ਭਾਰਤੀ ਕ੍ਰਿਕਟ ਟੀਮ ਵੱਲੋਂ ਟੀ 20 ਵਰਲਡ ਕੱਪ 2024 ਵਿੱਚ ਜਿੱਤ ਹਾਸਲ ਕਰਕੇ ਪੂਰੇ ਦੇਸ਼ ਦਾ ਨਾਮ ਦੁਨੀਆਂ ਵਿੱਚ ਰੌਸ਼ਨ ਕੀਤਾ ਹੈ। ਪੰਜਾਬ ਦੇ ਖਿਡਾਰੀ ਅਰਸ਼ਦੀਪ ਸਿੰਘ ਵੱਲੋਂ ਇਸ ਵਿੱਚ ਭੂਮੀਕਾ ਨਿਭਾਈ ਸੀ। ਟੀ 20 ਵਰਲਡ ਕੱਪ 2024 ਜਿੱਤਣ ਤੋਂ ਬਾਅਦ ਅਰਸ਼ਦੀਪ ਪਹਿਲੀ ਵਾਰ ਮੁਹਾਲੀ ਏਅਰਪੋਰਟ ਤੇ ਪਹੁੰਚੇ। ਉੱਥੇ ਉਨ੍ਹਾਂ ਦੇ ਪ੍ਰਸੰਸ਼ਕਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਹੈ। ਭਾਰਤੀ ਗੇਂਦਬਾਜ ਅਰਸ਼ਦੀਪ ਸਿੰਘ ਦੇ ਸਵਾਗਤ ਲਈ ਜੇਤੂ ਮਾਰਚ ਵੀ ਕੱਢਿਆ ਗਿਆ। ਇਹ ਮਾਰਚ ਮੁਹਾਲੀ ਹਵਾਈ ਅੱਡੇ ਤੋਂ ਲੈ ਕੇ ਖਰੜ ਤੱਕ ਕੱਢਿਆ ਗਿਆ ਹੈ। ਉਨ੍ਹਾਂ ਦੇ ਸਵਾਗਤ ਲਈ ਜਿੱਥੇ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਪ੍ਰਸੰਸ਼ਕ ਮੌਜੂਦ ਸਨ ਉੱਥੇ ਹੀ ਪੰਜਾਬ ਸਰਕਾਰ ਦੀ ਤਰਫੋਂ ਕੈਬਨਿਟ ਮੰਤਰੀ ਅਤੇ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਹਨ। ਅਰਸ਼ਦੀਪ ਸਿੰਘ ਦੇ ਆਉਣ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਘਰ ਨੂੰ ਵੀ ਸਜਾਇਆ ਗਿਆ ਸੀ।
ਦੱਸ ਦੇਈਏ ਕਿ ਅਰਸ਼ਦੀਪ ਸਿੰਘ ਖਰੜ ਦੇ ਰਹਿਣ ਵਾਲੇ ਹਨ। ਇਸ ਜੇਤੂ ਮਾਰਚ ਵਿੱਚ ਉਨ੍ਹਾਂ ਦੇ ਨਾਲ ਉਨ੍ਹਾਂ ਦਾ ਪਰਿਵਾਰ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਹਨ। ਅਰਸ਼ਦੀਪ ਸਿੰਘ ਨੂੰ ਪਿਛਲੇ ਸਾਲ ਵਿੱਚ ਹੋਏ ਵਰਲਡ ਕੱਪ ਮੌਕਾ ਨਹੀਂ ਮਿਲੀਆ ਸੀ ਪਰ ਅਰਸ਼ਦੀਪ ਸਿੰਘ ਨੇ ਟੀ 20 ਵਰਲਡ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆ ਭਾਰਤੀ ਟੀਮ ਨੂੰ ਇਹ ਖਿਤਾਬ ਜਿਤਾਇਆ ਹੈ।
ਇਹ ਵੀ ਪੜ੍ਹੋ – ਔਕਲੈਂਡ ‘ਚ ਸ਼ੁਭਮ ਕੌਰ ਦੀ ਮੌਤ ਸਾਜਿਸ਼ ਜਾਂ ਲਾਪਰਵਾਹੀ? ਜੱਜ ਦਾ ਫੈਸਲਾ ਸੁਣ ਮਾਂ ਬੋਲੀ’ਤੂੰ ਸਾਡੀਆਂ ਖੁਸ਼ੀਆਂ ਖੋਹੀਆਂ, ਰੱਬ ਤੈਨੂੰ ਮਾਫ਼ ਨਹੀਂ ਕਰੇਗਾ !