India

ਜੰਮੂ-ਕਸ਼ਮੀਰ ‘ਚ ਫੌਜ ‘ਤੇ ਪੁਲਿਸ ਹੋਈ ਆਹਮੋ ਸਾਹਮਣੇ, ਮਾਮਲਾ ਦਰਜ

ਦੇਸ਼ ਦੀ ਪੁਲਿਸ (Police) ਅਤੇ ਫੌਜ (Army) ਅਕਸਰ ਮਿਲ ਕੇ ਕੰਮ ਕਰਦੀਆਂ ਹਨ ਪਰ ਇਸ ਵਾਰ ਦੋਹਾਂ ਵਿਚਾਲੇ ਕੁੱਟਮਾਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜੰਮੂ-ਕਸ਼ਮੀਰ (Jammu-Kashmir) ਦੇ ਕੁਪਵਾੜਾ ‘ਚ ਪੁਲਿਸ ਸਟੇਸ਼ਨ ‘ਤੇ ਫ਼ੌਜ ਅਤੇ ਪੁਲਿਸ ਵਿਚਾਲੇ ਕੁੱਟਮਾਰ ਹੋਈ ਹੈ। ਪੁਲਿਸ ਸਟੇਸ਼ਨ ‘ਤੇ ਹਮਲਾ ਕਰਨ ਦੇ ਦੋਸ਼ ‘ਚ 3 ਲੈਫਟੀਨੈਂਟ ਕਰਨਲ ਸਮੇਤ 16 ਲੋਕਾਂ ਖਿਲਾਫ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਘਟਨਾ 28 ਮਈ ਦੀ ਰਾਤ ਨੂੰ ਵਾਪਰੀ ਹੈ।  ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ 160 ਟੈਰੀਟੋਰੀਅਲ ਆਰਮੀ ਦੇ ਇੱਕ ਸਿਪਾਹੀ ਤੋਂ ਡਰੱਗ ਮਾਮਲੇ ਵਿੱਚ ਪੁੱਛਗਿੱਛ ਕੀਤੀ ਸੀ। ਇਸ ਕਾਰਨ ਫੌਜ ਦੇ ਅਧਿਕਾਰੀ ਨਾਰਾਜ਼ ਹੋ ਗਏ। ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਫੌਜ ਦੇ ਹਥਿਆਰਬੰਦ ਮੁਲਾਜ਼ਮ ਥਾਣੇ ਵਿੱਚ ਦਾਖ਼ਲ ਹੋ ਗਏ। ਇਸ ਵਿੱਚ ਸੀਨੀਅਰ ਫ਼ੌਜੀ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਸਨ।

ਐਫਆਈਆਰ ਹੋਈ ਮੁਤਾਬਕ ਫੌਜ ਦੇ ਗਰੁੱਪ ਦੀ ਅਗਵਾਈ ਲੈਫਟੀਨੈਂਟ ਕਰਨਲ ਅੰਕਿਤ ਸੂਦ, ਰਾਜੀਵ ਚੌਹਾਨ ਅਤੇ ਨਿਖਿਲ ਕਰ ਰਹੇ ਸਨ। ਇਹ ਤਿੰਨੇ ਅਧਿਕਾਰੀ ਜ਼ਬਰਦਸਤੀ ਥਾਣੇ ਅੰਦਰ ਦਾਖ਼ਲ ਹੋਏ ਅਤੇ ਉੱਥੇ ਮੌਜੂਦ ਪੁਲਿਸ ਮੁਲਾਜ਼ਮਾਂ ‘ਤੇ ਰਾਈਫ਼ਲ ਦੇ ਬੱਟਾਂ, ਡੰਡਿਆਂ ਅਤੇ ਲੱਤਾਂ ਨਾਲ ਹਮਲਾ ਕਰ ਦਿੱਤਾ।

ਐਫਆਈਆਰ ਵਿੱਚ ਲਿਖਿਆ ਗਿਆ ਹੈ ਕਿ ਫ਼ੌਜੀ ਜਵਾਨਾਂ ਨੇ ਹਥਿਆਰ ਲਹਿਰਾਏ, ਜ਼ਖ਼ਮੀ ਪੁਲਿਸ ਮੁਲਾਜ਼ਮਾਂ ਦੇ ਮੋਬਾਈਲ ਫੋਨ ਖੋਹ ਲਏ ਅਤੇ ਇੱਕ ਪੁਲੀਸ ਮੁਲਾਜ਼ਮ ਨੂੰ ਅਗਵਾ ਕਰਕੇ ਮੌਕੇ ਤੋਂ ਫਰਾਰ ਹੋ ਗਏ। ਸੀਨੀਅਰ ਪੁਲਿਸ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਮੁਲਾਜ਼ਮ ਨੂੰ ਫੌਜ ਦੀ ਪਕੜ ਤੋਂ ਛੁਡਵਾਇਆ ਅਤੇ ਹਮਲਾਵਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ।

ਇਸ ਸਾਰੀ ਘਟਨਾ ਦੇ ਵਾਪਰਨ ਤੋਂ ਬਾਅਦ ਮਾਮਲਾ ਦਰਜ ਹੋ ਚੁੱਕਾ ਹੈ। ਜਿਸ ਤੋਂ ਬਾਅਦ ਸਖਤ ਕਾਰਵਾਈ ਹੋਣ ਦੀ ਉਮੀਦ ਹੈ।

 

ਇਹ ਵੀ ਪੜ੍ਹੋ –  ਸ਼ਰਧਾਲੂਆਂ ਨਾਲ ਭਰੀ ਬੱਸ ਖੱਡ ’ਚ ਡਿੱਗੀ, 21 ਦੀ ਮੌਤ, 40 ਜ਼ਖਮੀ