India

ਚੰਡੀਗੜ੍ਹ ’ਚ ਵੱਡਾ ਹਾਦਸਾ! ਫੌਜ ਦੇ ਟਰੱਕ ਦੀ ਲਾਪਰਵਾਹੀ ਨਾਲ ਇੱਕ ਦੀ ਮੌਤ

ਬਿਉਰੋ ਰਿਪੋਰਟ – ਚੰਡੀਗੜ੍ਹ ਦੇ ਸੈਕਟਰ 17 ਅਤੇ 18 ਦੀ ਲਾਲ ਬੱਤੀ ’ਤੇ ਸੜਕ ਹਾਦਸੇ ਵਿੱਚ ਇੱਕ ਐਕਟਿਵਾ ਸਵਾਰ ਦੀ ਮੌਤ ਹੋ ਗਈ। ਐਕਟਿਵਾ ਸਵਾਰ ਨੂੰ ਫੌਜ ਦੇ ਟਰੱਕ ਨੇ ਦਰੜ ਦਿੱਤੀ। ਮ੍ਰਿਤਕ ਐਕਟਿਵਾ ਸਵਾਰ ਦੀ ਪਛਾਣ ਰਣਜੀਤ ਸਿੰਘ ਦੇ ਰੂਪ ਵਿੱਚ ਹੋਈ ਹੈ। ਉਹ ਨਿੱਜੀ ਕੰਮ ਦੇ ਲਈ ਐਕਟਿਵਾ ‘ਤੇ ਜਾ ਰਿਹਾ ਸੀ। ਰੈੱਡ ਲਾਈਟ ਖ਼ਤਮ ਹੋਣ ਦੇ ਬਾਅਦ ਫੌਜ ਦੇ ਟਰੱਕ ਅਤੇ ਐਕਟਿਵਾ ਦੇ ਵਿਚਾਲੇ ਟੱਕਰ ਹੋ ਗਈ।

ਕੁਝ ਦਿਨ ਪਹਿਲਾਂ ਸਕਾਰਪੀਓ ਨੇ ਮਾਰੀ ਸੀ ਆਟੋ ਨੂੰ ਟੱਕਰ

ਪਿਛਲੇ ਦਿਨਾਂ ਦੌਰਾਨ ਸੈਕਟਰ ਪੰਜ ਅਤੇ ਅੱਠ ਦੀ ਡਿਵਾਇਡਿੰਗ ਰੋਡ ‘ਤੇ ਓਵਰਟੇਕ ਕਰਦੇ ਹੋਏ ਇੱਕ ਸਕਾਰਪੀਓ ਗੱਡੀ ਨੇ ਆਟੋ ਨੂੰ ਟੱਕਰ ਮਾਰ ਦਿੱਤੀ ਸੀ। ਇਸ ਘਟਨਾ ਵਿੱਚ 2 ਵਿਦਿਆਰਥਣਾਂ ਦੀ ਜਾਨ ਚੱਲੀ ਗਈ ਸੀ। ਜਦਕਿ ਚਾਰ ਵਿਦਿਆਰਥੀ ਜ਼ਖ਼ਮੀ ਹੋਏ ਸਨ। ਚੰਡੀਗੜ੍ਹ ਪੁਲਿਸ ਪਿਛਲੇ ਦਿਨਾਂ ਦੌਰਾਨ ਜਿੰਨਾਂ ਥਾਵਾਂ ‘ਤੇ ਜ਼ਿਆਦਾ ਦੁਰਘਟਨਾ ਵੇਖੀ, ਉੱਥੇ ਬਦਲਾਅ ਕਰ ਰਹੀ ਹੈ।

SSP ਟਰੈਫਿਕ ਨੇ ਕੀਤਾ ਦੌਰਾ

ਚੰਡੀਗੜ੍ਹ ਦੇ SSP ਟਰੈਫਿਰ ਸੁਮੇਰ ਪ੍ਰਤਾਪ ਸਿੰਘ ਨੇ ਸ਼ਹਿਰ ਦੇ ਅੰਦਰ ਬਲੈਕ ਸਪਾਟ ਦਾ ਦੌਰਾ ਕੀਤਾ ਸੀ। ਇਸ ਵਿੱਚ ਮੁੱਖ ਰੂਪ ਵਿੱਚ ਸੈਕਟਰ 5 ਅਤੇ 8 ਦੀ ਡਿਡਾਇਡਿੰਗ ਰੋਡ, ਸ਼ਾਸਤਰੀ ਨਗਰ ਲਾਈਟ ਪੁਆਇੰਟ, ਸੈਕਟਰ 28 ਹੱਲੋ ਮਾਜਰਾ ਤੇ ਸੈਕਟਰ 43 ਬੱਸ ਸਟੈਂਡ ਦੇ ਸਾਹਮਣੇ ਵਾਲੀ ਸੜਕ ਦਾ ਜਾਇਜ਼ਾ ਲੈ ਕੇ ਅਧਿਕਾਰੀਆਂ ਨੂੰ ਰਿਪੋਰਟ ਬਣਾ ਕੇ ਦਿੱਤੀ ਸੀ।

ਹੁਣ ਇਸ ਰਿਪੋਰਟ ਦੇ ਅਧਾਰ ‘ਤੇ ਟਰੈਫਿਕ ਪੁਲਿਸ ਸਮਾਰਟ ਸਿੱਟੀ ਪ੍ਰੋਜੈਕਟ ਨੂੰ ਇੱਕ ਚਿੱਠੀ ਲਿਖਣ ਜਾ ਰਹੀ ਹੈ। ਇਸ ਨਾਲ ਸੈਕਟਰ 5 ਅਤੇ 8 ਦੀ ਡਿਵਾਇਡਿੰਗ ਰੋਡ ‘ਤੇ ਓਵਰਟੇਕ ਕਰਨ ਦੀ ਇਜਾਜ਼ਤ ਨਹੀਂ ਹੈ। ਇਸ ਨੂੰ ਲਾਗੂ ਕਰਨ ਦੇ ਲਈ ਪੀਲੇ ਰੰਗ ਦਾ ਰੋਡ ਡਿਵਾਇਡਰ ਬਣਾਉਣ ਦੇ ਲਈ ਲਿਖਿਆ ਗਿਆ ਹੈ।