‘ਦ ਖ਼ਾਲਸ ਟੀਵੀ ਬਿਊਰੋ:- ਲਖਨਊ ਦੀ ਇਕ ਅਦਾਲਤ ਨੇ ਮਸ਼ਹੂਰ ਡਾਂਸਰ ਸਪਨਾ ਚੌਧਰੀ ਖਿਲਾਫ ਕਥਿਤ ਤੌਰ ‘ਤੇ ਪ੍ਰੋਗਰਾਮ ਰੱਦ ਕਰਨ ਅਤੇ ਟਿਕਟ ਧਾਰਕਾਂ ਨੂੰ ਪੈਸੇ ਵਾਪਸ ਨਾ ਕਰਨ ਦੇ ਦੋਸ਼ ਹੇਠ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ। ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸ਼ਾਂਤਨੂ ਤਿਆਗੀ ਨੇ ਕੱਲ੍ਹ ਉਸਦੇ ਖਿਲਾਫ ਵਾਰੰਟ ਜਾਰੀ ਕਰਦਿਆਂ 22 ਨਵੰਬਰ ਤੱਕ ਇਸ ਨੂੰ ਕਾਰਵਾਈ ਨੂੰ ਅੰਜਾਮ ਦੇਣ ਲਈ ਕਿਹਾ ਹੈ।
ਅਦਾਲਤ ਡਾਂਸਰ ਦੇ ਖਿਲਾਫ ਕੇਸ ਵਿੱਚ ਦੋਸ਼ ਤੈਅ ਕਰੇਗੀ, ਜਿਸ ਲਈ ਦੋਸ਼ੀ ਦੀ ਮੌਜੂਦਗੀ ਜ਼ਰੂਰੀ ਹੈ। ਦੱਸ ਦਈਏ ਕਿ ਚੌਧਰੀ ਨੇ ਪਹਿਲਾਂ ਵੀ ਆਪਣੇ ਖਿਲਾਫ ਐਫਆਈਆਰ ਨੂੰ ਰੱਦ ਕਰਨ ਲਈ ਅਦਾਲਤ ਦਾ ਰੁਖ ਕੀਤਾ ਸੀ ਪਰ ਉਸ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ।