Punjab

ਤਜਿੰਦਰ ਸਿੰਘ ਬੱਗਾ ਦੀ ਗਿ ਰਫ਼ਤਾਰੀ ‘ਤੇ 10 ਮਈ ਤੱਕ ਲਗੀ ਰੋਕ

‘ਦ ਖਾਲਸ ਬਿਊਰੋ:ਦਿੱਲੀ ਭਾਜਪਾ ਆਗੂ ਤਜਿੰਦਰ ਬੱਗਾ ਦੀ ਗਿ ਰਫ਼ਤਾਰੀ ਤੇ 10 ਮਈ ਤੱਕ ਰੋਕ ਲੱਗ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਮਾਮਲੇ ‘ਤੇ ਸ਼ਨੀਵਾਰ ਅੱਧੀ ਰਾਤ ਨੂੰ ਸੁਣਵਾਈ ਕੀਤੀ। ਜਿਸ ਦੋਰਾਨ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਨੇ ਆਪਣਾ ਪੱਖ ਰੱਖਿਆ। ਅਦਾਲਤ ਵਿੱਚ ਇਹ ਵੀ ਗੱਲ ਰਖੀ ਗਈ ਕਿ ਮੁਹਾਲੀ ਅਦਾਲਤ ਨੇ ਬੱਗਾ ਦੇ ਗਿ ਰਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ ਪਰ ਹਾਈਕੋਰਟ ਨੇ ਉਸ ਦੀ ਗਿ ਰਫ਼ਤਾਰੀ ‘ਤੇ ਰੋਕ ਲਗਾ ਦਿੱਤੀ ਹੈ।

ਇਸ ਸੰਬੰਧ ਵਿੱਚ ਪੰਜਾਬ ਦੀ ‘ਆਪ’ ਸਰਕਾਰ ‘ਚ ਜੇਲ ਅਤੇ ਮਾਈਨਿੰਗ ਮੰਤਰੀ ਹਰਜੋਤ ਬੈਂਸ ਦਾ ਵੀ ਬਿਆਨ ਆਇਆ ਕਿ ਜੇਕਰ ਸੂਬੇ ਦੀ ਸ਼ਾਂਤੀ ਨਾਲ ਖਿਲਵਾੜ ਕਰੋਗੇ ਤਾਂ ਦਿੱਲੀ ਤਾਂ ਕੀ, ਕਾਬੁਲ ਤੋਂ ਵੀ ਚੁੱਕ ਲਿਆਵਾਂਗੇ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦੀ ਇੱਕ ਟੀਮ ਬੱਗਾ ਨੂੰ ਸ਼ੁੱਕਰਵਾਰ ਦਿੱਲੀ ਪਹੁੰਚੀ ਸੀ ਪਰ ਉਸ ਨੂੰ ਗਿ ਰਫ਼ਤਾਰੀ ਕਰਨ ਮਗਰੋਂ,ਵਾਪਸ ਆਉਂਦੇ ਹੋਏ ਦਿੱਲੀ ਪੁਲਸ ਦੇ ਕਹਿਣ ‘ਤੇ ਹਰਿਆਣਾ ਪੁਲਸ ਨੇ ਉਸ ਨੂੰ ਕੁਰੂਕਸ਼ੇਤਰ ‘ਚ ਰੋਕ ਲਿਆ ਸੀ ਤੇ ਬੱਗਾ ਸਣੇ ਪੰਜਾਬ ਪੁਲਿਸ ਦੇ ਸਾਰੇ ਕਾਫ਼ਲੇ ਨੂੰ ਪਿੱਪਲੀ ਥਾਣੇ ਲਿਜਾਇਆ ਗਿਆ ਸੀ ਤੇ ਉਥੋਂ ਫ਼ਿਰ ਉਸ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ।