Punjab

ਬਲਾਕ ਕਲਾਨੌਰ ਦੇ ਨੌਜਵਾਨ ਨੇ ਪੰਜਾਬੀਆਂ ਦਾ ਸਿਰ ਕੀਤਾ ਉੱਚਾ! ਵੱਡੀ ਪ੍ਰਾਪਤੀ ਕੀਤੀ ਹਾਸਲ

ਬਿਉਰੋ ਰਿਪੋਰਟ – ਪੰਜਾਬ ਦੇ ਬਲਾਕ ਕਲਾਨੌਰ (Kalanour) ਦੇ ਨੌਜਵਾਨ ਅਰਮਾਨਪ੍ਰੀਤ ਸਿੰਘ ਨੇ ਐਨ.ਡੀ.ਏ. ਅਤੇ ਐਨ. ਏ. ਲਈ ਯੂ.ਪੀ.ਐਸ.ਸੀ.ਦੇ ਇਮਤਿਹਾਨ ਵਿਚ ਬਾਜ਼ੀ ਮਾਰ ਕੇ ਗੁਰਦਾਸਪੁਰ ਜ਼ਿਲ੍ਹੇ  ਦਾ ਨਾਮ ਰੌਸ਼ਨ ਕੀਤਾ ਹੈ। ਦੱਸ ਦੇਈਏ ਕਿ ਇਹ ਪ੍ਰੀਖਿਆ ਅ੍ਰਪੈਲ ਮਹੀਨੇ ਵਿਚ ਲਈ ਗਈ ਸੀ। ਅਰਮਾਨਪ੍ਰੀਤ ਸਿੰਘ ਪੂਰੇ ਭਾਰਤ ਦੇ ਨਤੀਜਿਆਂ ਵਿਚੋਂ ਮੈਰਿਟ ਲਿਸਟ ਵਿਚ ਪਹਿਲੇ ਸਥਾਨ ‘ਤੇ ਰਿਹਾ ਹੈ।

ਅਰਮਾਨਪ੍ਰੀਤ ਮੈਰਿਟ ਲਿਸਟ ਵਿਚ 641 ਵਿਚੋਂ ਪਹਿਲੇ ਨੰਬਰ ‘ਤੇ ਰਿਹਾ ਹੈ। ਉਸ ਦੀ ਇਸ ਪ੍ਰਾਪਤੀ ਤੋਂ ਬਾਅਦ ਪੂਰੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਹੈ।

ਇਹ ਵੀ ਪੜ੍ਹੋ –  ਅਦਾਲਤ ਨੇ 9 ਸਾਲ ਬਾਅਦ ਸੁਣਾਇਆ ਫੈਸਲਾ! ਪੀੜਤ ਨੂੰ ਮਿਲਿਆ ਇਨਸਾਫ