India Punjab

ਫੌਜੀ ਜਵਾਨ ਨੇ ਵੀਡੀਓ ਸ਼ੇਅਰ ਕਰ ਸੁਣਾਏ ਦੁੱਖੜੇ, ਸੁਖਪਾਲ ਖਹਿਰਾ ਨੇ ਚੁੱਕਿਆ ਮੁੱਦਾ

ਬਿਉਰੋ ਰਿਪੋਰਟ – ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਕ ਫੌਜੀ ਜਵਾਨ ਦੀ ਵੀਡੀਓ ਆਪਣੇ ਐਕਸ ਅਕਾਉਂਟ ਉੱਤੇ ਸ਼ੇਅਰ ਕੀਤੀ ਹੈ, ਜਿਸ ਵਿਚ ਫੌਜੀ ਜਵਾਨ ਪੰਜਾਬ ਸਰਕਾਰ ‘ਤੇ ਆਪਣੀ ਮੰਗ ਤੇ ਕੋਈ ਕਾਰਵਾਈ ਨਾ ਕਰਨ ਦੀ ਜਾਣਕਾਰੀ ਦੇ ਰਿਹਾ ਹੈ। ਉਸ ਨੇ ਕਿਹਾ ਕਿ ਉਹ ਮਾਨਸਾ ਦੇ ਬੁੱਢਲਾਡਾ ਦਾ ਰਹਿਣ ਵਾਲਾ ਹੈ ਉਸ ਨੇ ਆਪਣੇ ਭਰਾ ਨਾਲ ਮਿਲ ਕੇ 2017 ਵਿਚ ਬੜੀ ਸਖਤ ਮਿਹਨਤ ਨਾਲ ਘਰ ਬਣਾਇਆ ਸੀ ਪਰ ਉਸ ਸਮੇਂ ਘਰ ਦੇ ਨੇੜੇ ਕੋਈ ਇੰਡਸਟਰੀ ਨਹੀਂ ਸੀ ਪਰ 2024 ਵਿਚ ਕੁਝ ਅਮੀਰ ਬੰਦਿਆਂ ਨੇ 2024 ਵਿਚ ਉਸ ਦੇ ਘਰ ਨੇੜੇ ਇੰਡਸਟਰੀ ਲਗਾਈ ਹੋਈ। ਜਿਸ ਕਾਰਨ ਉਨ੍ਹਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਫੌਜੀ  ਨੇ ਕਿਹਾ ਕਿ ਉਸ ਨੇ ਕਈ ਵਾਰ ਡੀਸੀ ਅਤੇ ਐਸਡੀਐਮ ਨਾਲ ਮੁਲਾਕਾਤਾਂ ਕੀਤੀਆਂ ਹਨ ਪਰ ਕੋਈ ਹੱਲ਼ ਨਹੀਂ ਨਿਕਲਿਆ, ਇਸ ਕਰਕੇ ਉਹ ਬਹੁਤ ਪਰੇਸ਼ਾਨ ਹੈ ਇੱਥੋਂ ਤੱਕ ਬੁਢਲਾਡਾ ਐਸਡੀਐਮ ਕੋਈ ਕਾਰਵਾਈ ਨਹੀਂ ਕਰ ਰਿਹਾ ਤੇ ਉਸ ਨੇ ਸਾਡੇ ਫੋਨ ਨੰਬਰ ਤੱਕ ਵੀ ਬਲੌਕ ਕਰ ਦਿੱਤੇ। ਉਸ ਨੇ ਪੰਜਾਬ ਸਰਾਕਰ ਨੂੰ ਕਿਹਾ ਕਿ ਕਦੋਂ ਤੱਕ ਫੌਜੀਆਂ ਉਤੇ ਜੁਰਮ ਕਰੋਗੇ। ਫੌਜੀ ਨੇ ਕਿਹਾ ਕਿ ਅਸੀਂ ਦੋਵੇਂ ਭਰਾ ਦੇਸ਼ ਦੀ ਸੇਵਾ ਕਰ ਰਹੇ ਹਾਂ, ”ਮੈਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਦੇਸ਼ ਦੀ ਰਾਖੀ ਕਰੀਏ ਜਾਂ ਫਿਰ ਤੁਹਾਡੇ ਨਾਲ ਲੜੀਏ”। ਫੌਜੀ ਨੇ ਕਿਹਾ ਕਿ ਐਸਡੀਐਮ ਕਾਰਵਾਈ ਦੀ ਥਾਂ ਮੇਰੇ ਸੀਨੀਅਰ ਅਫਸਰਾਂ ਨੂੰ ਫੋਨ ਕਰਕੇ ਨੌਕਰੀ ਤੋਂ ਕਢਵਾਉਣ ਦੀਆਂ ਧਮਕੀਆਂ ਵੀ ਦੇ ਚੁੱਕਾ ਹੈ।

 

ਇਹ ਵੀ ਪੜ੍ਹੋ – ਮੁੱਖ ਮੰਤਰੀ ਮਾਨ ਨੇ ਕੇਂਦਰੀ ਮੰਤਰੀ ਨਾਲ ਮੁਲਾਕਾਤ ਕਰ ਮੰਗਿਆ ਪੰਜਾਬ ਦਾ ਹੱਕ