ਬਿਊਰੋ ਰਿਪੋਰਟ : ਜੰਡਿਆਲਾ ਵਿੱਚ ਇੱਕ ਬਹੁਤ ਹੀ ਦਿਲ ਨੂੰ ਪਰੇਸ਼ਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ । ਮੁਲਕ ਦੀ ਰਾਖੀ ਕਰਨ ਤੋਂ ਬਾਅਦ ਭਰਾ ਛੁੱਟੀ ‘ਤੇ ਭੈਣ ਨੂੰ ਸਹੁਰੇ ਮਿਲਣ ਇਸ ਉਮੀਦ ਨਾਲ ਪਹੁੰਚਿਆ ਕਿ ਉਸ ਨਾਲ 2 ਘੜੀ ਬੈਠਕੇ ਹਾਲ ਚਾਲ ਪੁੱਛੇਗਾ ਪਰ ਇਸ ਤੋਂ ਪਹਿਲਾਂ ਹੀ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ । ਰਾਤ 10 ਵਜੇ ਜਦੋਂ ਫੌਜੀ ਸੁਖਦੇਵ ਸਿੰਘ ਆਪਣੇ ਰਿਸ਼ਤੇਦਾਰ ਨਾਲ ਜੀਟੀ ਰੋਡ ਜੰਡਿਆਲਾ ਗੁਰੂ ਇੱਕ ਰੈਸਟੋਰੈਂਟ ਤੋਂ ਕਝ ਖਾ ਪੀ ਕੇ ਭੈਣ ਦੇ ਘਰ ਜਾ ਰਿਹਾ ਸੀ ਤਾਂ ਰਸਤੇ ਵਿੱਚ ਫੌਜੀ ਜਵਾਨ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ।
SHO ਜੰਡਿਆਲਾ ਗੁਰੂ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਫੌਜੀ ਜਵਾਨ ਗੁਰਸੇਵਕ ਸਿੰਘ ਪਿੰਡ ਭਾਈ ਲਧੋਕੀ ਭਿੱਖੀਵਿੰਡ ਆਪਣੀ ਭੈਣ ਨੂੰ ਮਿਲਣ ਜੰਡਿਆਲਾ ਗੁਰੂ ਦੇ ਨਜ਼ਦੀਕ ਪਿੰਡ ਠੱਠੀਆਂ ਆਇਆ ਸੀ । ਗੁਰਸੇਵਰ ਸਿੰਘ ਨੂੰ ਕਿਉਂ ਮਾਰਿਆ ਗਿਆ ? ਉਸ ਦੀ ਕਿਸੇ ਨਾਲ ਦੁਸ਼ਮਣੀ ਸੀ ?ਜਾਂ ਫਿਰ ਜਿਸ ਭੈਣ ਦੇ ਘਰ ਆਇਆ ਸੀ ਉਨ੍ਹਾਂ ਦੀ ਕਿਸੇ ਨਾਲ ਦੁਸ਼ਮਣੀ ਸੀ ? ਬਦਲਾ ਲੈਣ ਦੇ ਲਈ ਗੁਰਸੇਵਕ ਨੂੰ ਨਿਸ਼ਾਨਾ ਬਣਾਇਆ ਗਿਆ ? ਕੀ ਲੁੱਟ ਦੇ ਇਰਾਦੇ ਨਾਲ ਗੁਰਸੇਵਕ ਨੂੰ ਨਿਸ਼ਾਨਾ ਬਣਾਇਆ ਗਿਆ ? ਜਾਂ ਫਿਰ ਗੁਰਸੇਵਕ ਕਾਤਲਾਂ ਦੇ ਭੁਲੇਖੇ ਦਾ ਸ਼ਿਕਾਰ ਹੋ ਗਿਆ ? ਇਹ ਉਹ ਸਵਾਲ ਹਨ ਜਿੰਨਾਂ ਦਾ ਜਵਾਬ ਤਲਾਸ਼ਨ ਤੋਂ ਬਾਅਦ ਹੀ ਪੁਲਿਸ ਅਸਲੀ ਕਾਤਲਾਂ ਦੇ ਬਾਰੇ ਪਤਾ ਲੱਗਾ ਸਕਦੀ ਹੈ । ਫਿਲਹਾਲ ਪੁਲਿਸ ਆਲੇ-ਦੁਆਲੇ ਦੇ ਸੀਸੀਟੀਵੀ ਖੰਗਾਲਨ ਵਿੱਚ ਲੱਗੀ ਹੈ । ਪੁਲਿਸ ਦੇ ਹੱਥ ਇੱਕ ਵੀ ਸਬੂਤ ਕਾਤਲਾਂ ਨੂੰ ਬੇਪਰਦਾ ਕਰ ਸਕਦਾ ਹੈ ।
ਦੁਸ਼ਮਣਾਂ ਦਾ ਡੱਟ ਕੇ ਮੁਕਾਬਲਾ ਕੀਤਾ ਆਪਣਿਆ ਤੋਂ ਹਾਰਿਆ
ਪੰਜਾਬ ਵਿੱਚ ਲਗਾਤਾਰ ਸਾਹਮਣੇ ਆ ਰਹੀਆਂ ਵਾਰਦਾਤਾਂ ਕਾਨੂੰਨੀ ਹਾਲਾਤਾਂ ‘ਤੇ ਵੱਡਾ ਸਵਾਲ ਖੜੇ ਕਰ ਰਹੀ ਹਨ। ਮੁਲਜ਼ਮਾਂ ਦੇ ਹੌਸਲੇ ਇਨ੍ਹੇ ਬੁਲੰਦ ਹੋ ਚੁੱਕੇ ਹਨ ਕਿ ਉਹ ਜਾਂਦੇ ਹੋਏ ਕਿਸੇ ਨੂੰ ਸ਼ਿਕਾਰ ਬਣਾ ਰਹੇ ਹਨ । ਦੇਸ਼ ਦੀ ਸੁਰੱਖਿਆ ਵਿੱਚ ਆਪਣੀ ਜਾਨ ਤਲੀ ਦੇ ਰੱਖਣ ਵਾਲੇ ਜਵਾਨ ਜਦੋਂ ਆਪਣੇ ਸੂਬੇ ਵਿੱਚ ਆਉਂਦੇ ਹਨ ਤਾਂ ਉਨ੍ਹਾਂ ਦੀ ਜਾਨ ਸੁਰੱਖਿਅਤ ਨਹੀਂ ਹੈ। ਖ਼ਰਾਬ ਕਾਨੂੰਨੀ ਹਾਲਾਤਾਂ ਨੂੰ ਲੈਕੇ ਇਸ ਤੋਂ ਵੱਡਾ ਕੀ ਉਦਾਹਰਣ ਹੋ ਸਕਦਾ ਹੈ।