Punjab

ਮਿਸਿਜ਼ ਚੰਡੀਗੜ੍ਹ ਰਹੀ ਅਰਪਨਾ ਸਗੋਤਰਾ ਨੇ ਕੀਤਾ ਵੱਡਾ ਕਾਰਾ, ਪੁਲਿਸ ਬਰੂਹਾਂ ਤੱਕ ਪਹੁੰਚੀ

ਮੁਹਾਲੀ ਪੁਲਿਸ (Mohali Police) ਨੇ ਵਿਦੇਸ਼ ਭੇਜਣ ਦੇ ਨਾਮ ‘ਤੇ ਲੋਕਾਂ ਨਾਲ ਠੱਗੀ ਕਰਨ ਵਾਲੇ ਚੰਡੀਗੜ੍ਹ (Chandigarh) ਦੇ ਨਿਵਾਸੀ ਸਾਬਕਾ ਮਿਸਿਜ਼ ਅਪਰਨਾ ਸਗੋਤਰਾ ਅਤੇ ਉਸ ਦੇ ਪੁੱਤਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਕੋਲੋ 500 ਗ੍ਰਾਮ ਸੋਨੇ ਦੇ ਬਿਸਕੁੱਟ, ਸੱਤ ਲੱਖ ਦੀ ਨਕਦੀ ਅਤੇ ਇਕ ਲਗਜ਼ਰੀ ਕਾਰ ਵੀ ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ ਉਸ ਦੇ ਪਤੀ ਸੰਜੇ ਪਹਿਲਾਂ ਹੀ ਗ੍ਰਿਫਤਾਰ ਹੋ ਚੁੱਕੇ ਹਨ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 2.5 ਤੋਂ 3 ਕਰੋੜ ਰੁਪਏ ਦੀ ਧੋਖਾਧੜੀ ਮਾਮਲੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਵਿਰੁੱਧ 25 ਮਾਮਲੇ ਹੋਰ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋ ਸਕਦੇ ਹਨ ਅਤੇ ਜਿਨ੍ਹਾਂ ਲੋਕਾਂ ਨਾਲ ਧੋਖਾਧੜੀ ਹੋਈ ਹੈ, ਉਨ੍ਹਾਂ ਦੀ ਗਿਣਤੀ ਵੀ ਵਧ ਸਕਦੀ ਹੈ।

ਪੁਲਿਸ ਨੇ ਦੱਸਿਆ ਕਿ ਇਸ ਔਰਤ ਨੇ ਆਪਣੀ ਪਤੀ ਨਾਲ ਮਿਲ ਕੇ ਸੈਕਟਰ 105 ‘ਚ ਇਮੀਗਰੇਸ਼ਨ ਦਫਤਰ ਖੋਲ੍ਹ ਕੇ ਲੋਕਾਂ ਦੇ ਲੱਖਾਂ ਰੁਪਏ ਠੱਗੇ ਹਨ। ਇਸ ਸਬੰਧੀ ਕਈ ਲੋਕਾਂ ਵੱਲੋਂ ਇਨ੍ਹਾਂ ਵਿਰੁੱਧ ਕੀਤੀਆਂ ਧੋਖਾਧੜੀ ਦੀ ਸ਼ਿਕਾਇਤਾਂ ਦਿੱਤੀਆ ਸਨ। ਇਸ ਤੋਂ ਬਾਅਦ ਇਨ੍ਹਾਂ ਵਿਰੁਧ ਕਈ ਮਾਮਲੇ ਵੀ ਦਰਜ ਕੀਤੇ ਹਨ। ਪੁਲਿਸ ਮੁਤਾਬਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਔਰਤ ਨੇ ਅੱਧਾ ਕਿਲੋ ਸੋਨੇ ਦੇ ਬਿਸਕੁੱਟ ਵੀ ਖਰੀਦੇ ਹਨ। ਪੁਲਿਸ ਵੱਲੋਂ ਕੀਤੀ ਗਈ ਜਾਂਚ ਵਿੱਚ 100 ਗ੍ਰਾਮ ਸੋਨੇ ਦੇ ਬਿਸਕੁੱਟ, ਸੱਤ ਲੱਖ ਰੁਪਏ ਨਕਦ ਅਤੇ ਸਪੋਰਸਟ ਕਾਰ ਵੀ ਬਰਾਮਦ ਹੋਈ ਹੈ। ਪੁਲਿਸ ਨੇ ਕਿਹਾ ਕਿ ਪੀੜਤਾਂ ਨੂੰ ਹਰ ਹਾਲ ਵਿੱਚ ਇਨਸਾਫ ਦਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਜਾਇਦਾਦ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਪੁਲਿਸ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਇਨ੍ਹਾਂ ਦਾ ਜਾਇਦਾਦ ਵੀ ਕੁਰਕ ਕੀਤੀ ਜਾਵੇਗੀ।

ਇਹ –    ਮਨੂੰ ਬਾਕਰ ਨੇ ਤਗਮਾ ਜਿੱਤ ਦੇਸ਼ ਦਾ ਨਾਮ ਕੀਤਾ ਰੌਸ਼ਨ, ਇਸ ਕਾਰਨ ਛੱਡਣਾ ਚਾਹੁੰਦੀ ਸੀ ਸ਼ੂਟਿੰਗ