Punjab

ਫੌਜੀ ਜਵਾਨ ਦੀ ਸਿੱਕਮ ‘ਚ ਭੇਦਭਰੇ ਹਾਲਾਤਾਂ ਵਿੱਚ ਮੌਤ! 2 ਦਿਨ ਪਹਿਲਾਂ ਛੁੱਟੀ ਕੱਟ ਕੇ ਰੈਜੀਮੈਂਟ ਗਿਆ ਸੀ

ਬਿਉਰੋ ਰਿਪੋਰਟ – ਸੁਨਾਮ ਦੇ ਫੌਜੀ (Army) ਨੂੰ ਲੈਕੇ ਮਾੜੀ ਖ਼ਬਰ ਸਾਹਮਣੇ ਆਈ ਹੈ। ਡਿਊਟੀ ਦੇ ਦੌਰਾਨ ਉਸ ਦੀ ਮੌਤ ਹੋ ਗਈ ਹੈ, 2 ਦਿਨ ਪਹਿਲਾਂ ਹੀ ਉਹ ਛੱਟੀ ਤੋਂ ਵਾਪਸ ਫੌਜ ਵਿੱਚ ਗਿਆ ਸੀ। ਪਰਿਵਾਰ ਨੂੰ ਹਣ ਤੱਕ ਗੁਰਵੀਰ ਸਿੰਘ ਦੀ ਮੌਤ ਦੇ ਕਾਰਨਾਂ ਬਾਰੇ ਫੌਜ ਵੱਲੋਂ ਕੋਈ ਠੋਸ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।

ਗੁਰਵੀਰ ਸਿੰਘ ਸੁਨਾਮ ਦੇ ਪਿੰਡ ਖਡਿਆਲ ਦਾ ਰਹਿਣ ਵਾਲਾ ਸੀ। ਉਸ ਦੇ ਭਰਾ ਬਲਬੀਰ ਸਿੰਘ ਨੇ ਦੱਸਿਆ ਗੁਰਵੀਰ 19 ਪੰਜਾਬ ਰੈਜੀਮੈਂਟ ਵਿੱਚ ਸੀ ਅਤੇ ਉਸ ਦੀ ਤਾਇਨਾਤੀ ਸਿੱਕਮ ਵਿੱਚ ਸੀ। ਛੁੱਟੀ ਕੱਟ ਕੇ ਆਪਣੀ ਡਿਊਟੀ ਜੁਆਇਨ ਕਰਨ ਦੇ 2 ਦਿਨ ਬਾਅਦ ਰੈਜੀਮੈਂਟ ਤੋਂ ਫੋਨ ਆਇਆ ਕਿ ਗੁਰਵੀਰ ਦੀ ਤਬੀਅਤ ਖਰਾਬ ਹੈ ਉਸ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ।

ਥੋੜ੍ਹੀ ਦੇਰ ਬਾਅਦ ਫੋਨ ਆਇਆ ਕਿ ਉਸ ਦੀ ਮੌਤ ਹੋ ਗਈ। ਹੁਣ ਤੱਕ ਇਹ ਨਹੀਂ ਪਤਾ ਚੱਲਿਆ ਹੈ ਕਿ ਗੁਰਵੀਰ ਦੀ ਮੌਤ ਦੇ ਪਿੱਛੇ ਕਾਰਨ ਕੀ ਸੀ? ਕੀ ਦਿਲ ਦਾ ਦੌਰਾ ਪਿਆ ਸੀ? ਜਾਂ ਫਿਰ ਸੱਟ ਲੱਗਣ ਦੀ ਵਜ੍ਹਾ ਕਰਕੇ ਮੌਤ ਹੋਈ ਸੀ? ਗੁਰਵੀਰ ਸਿੰਘ ਦੀ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ ਪੂਰਾ ਪਰਿਵਾਰ ਬੇਸੁੱਧ ਹੋ ਗਿਆ ਪੂਰੇ ਪਿੰਡ ਵਿੱਚ ਵੀ ਸੋਗ ਦੀ ਲਹਿਰ ਛਾ ਗਈ ਹੈ।

ਇਹ ਵੀ ਪੜ੍ਹੋ –   ਬ੍ਰਾਜ਼ੀਲ ‘ਚ ਜਹਾਜ਼ ਹਾਦਸਾਗ੍ਰਸਤ, 62 ਦੀ ਮੌਤ