ਬਿਊਰੋ ਰਿਪੋਰਟ : ਬਾਲੀਵੁੱਡ ਦੇ ਅਦਾਕਾਰ ਅਰਸ਼ਦ ਵਾਰਸੀ ਅਤੇ ਉਨ੍ਹਾਂ ਦੀ ਪਤਨੀ ਮਾਰਿਆ ਸਮੇਤ 45 ਲੋਕਾਂ ਨੂੰ SEBI ਨੇ ਬੈਨ ਕਰ ਦਿੱਤਾ ਹੈ । YouTube ਚੈਨਲਾਂ ‘ਤੇ ਗੁਮਰਾਹ ਕਰਨ ਵਾਲਾ ਵੀਡੀਓ ਅਪਲੋਡ ਕਰਕੇ 2 ਕੰਪਨੀਆਂ ਸ਼ਾਰਪਲਾਈਨ ਬਰਾਡਕਾਸਟ ਲਿਮਟਿਡ ਅਤੇ ਸਾਧਨਾ ਬਰਾਡਕਾਸਟ ਲਿਮਟਿਡ ਦੇ ਸ਼ੇਅਰ ਦੀ ਕੀਮਤ ਵਿੱਚ ਹੇਰਾਫੇਰੀ ਕਰਨ ਦੀ ਜਾਂਚ ਦੇ ਬਾਅਦ ਇਹ ਫੈਸਲਾ ਲਿਆ ਗਿਆ ਹੈ ।
ਸਾਧਨਾ ਅਤੇ ਸ਼ਾਰਪਲਾਈਨ ਨੂੰ ਖਰੀਦਨ ਦੀ ਸਲਾਹ ਦਿੱਤੀ ।
ਸੇਬੀ ਨੇ ਕਿਹਾ ਇੱਕ YOUTUBE ਚੈਨਲ ਵਿੱਚ ਗੁਮਰਾਹ ਕਰਨ ਵਾਲੇ ਵੀਡੀਓ ਦੇ ਜ਼ਰੀਏ ਕੰਪਨੀ ਦੇ ਸ਼ੇਅਰਾਂ ਵਿੱਚ ਗੜਬੜੀ ਕੀਤੀ ਜਾ ਰਹੀ ਸੀ । ਨਿਵੇਸ਼ਕਾਂ ਨੂੰ ਜ਼ਬਰਦਸਤ ਲਾਲਚ ਦੇ ਕੇ ਸਾਧਨਾ ਬਾਡਕਾਸਟ ਲਿਮਟਿਡ ਅਤੇ ਸ਼ਾਰਪ ਲਾਈਨ ਬਾਡਕਾਸਟ ਦੇ ਸ਼ੇਅਰ ਖਰੀਦਨ ਦੀ ਸਲਾਹ ਦਿੱਤੀ ਗਈ ਸੀ । ਵਾਰਿਸ ਅਤੇ ਉਸ ਦੇ ਪਰਿਵਾਰ ਦੇ ਲੋਕਾਂ ਦੇ ਸਾਧਨਾ ਬਾਡਕਾਸਟ ਮਾਮਲੇ ਵਿੱਚ ਐਕਸ਼ਨ ਹੋਇਆ ਹੈ ।
ਅਰਸ਼ਦ ਵਾਰਸੀ ਨੇ 29.43 ਲੱਖ ਕਮਾਏ
ਸਾਧਨਾ ਦੇ ਕੁਝ ਪਰਮੋਟਰ ਸ਼ੇਅਰ ਹੋਲਡਰ ਦੀ ਮੈਨੇਜਮੈਂਟ ਪਰਸਨਲ (KMP), ਅਤੇ ਨਾਨ ਪ੍ਰੋਮੋਟਰ ਸ਼ੇਅਰ ਹੋਲਡਰਸ, ਜਿੰਨਾਂ ਦੇ ਕੋਲ ਕੰਪਨੀ ਦੇ 1 ਫੀਸਦੀ ਤੋਂ ਜ਼ਿਆਦਾ ਸ਼ੇਅਰ ਹੋਲਿੰਡ ਸੀ । ਕੰਪਨੀ ਹੋਲਡਿੰਗ ਦਾ ਵੱਡਾ ਹਿੱਸਾ ਵੱਡੀ ਕੰਪਨੀ ਨੂੰ ਵੇਚ ਦਿੱਤਾ ਅਤੇ ਮੁਨਾਫਾ ਬੁਕ ਕਰ ਲਿਆ । ਅਰਸ਼ਦ ਵਾਰਸੀ ਨੇ 29.43 ਲੱਖ ਅਤੇ ਪਤਨੀ ਮਾਰਿਆ ਨੇ 37.56 ਲੱਖ,ਇਕਬਾਲ ਹੁਸੈਨ ਵਾਰਸੀ ਨੇ 9.34 ਲੱਖ ਦਾ ਪਰਾਫਿਟ ਹਾਸਲ ਕੀਤਾ ।
ਸਾਧਨਾ ਸ਼ੇਅਰ 5.70 ਰੁਪਏ ਤੋਂ 33.20 ਰੁਪਏ ਪਹੁੰਚ ਗਿਆ
20 ਮਈ 2022 ਨੂੰ ਸਾਧਨਾ ਬਾਡਕਾਸਟ ਦੇ ਸ਼ੇਅਰ ਦੀ ਕੀਮਤ 5.70 ਰੁਪਏ ਸੀ। 12 ਅਗਸਤ 2022 ਨੂੰ ਸ਼ੇਅਰ ਦੀ ਕੀਮਤ 33.20 ਰੁਪਏ ਹੋ ਗਈ । 15 ਫਰਵਰੀ ਨੂੰ ਇਸ ਦੀ ਕੀਮਤ 5.50 ਰੁਪਏ ਆ ਗਈ । ਵਧੇ ਭਾਅ ‘ਤੇ ਪ੍ਰਮੋਟਰਸ ਨੇ ਵੀ ਸ਼ੇਅਰ ਵੇਚੇ । ਉਧਰ ਸ਼ਾਰਪ ਲਾਈਨ ਬਾਡਕਾਸਟ ਦੇ ਸ਼ੇਅਰ ਦੀ ਕੀਮਤ 25 ਮਾਰਚ 2022 ਨੂੰ 7.35 ਰੁਪਏ ਸੀ । 13 ਜੂਨ 2022 ਨੂੰ ਕੀਮਤ ਵੱਧ ਕੇ 53.30 ਰੁਪਏ ਹੋ ਗਈ । ਫਿਰ 2 ਮਾਰਚ 23 ਰੁਪਏ ਦੀ ਕੀਮਤ ਘੱਟ ਕੇ 6.80 ਰੁਪਏ ਆ ਗਈ ।
ਸ਼ਿਕਾਇਤ ਮਿਲਣ ‘ਤੇ SEBI ਨੇ ਜਾਂਚ ਕੀਤੀ
ਸੇਬੀ ਨੂੰ ਸ਼ਿਕਾਇਤ ਮਿਲਣ ਦੇ ਬਾਅਦ ਜਾਂਚ ਸ਼ੁਰੂ ਹੋ ਗਈ। ਇਸ ਵਿੱਚ ਇਲਜ਼ਾਮ ਲਗਾਇਆ ਗਿਆ ਕਿ ਕੁਝ ਸੰਸਥਾਨ ਸਾਧਨਾ ਬਾਡਕਾਸਟ ਲਿਮਟਿਡ ਅਤੇ ਸ਼ਾਰਪਲਾਈਨ ਬਾਡਕਾਸਟ ਲਿਮਟਿਡ ਦੇ ਸ਼ੇਅਰ ਵਿੱਚ ਹੇਰਾਫੇਰੀ ਕਰ ਰਹੇ ਹਨ। ਸ਼ਿਕਾਇਤਕਰਤਾ ਨੇ ਇਲਜ਼ਾਮ ਲਗਾਇਆ ਸੀ ਕਿ ਨਿਵੇਸ਼ਕਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਦੋਵੇ ਕੰਪਨੀਆਂ ਨੇ YOU TUBE ‘ਤੇ ਲਾਲਚ ਦੇਣ ਦੇ ਲਈ ਇੱਕ ਵੀਡੀਓ ਅਪਲੋਡ ਕੀਤਾ ਸੀ । ਵੀਡੀਓ ਦੀ ਵਜ੍ਹਾ ਕਰਕੇ ਸਾਧਨਾ ਬਾਡਕਾਸਟਰ ਵਿੱਚ ਛੋਟੇ ਸ਼ੇਅਰ ਧਾਰਕਾਂ ਦੀ ਗਿਣਤੀ 2,167 ਤੋਂ 55,343 ਤੱਕ ਵੱਧ ਗਈ ਜਿੰਨਾਂ ਨੇ ਵਧੀ ਹੋਈ ਕੀਮਤਾਂ ਤੇ ਸ਼ੇਅਰ ਖਰੀਦੇ ।