ਉਮੀਦ ਹੈ ਕੀ ਜਲਦ ਤੋਂ ਜਲਦ ਇਸ ਨੂੰ ਭੁੱਲਣ ਦੀ ਕੋਸ਼ਿਸ਼ ਕਰਨਗੇ ਅਤੇ ਮੁੜ ਤੋਂ ਖੇਡ ਵਿੱਚ ਵਾਪਸੀ ਕਰਨਗੇ ਇਹ ਉਨ੍ਹਾਂ ਨੇ ਕਈ ਵਾਰ ਕਰਕੇ ਵੀ ਵਿਖਾਇਆ ਹੈ ।
ਟੀ-20 ਵਿੱਚ ਭਾਰਤ ਦੇ ਸਭ ਤੋਂ ਮਹਿੰਗੇ ਗੇਂਦਬਾਜ਼ ਬਣੇ ਅਰਸ਼ਦੀਪ ਸਿੰਘ
ਨਿਊਜ਼ੀਲੈਂਡ ਦੇ ਖਿਲਾਫ਼ ਅਰਸ਼ਦੀਪ ਬਿਲਕੁਲ ਵੀ ਫਾਰਮ ਵਿੱਚ ਨਜ਼ਰ ਨਹੀਂ ਆ ਰਹੇ ਸਨ । ਟੀ-20 ਵਿੱਚ ਸ਼ੁਰੂਆਤੀ ਅਤੇ ਅਖੀਰਲੇ ਓਵਰਾਂ ਵਿੱਚ ਅਰਸ਼ਦੀਪ ਨੇ ਏਸ਼ੀਆ ਕੱਪ ਅਤੇ ਵਰਲਡ ਕੱਪ ਵਿੱਚ ਆਪਣੀ ਕਾਬਲੀਅਤ ਨਾਲ ਕਪਤਾਨ ਦਾ ਭਰੋਸਾ ਜਿੱਤਿਆ ਸੀ । ਪਰ ਹੁਣ ਸ਼੍ਰੀਲੰਕਾ ਅਤੇ ਨਿਊਜ਼ੀਲੈਂਡ ਦੇ ਖਿਲਾਫ ਘਰੇਲੂ ਸੀਰੀਜ਼ ਵਿੱਚ ਅਰਸ਼ਦੀਪ ਪੂਰੀ ਤਰ੍ਹਾਂ ਨਾਲ ਫਲਾਪ ਰਹੇ। ਸ਼੍ਰੀਲੰਕਾ ਦੇ ਖਿਲਾਫ਼ ਇੱਕ ਮੈਚ ਵਿੱਚ ਉਨ੍ਹਾਂ ਨੇ 2 ਓਵਰ ਵਿੱਚ 5 ਨੌਬਾਲ ਸੁੱਟਿਆ ਅਤੇ ਹੁਣ ਨਿਊਜ਼ੀਲੈਂਡ ਦੇ ਖਿਲਾਫ਼ 4 ਓਵਰ ਵਿੱਚ 51 ਦੌੜਾਂ ਦੇ ਦਿੱਤੀਆਂ । ਸਿਰਫ਼ ਇਨ੍ਹਾਂ ਹੀ ਨਹੀਂ ਅਖੀਰਲੇ ਓਵਰ ਵਿੱਚ ਉਨ੍ਹਾਂ ਨੇ ਨੌਬਾਲ ਦੇ ਜ਼ਰੀਏ ਜਿਹੜੀਆਂ ਉਨ੍ਹਾਂ ਨੇ 1 ਓਵਰ ਵਿੱਚ 27 ਦੌੜਾਂ ਲੁਟਾਇਆ ਅਤੇ ਲਗਾਤਾਰ ਤਿੰਨ ਛਿੱਕੇ ਖਾਏ ਉਸ ਤੋਂ ਬਾਅਦ ਉਨ੍ਹਾਂ ਦਾ ਨਾਂ ਇੱਕ ਰਿਕਾਰਡ ਵਿੱਚ ਜੁੜ ਗਿਆ ਜਿਸ ਨੂੰ ਉਹ ਕਦੇ ਵੀ ਵੇਖਣਾ ਨਹੀਂ ਚਾਉਣਗੇ । 20ਵੇਂ ਓਵਰ ਵਿੱਚ ਉਹ ਭਾਰਤ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਦੇਣ ਵਾਲੇ ਭਾਰਤੀ ਖਿਡਾਰੀ ਬਣ ਗਏ ਹਨ ।
20ਵੇਂ ਓਵਰ ਵਿੱਚ ਸਭ ਤੋਂ ਵੱਧ ਦੌੜਾਂ ਦੇਣ ਵਾਲੇ ਖਿਡਾਰੀ
27- ਅਰਸ਼ਦੀਪ ਸਿੰਘ 2023
26- ਸੁਰੇਸ਼ ਰੈਣਾ 2012
24- ਦੀਪਕ ਚਾਹਲ 2022
23- ਖਲੀਲ ਅਹਿਮਦ 2018
23- ਹਰਸ਼ਲ ਪਟੇਲ 2022
23- ਹਰਸ਼ਲ ਪਟੇਲ 2022
ਅਰਸ਼ਦੀਪ ਸਿੰਘ ਇੱਕ ਓਵਰ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਦੇਣ ਵਾਲੇ ਭਾਰਤ ਦੇ ਤੀਜੇ ਨੰਬਰ ਦੇ ਖਿਡਾਰੀ ਵੀ ਬਣ ਗਏ ਹਨ । ਪਹਿਲੇ ਨੰਬਰ ‘ਤੇ ਸ਼ਿਵਮ ਦੂਬੇ ਹਨ ਉਨ੍ਹਾਂ ਨੇ ਨਿਊਜ਼ੀਲੈਂਡ ਦੇ ਖਿਲਾਫ਼ 1 ਓਵਰ ਵਿੱਚ 34 ਦੌੜਾਂ ਦਿੱਤੀਆਂ ਸਨ ।
1 ਓਵਰ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਦੇਣ ਵਾਲੇ ਭਾਰਤੀ ਖਿਡਾਰੀ
34- ਸ਼ਿਵਮ ਦੂਬੇ VS ਨਿਊਜ਼ੀਲੈਂਡ (2020)
32- ਸਟੂਵਰਡ ਬਿਨੀ VS ਵੈਸਟਇੰਡੀਜ (2016)
27- ਸ਼ਾਰਦੁਲ ਠਾਕੁਰ VS ਸ਼੍ਰੀਲੰਕਾ (2018)
27- ਅਰਸ਼ਦੀਪ ਸਿੰਘ VS ਨਿਊਜ਼ੀਲੈਂਡ (2023)
ਸ਼੍ਰੀ ਲੰਕਾ ਦੇ ਖਿਲਾਫ ਪੁਣੇ ਵਿੱਚ ਅਰਸ਼ਦੀਪ ਨੇ 2 ਓਵਰ ਵਿੱਚ 5 ਨੌਬਾਲ ਸੁੱਟਿਆ ਸਨ । ਉਸ ਮੁਕਾਬਲੇ ਤੋਂ ਬਾਅਦ ਕਪਤਾਨ ਹਾਰਦਿਤ ਪਾਂਡਿਆ ਨੇ ਅਰਸ਼ਦੀਪ ਸਿੰਘ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕੀ ਦੌੜਾਂ ਬਰਦਾਸ਼ਤ ਹਨ ਪਰ ਨੌਬਾਲ ਨਹੀਂ । ਉਮੀਦ ਹੈ ਅਰਸ਼ਦੀਪ ਇਨ੍ਹਾਂ ਨਾ ਯਾਦ ਰੱਖਣ ਵਾਲੇ ਰਿਕਾਰਡ ਤੋਂ ਜਲਦ ਬਾਹਰ ਆਉਣਗੇ ਅਤੇ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਆਪਣਾ ਅਤੇ ਪੰਜਾਬ ਦਾ ਨਾਂ ਰੋਸ਼ਨ ਕਰਨਗੇ।