India

ਪੁਲਿਸ ਮੁਲਾਜ਼ਮਾਂ ਨਾਲ ਮਿਲ ਕੇ ਜਾਹਲੀ ਪਾਸਪੋਰਟ ਬਣਾਉਣ ਵਾਲੇ ਕਾਬੂ

‘ਦ ਖ਼ਾਲਸ ਬਿਊਰੋ :-  ਜ਼ੀਰਕਪੁਰ ‘ਚ ਜਾਅਲੀ ਪਾਸਪੋਰਟ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਡੇਰਾਬੱਸੀ ਦੀ ਰਹਿਣ ਵਾਲੇ ਰਮਨ ਕੁਮਾਰ ਜੋ ਕਿ ਦੋ ਪੁਲਿਸ ਮੁਲਾਜ਼ਮਾ ਨਾਲ ਮਿਲ ਕੇ ਲੋਕਾਂ ਦੀ ਜਾਣ-ਪਛਾਣ ਕਰਾਉਂਦਾ ਸੀ ਅਤੇ ਇਸ ਪੈਸੇ ਨਾਲ ਜਾਅਲੀ ਪਾਸਪੋਰਟ ਬਣਾਉਂਦਾ ਸੀ। ਇਹ ਲੋਕ ਸਾਲ 2018 ਤੋਂ ਬਾਅਦ ਤਕਰੀਬਨ 40 ਜਾਅਲੀ ਪਾਸਪੋਰਟ ਬਣਾ ਚੁੱਕੇ ਹਨ। ਦੱਸਣਯੋਗ ਹੈ ਕਿ ਇਸ ਫਰਜ਼ੀ ਪੋਸਟਪੋਰਟ ਬਣਾਉਣ ਦਾ ਸਾਜਿਸ਼ ‘ਚ ਗੈਂਗਸਟਰ ਦਾ ਨਾਮ ਵੀ ਸ਼ਾਮਲ ਹੈ। ਤਿੰਨੋਂ ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਸਨ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਕਿ ਉਕਤ ਗਰੋਹ ਵੱਲੋਂ ਗਲਤ ਨਾਵਾਂ ’ਤੇ ਵੱਖ-ਵੱਖ ਰਿਹਾਇਸ਼ੀ ਸੁਸਾਇਟੀਆਂ ਦੇ ਆਧਾਰ ਕਾਰਡ, ਜਾਅਲੀ ਵੋਟਰ ਕਾਰਡ ਅਤੇ ਜਾਅਲੀ ਸਰਟੀਫਿਕੇਟ ਤਿਆਰ ਕੀਤੇ ਜਾਂਦੇ ਸੀ, ਜਾਂਚ ਵਿੱਚ ਸਾਹਮਣੇ ਆਇਆ ਕਿ ਦੋਵੇਂ ਪੁਲੀਸ ਮੁਲਾਜ਼ਮਾਂ ਦੇ ਸਬੰਧ ਰਮਨ ਕੁਮਾਰ ਵਾਸੀ ਡੇਰਾਬੱਸੀ ਨਾਲ ਸਨ।
SSP ਨੇ ਦੱਸਿਆ ਕਿ ਉਹ ਜ਼ੀਰਕਪੁਰ ਵਿੱਚ ਰਿਹਾਇਸ਼ੀ ਸੁਸਾਇਟੀਆਂ ਦੇ ਪਤੇ ‘ਤੇ ਜਾਅਲੀ ਆਧਾਰ ਕਾਰਡ, ਵੋਟਰ ਕਾਰਡ ਅਤੇ ਹੋਰ ਸਰਟੀਫਿਕੇਟ ਤਿਆਰ ਕਰਦੇ ਸਨ। ਰਮਨ ਕੁਮਾਰ ਨੇ ਇਹ ਜਾਅਲੀ ਦਸਤਾਵੇਜ਼ ਤਿਆਰ ਕਰਵਾਏ ਅਤੇ ਹੌਲਦਾਰ ਸੁਖਵੰਤ ਸਿੰਘ ਨੂੰ ਦਿੰਦੇ ਸਨ। ਸੁਖਵੰਤ ਸਿੰਘ ਇਨ੍ਹਾਂ ਜਾਅਲੀ ਦਸਤਾਵੇਜ਼ਾਂ ਦੀ ਫਾਈਲ ਸਿਪਾਹੀ ਰਜਿੰਦਰ ਸਿੰਘ ਨੂੰ ਤਸਦੀਕ ਕਰਨ ਲਈ ਦਿੰਦਾ ਸੀ। ਸਿਪਾਹੀ ਰਾਜਿੰਦਰ ਸਿੰਘ ਇਨ੍ਹਾਂ ਨਕਲੀ ਦਸਤਾਵੇਜ਼ਾਂ ਦੀ ਤਸਦੀਕ ਕਰਦਾ ਸੀ ਅਤੇ ਅੱਗੇ ਭੇਜਦਾ ਸੀ। ਇਸ ਦੇ ਅਧਾਰ ‘ਤੇ ਜਾਅਲੀ ਪਾਸਪੋਰਟ ਤਿਆਰ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਰਮਨ ਕੁਮਾਰ ਇਸ ਜਾਅਲੀ ਪਾਸਪੋਰਟ ਕਾਰੋਬਾਰ ਦਾ ਮੁੱਖ ਬਿਰਤਾਂਤ ਹੈ।
ਇਸ ਜਾਅਲੀ ਪਾਸਪੋਰਟ ਬਣਾਉਣ ਵਾਲੇ ਗਿਰੋਹ ਖਿਲਾਫ ਜ਼ੀਰਕਪੁਰ ਥਾਣੇ ਵਿੱਚ 28 ਅਕਤੂਬਰ ਨੂੰ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਦੋਵੇਂ ਪੁਲੀਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਅੱਗੇ ਜਾਂਚ ਜਾਰੀ ਹੈੈ। ਸੂਤਰਾਂ ਦੀ ਜਾਣਕਾਰੀ ਅਨੁਸਾਰ ਰਾਜਿੰਦਰ ਸਿੰਘ ਇਹ ਫਰਜ਼ੀ ਦਸਤਾਵੇਜ਼ਾਂ ਵਾਲੀ ਫਾਈਲ ਹੌਲਦਾਰ ਸੁਖਵੰਤ ਸਿੰਘ ਨੂੰ ਦਿੰਦਾ ਸੀ, ਜੋ ਅੱਗੇ ਇਸ ਨੂੰ ਮਨਜ਼ੂਰ ਕਰਵਾਉਂਦਾ ਸੀ। ਇਨ੍ਹਾਂ ਵੱਲੋਂ ਹੁਣ ਤੱਕ ਬਣਵਾਏ ਗਏ ਜਾਅਲੀ ਪਾਸਪੋਰਟਾਂ ਵਿੱਚ ਰਾਜੂ ਵਾਸੀ ਪਿੰਡ ਪੁਰਾਣੀ ਬਸੌਦੀ ਜ਼ਿਲ੍ਹਾ ਸੋਨੀਪਤ ਦਾ ਨਾਂਅ ਸ਼ਾਮਲ ਹੈ, ਜੋ ਗੈਂਗਸਟਰ ਹੈ ਅਤੇ ਜੋ ਹਰਿਆਣਾ ਵਿੱਚ ਕਈ ਕੇਸਾਂ ’ਚ ਭਗੌੜਾ ਕਰਾਰ ਹੈ। ਪੁਲਿਸ ਅਨੁਸਾਰ ਇਸ ਮਾਮਲੇ ਵਿੱਚ ਹੋਰ ਵੀ ਗਿਰਫ਼ਤਾਰੀਆਂ ਹੋ ਸਕਦੀਆਂ ਹਨ। ਦੱਸ ਦੇਈਏ ਕਿ ਗੈਂਗਸਟਰ ਰਾਜੂ ਬਿਸੋਦੀ, ਚੰਡੀਗੜ੍ਹ ਦੇ ਪ੍ਰਾਪਰਟੀ ਡੀਲਰ ਸੋਨੂੰ ਸ਼ਾਹ ਦੇ ਕਤਲ ਦਾ ਮੁੱਖ ਦੋਸ਼ੀ ਹੈ।