India

ਸੱਤਾ ਦਾ ਹੰਕਾਰ ਤੋਮਰ ਦੇ ਸਿਰ ਚੜ੍ਹ ਗਿਆ – RSS ਸੀਨੀਅਰ ਲੀਡਰ ਰਘੁਨੰਦਨ ਸ਼ਰਮਾ

‘ਦ ਖ਼ਾਲਸ ਬਿਊਰੋ :- ਦਿੱਲੀ ਦੇ ਬਾਰਡਰਾਂ ‘ਤੇ ਢਾਈ ਮਹੀਨਿਆਂ ਤੋਂ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਦੇਸ਼ ਸਮੇਤ ਪੂਰੀ ਦੁਨੀਆ ਦਾ ਸਮਰਥਨ ਮਿਲ ਰਿਹਾ ਹੈ। ਕਿਸਾਨੀ ਅੰਦੋਲਨ ਦੌਰਾਨ ਕਈ ਸਿਆਸੀ ਪਾਰਟੀਆਂ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕਿਸਾਨ ਲੀਡਰਾਂ ਵੱਲੋਂ ਉਨ੍ਹਾਂ ਨੂੰ ਆਪਣੇ ਅੰਦੋਲਨ ਤੋਂ ਦੂਰ ਹੀ ਰੱਖਿਆ ਗਿਆ ਹੈ।

ਬਹੁਤ ਸਾਰੇ ਸਿਆਸੀ ਲੀਡਰ ਖੇਤੀ ਕਾਨੂੰਨਾਂ ਦਾ ਸਮਰਥਨ ਵੀ ਕਰ ਰਹੇ ਹਨ ਅਤੇ ਵਿਰੋਧ ਵੀ ਕਰ ਰਹੇ ਹਨ। ਆਰਐੱਸਐੱਸ ਦੇ ਸੀਨੀਅਰ ਲੀਡਰ ਰਘੁਨੰਦਨ ਸ਼ਰਮਾ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੱਤਾ ਦਾ ਹੰਕਾਰ ਤੋਮਰ ਦੇ ਸਿਰ ਚੜ੍ਹ ਗਿਆ ਹੈ।