The Khalas Tv Blog Punjab ਭਾਰਤ-ਪਾਕਿ ਸਰਹੱਦ ‘ਤੇ ਫਿਰ ਡਰੋਨ ਰਾਹੀਂ ਪੰਜਾਬ ’ਚ ਇਹ ਸਮਾਨ ਸੁੱਟਿਆ ,ਪੈ ਗਿਆ ਰੌਲਾ
Punjab

ਭਾਰਤ-ਪਾਕਿ ਸਰਹੱਦ ‘ਤੇ ਫਿਰ ਡਰੋਨ ਰਾਹੀਂ ਪੰਜਾਬ ’ਚ ਇਹ ਸਮਾਨ ਸੁੱਟਿਆ ,ਪੈ ਗਿਆ ਰੌਲਾ

India-Pakistan borde

ਭਾਰਤ-ਪਾਕਿ ਸਰਹੱਦ ‘ਤੇ ਫਿਰ ਡਰੋਨ ਰਾਹੀਂ ਪੰਜਾਬ ’ਚ ਇਹ ਸਮਾਨ ਸੁੱਟਿਆ ,ਪੈ ਗਿਆ ਰੌਲਾ

ਭਾਰਤ- ਪਾਕਿਸਤਾਨ ਸਰਹੱਦ(India-Pakistan border) ‘ਤੇ ਨਸ਼ਾ ਤਸਕਰੀ(drug trafficking) ਅਤੇ ਅਸਲਾ ਬਰਾਮਦੀ(Arms export) ਦਾ ਸਿਲਸਿਲਾ ਲਗਾਤਾਰ ਵੱਧਦਾ ਜਾ ਰਿਹਾ ਹੈ।  ਅੰਮ੍ਰਿਤਸਰ(Amritsar) ‘ਚ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਵੱਲੋਂ ਪਾਕਿਸਤਾਨ ਤੋਂ ਤਸਕਰੀ ਨੂੰ ਨਾਕਾਮ ਕਰਕੇ ਤਿੰਨ ਪੈਕੇਟ ਹੈਰੋਇਨ ਅਤੇ ਅਸਲਾ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਭਾਰਤ-ਪਾਕਿ ਸਰਹੱਦ ’ਤੇ ਤਾਇਨਾਤ ਸੀਮਾ ਸੁਰੱਖਿਆ ਬਲ ਨੇ ਸਰਹੱਦੀ ਚੌਕੀ ਪੁਲ ਮੋਰਾਂ ਨੇੜਿਓਂ ਤਿੰਨ ਪੈਕੇਟ ਹੈਰੋਇਨ, ਇੱਕ ਪਿਸਤੌਲ, ਇੱਕ ਮੈਗਜ਼ੀਨ ਤੇ ਅੱਠ ਕਾਰਤੂਸ ਬਰਾਮਦ ਕੀਤੇ ਹਨ। ਬੀਤੀ ਰਾਤ ਸਰਹੱਦੀ ਚੌਕੀ ਪੁਲ ਮੋਰਾਂ ਨੇੜੇ ਬੀਐੱਸਐੱਫ ਦੇ ਜਵਾਨਾਂ ਨੇ ਜਦੋਂ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਵੱਲ ਆ ਰਹੇ ਡਰੋਨ ਦੀ ਆਵਾਜ਼ ਸੁਣੀ ਤਾਂ ਉਨ੍ਹਾਂ ਤੁਰੰਤ ਅੱਠ ਗੋਲੀਆਂ ਚਲਾਈਆਂ, ਜਿਸ ਮਗਰੋਂ ਡਰੋਨ ਤੁਰੰਤ ਵਾਪਸ ਚਲਾ ਗਿਆ।

ਡਰੋਨ ਨੇ ਜਿਵੇਂ ਹੀ ਖੇਪ ਨੂੰ ਖੇਤਾਂ ਵਿੱਚ ਸੁੱਟਿਆ, ਜਵਾਨਾਂ ਨੇ ਸਰਚ ਅਭਿਆਨ ਸ਼ੁਰੂ ਕਰ ਦਿੱਤਾ।ਤਲਾਸ਼ੀ ਮੁਹਿੰਮ ਦੌਰਾਨ BSF ਦੇ ਜਵਾਨਾਂ ਨੂੰ ਪੁਲ ਮੋਰਾਂ ਨਾਲ ਇੱਕ ਕਾਲੇ ਰੰਗ ਦਾ ਪੈਕੇਟ ਮਿਲਿਆ। ਪੈਕੇਟ ਵਿੱਚ ਤਿੰਨ ਛੋਟੇ ਪੈਕੇਟ ਹੈਰੋਇਨ ਦੇ ਸੀ, ਜਿਸਦਾ ਕੁੱਲ ਭਾਰ ਤਕਰੀਬਨ 3 ਕਿਗ੍ਰਾ ਦੇ ਆਸ-ਪਾਸ ਹੋ ਸਕਦਾ ਹੈ। ਅੰਤਰਰਾਸ਼ਟਰੀ ਮਾਰਕੀਟ ਵਿੱਚ ਉਸਦੀ ਕੀਮਤ ਤਕਰੀਬਨ 21 ਕਰੋੜ ਹੈ। ਇਸ ਖੇਪ ਦੇ ਨਾਲ ਇੱਕ ਪਿਸਤੌਲ ਅਤੇ 8 ਜ਼ਿੰਦਾ ਰਾਊਂਡ ਵੀ ਸਨ। ਡਰੱਗ ਅਤੇ ਹਥਿਆਰ BSF ਦੇ ਜਵਾਨਾਂ ਨੇ ਜ਼ਬਤ ਕਰ ਲਏ।

ਇਸ ਮਗਰੋਂ ਬੀਐਸਐਫ ਦੇ ਅਧਿਕਾਰੀਆਂ ਨੇ ਕਿਹਾ ਕਿ ਨਸ਼ਾ ਸਮੱਗਲਰਾਂ ਨੂੰ ਕਿਸੇ ਵੀ ਕੀਮਤ ਉਤੇ ਬਖ਼ਸ਼ਿਆ ਨਹੀਂ ਜਾਵੇਗਾ ਤੇ ਸਰਹੱਦ ਉਤੇ ਜੰਗੀ ਪੱਧਰ ਉਤੇ ਤਲਾਸ਼ੀ ਮੁਹਿੰਮ ਜਾਰੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਬੀਐਸਐਫ ਦੇ ਜਵਾਨ ਹਮੇਸ਼ਾ ਮੁਸਤੈਦ ਹਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਤਸਕਰਾਂ ਨੂੰ ਜੰਮੂ-ਕਸ਼ਮੀਰ ਤੇ ਗੁਜਰਾਤ ਕੰਢਿਆਂ ਦਾ ਸਹਾਰੇ ਹੈਰੋਇਨ ਦੀ ਤਸਕਰੀ ਕਰ ਰਹੇ ਹਨ। ਬੀਤੇ ਕੁਝ ਦਿਨ ਪਹਿਲਾਂ ਵੀ ਪੰਜਾਬ ਸਰਹੱਦ ਜ਼ਰੀਏ 7 ਵਾਰ ਪਾਕਿਸਤਾਨ ਸਮੱਗਲਰਾਂ ਨੇ ਡਰੋਨ ਰਾਹੀਂ ਭਾਰਤ ‘ਚ ਹੈਰੋਇਨ ਸੁੱਟਣ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਪਹਿਲਾਂ ਵੀ BSF ਦੇ ਜਵਾਨਾਂ ਵੱਲੋਂ ਕਈ ਵਾਰ ਡਰੋਨ ਦੇਖਦਿਆਂ ਹੀ ਮੁਸਤੈਦੀ ਨਾਲ 80 ਤੋਂ 90 ਰਾਊਂਡ ਫਾਇਰ ਕੀਤੇ ਤੇ ਡਰੋਨ ਨੂੰ ਮੁੜ ਪਾਕਿਸਤਾਨ ਸਰਹੱਦ ਵੱਲ ਧੱਕ ਦਿੱਤਾ ਸੀ।

 

Exit mobile version