ਜੰਮੂ-ਕਸ਼ਮੀਰ ਦੇ ਰਾਜੌਰੀ ਜਿਲ੍ਹੇ ਵਿੱਚ ਲੰਘੇ ਕੱਲ੍ਹ ਇੱਕ ਸੜਕ ਹਾਦਸੇ ਵਿੱਚ ਫ਼ੌਜ ਦੇ 2 ਜਵਾਨਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਸ ਹਾਦਸੇ ‘ਚ ਤਿੰਨ ਹੋਰ ਜਵਾਨ ਵੀ ਜ਼ਖਮੀ ਹੋ ਗਏ। ਇਹ ਹਾਦਸਾ ਅਸਲ ਕੰਟਰੋਲ ਰੇਖਾ (LOC) ਨੇੜੇ ਕੇਰੀ ਸੈਕਟਰ ਵਿੱਚ ਵਾਪਰਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਫੌਜ ਦੇ ਜਵਾਨਾਂ ਦੀ ਗੱਡੀ ਡੂੰਘੀ ਖੱਡ ਵਿੱਚ ਜਾ ਡਿੱਗੀ।
ਹਾਦਸੇ ਦੀ ਸੂਚਨਾ ਮਿਲਦੇ ਹੀ ਫੌਜ, ਪੁਲਿਸ ਅਤੇ ਬਚਾਅ ਦਲ ਮੌਕੇ ‘ਤੇ ਪਹੁੰਚ ਗਏ ਹਨ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ। ਫੌਜ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਐਂਬੂਲੈਂਸ ਕੰਟਰੋਲ ਰੇਖਾ ਦੇ ਨੇੜੇ ਡੁੰਗੀ ਗਾਲਾ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ, ਜਦੋਂ ਇਸ ਦਾ ਡਰਾਈਵਰ ਮੋੜ ‘ਤੇ ਕੰਟਰੋਲ ਗੁਆ ਬੈਠਾ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਐਂਬੂਲੈਂਸ ਡਰਾਈਵਰ ਅਤੇ ਇੱਕ ਜਵਾਨ ਦੀ ਮੌਤ ਹੋ ਗਈ। ਬਚਾਅ ਕਰਮਚਾਰੀਆਂ ਨੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਖਾਈ ‘ਚੋਂ ਬਾਹਰ ਕੱਢ ਲਿਆ ਹੈ।
ਸ਼ਹੀਦ ਹੋਏ ਜਵਾਨਾਂ ‘ਚੋਂ ਇਕ ਹੌਲਦਾਰ ਸੁਧੀਰ ਕੁਮਾਰ ਬਿਹਾਰ ਦਾ ਨਿਵਾਸੀ ਸੀ, ਜਦਕਿ ਦੂਜਾ ਜਵਾਨ ਸਥਾਨਕ ਨਿਵਾਸੀ ਪਰਮਵੀਰ ਸ਼ਰਮਾ ਸੀ, ਜੋਕਿ ਰਾਜੌਰੀ ਦਾ ਰਹਿਣ ਵਾਲਾ ਸੀ। ਇਨ੍ਹਾਂ ਦੋਹਾਂ ਨੂੰ ਰਾਜੌਰੀ ਦੇ ਹਸਪਤਾਲ ਵਿੱਚ ਗੰਭੀਰ ਜ਼ਖਮੀ ਹਾਲਤ ਵਿੱਚ ਲਿਜਾਇਆ ਗਿਆ, ਜਿਥੇ ਉਨ੍ਹਾਂ ਦਮ ਤੋੜ ਦਿੱਤਾ।
ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ਵਿੱਚ, ਉੱਤਰੀ ਸਿੱਕਮ ਦੇ ਨੇੜੇ ਇੱਕ ਖੜ੍ਹੀ ਢਲਾਨ ਤੋਂ 16 ਫੌਜੀ ਜਵਾਨਾਂ ਦੀ ਮੌਤ ਹੋ ਗਈ ਸੀ ਅਤੇ ਚਾਰ ਹੋਰ ਜ਼ਖਮੀ ਹੋ ਗਏ ਸਨ। ਇਹ ਗੱਡੀ ਤਿੰਨ ਵਾਹਨਾਂ ਦੇ ਕਾਫਲੇ ਦਾ ਹਿੱਸਾ ਸੀ, ਜੋ ਸਵੇਰੇ ਚਟਨ ਤੋਂ ਥੰਗੂ ਵੱਲ ਵਧੀ ਸੀ। ਜੇਮਾ ਦੇ ਰਸਤੇ ‘ਚ ਹਾਦਸਾਗ੍ਰਸਤ ਹੋ ਗਿਆ ਸੀ।