‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਅਕਸਰ ਕਿਸਾਨਾਂ ਨੂੰ ਆਪਣੀ ਫਸਲ ਦਾ ਸਹੀ ਮੁੱਲ ਨਾ ਮਿਲਣ ਕਾਰਣ ਉਨ੍ਹਾਂ ਨੂੰ ਆਪਣੀ ਫਸਲ ਸੜਕਾਂ ਉੱਤੇ ਰੋਲਣੀ ਪੈਂਦੀ ਹੈ। ਤਾਲਾਬੰਦੀ ਨੇ ਵੀ ਬਾਜਾਰ ਲਈ ਬਹੁਤ ਮੁਸ਼ਕਿਲਾਂ ਖੜ੍ਹੀਆਂ ਕੀਤੀਆਂ ਹਨ। ਕੁੱਝ ਅਜਿਹਾ ਹੀ ਝਾਰਖੰਡ ਦੇ ਇੱਕ ਕਿਸਾਨ ਨਾਲ ਹੋਇਆ। ਉਸਦੇ ਤਰਬੂਜ ਕੋਈ ਨਹੀਂ ਖਰੀਦ ਰਿਹਾ ਸੀ ਤਾਏ ਉਸਨੇ ਇਹ 5 ਟਨ ਦੇ ਕਰੀਬ ਤਰਬੂਜ ਫੌਜ ਨੂੰ ਮੁਫਤ ਦੇਣ ਦਾ ਮਨ ਬਣਾ ਲਿਆ। ਪਰ ਰਾਮਗੜ੍ਹ ਛਾਉਣੀ ਦੇ ਸਿੱਖ ਰੈਜੀਮੈਂਟਲ ਸੈਂਟਰ ਦੇ ਜਵਾਨਾਂ ਨੇ ਇਸ ਕਿਸਾਨ ਕੋਲੋਂ ਨਾ ਸਿਰਫ ਤਰਬੂਜ ਪੈਸੇ ਦੇ ਕੇ ਖਰੀਦੇ, ਸਗੋਂ ਸਾਰੇ ਤਰਬੂਜ ਬਾਜਾਰ ਦੇ ਭਾਅ ‘ਤੇ ਲਏ।
ਜਾਣਕਾਰੀ ਅਨੁਸਾਰ ਝਾਰਖੰਡ ਵਿਚ ਤਾਲਾਬੰਦੀ ਕਾਰਨ 25 ਸਾਲਾ ਰੰਜਨ ਕੁਮਾਰ ਮਹਤੋ ਨੂੰ ਤਰਬੂਜ ਵੇਚਣ ਵਿੱਚ ਪਰੇਸ਼ਾਨੀ ਹੋ ਰਹੀ ਸੀ। ਰਾਮਗੜ੍ਹ ਵਿਚ ਸਿੱਖ ਰੈਜੀਮੈਂਟਲ ਸੈਂਟਰ ਦੇ ਕਮਾਂਡੈਂਟ ਬ੍ਰਿਗੇਡੀਅਰ ਐਮ ਸ੍ਰੀਕੁਮਾਰ ਸਮੇਤ ਐਸਆਰਸੀ ਦੇ ਅਧਿਕਾਰੀ ਇਸ ਕਿਸਾਨ ਰੰਜਨ ਕੁਮਾਰ ਤੋਂ ਕਾਫੀ ਪ੍ਰਭਾਵਿਤ ਸਨ।