ਬਿਉਰੋ ਰਿਪੋਰਟ : ਗੁਰਦਾਸਪੁਰ ਦੇ ਲੋਕਾਂ ਲਈ ਚੰਗੀ ਖਬਰ ਹੈ । ਉਨ੍ਹਾਂ ਦੇ ਜ਼ਿਲ੍ਹੇ ਦਾ ਨੌਜਵਾਨ ਅਮਰੀਕੀ ਫੌਜ ਵਿੱਚ ਸ਼ਾਮਲ ਹੋ ਗਿਆ ਹੈ । ਅਰਮਾਨਪ੍ਰੀਤ ਸਿੰਘ ਲਿਟਿਲ ਕਾਂਵੈਂਟ ਸਕੂਲ ਦਾ ਵਿਦਿਆਰਥੀ ਰਿਹਾ ਹੈ। ਉਸ ਦੀ ਇਸ ਕਾਮਯਾਬੀ ਨਾਲ ਪੂਰੇ ਇਲਾਕੇ ਦੇ ਲੋਕ ਖੁਸ਼ ਹਨ।
ਅਰਮਾਨਪ੍ਰੀਤ ਸਿੰਘ ਦੇ ਪਿਤਾ ਰੂਪਿੰਦਰਜੀਤ ਸਿੰਘ ਅਤੇ ਮਾਂ ਸੁਖਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੇ ਦੁਨੀਆ ਦੀ ਸਭ ਤੋਂ ਵੱਡੀ ਫੌਜ ਦਾ ਹਿੱਸਾ ਬਣਕੇ ਉਨ੍ਹਾਂ ਦੇ ਜ਼ਿਲ੍ਹੇ ਸੂਬੇ ਦਾ ਨਾਂ ਰੋਸ਼ਨ ਕੀਤਾ ਹੈ। ਮਾਂ ਨੇ ਦੱਸਿਆ ਕਿ ਅਰਮਾਨਪ੍ਰੀਤ ਨੇ ਅਮਰੀਕੀ ਫੌਜ ਵਿੱਚ ਭਰਤੀ ਹੋਣ ਦੇ ਸੁਪਣੇ ਨੂੰ ਪਰਾ ਕਰਨ ਦੇ ਲਈ ਬਹੁਤ ਮਿਹਨਤ ਕੀਤੀ ਹੈ ।
ਅਰਮਾਨ ਫਿਲਹਾਲ ਮਿਸੂਰੀ ਦੇ ਫੋਰਟ ਲਿਯੋਨਾਡ ਵੁਡ ਮਿਲਟ੍ਰੀ ਬੇਸ ਵਿੱਚ ਟ੍ਰੇਨਿੰਗ ਲੈ ਰਿਹਾ ਹੈ । ਆਉਣ ਵਾਲੇ ਅਕਤੂਬਰ ਦੇ ਵਿੱਚ ਉਹ ਪਾਸ ਆਊਟ ਹੋ ਜਾਵੇਗਾ । ਇਸ ਤੋਂ ਪਹਿਲਾਂ ਵੀ ਕਈ ਸਿੱਖ ਨੌਜਵਾਨ ਅਮਰੀਕਾ ਦੀ ਫੌਜ ਵਿੱਚ ਵੱਖ-ਵੱਖ ਅਹਦਿਆਂ ‘ਤੇ ਸੇਵਾਵਾਂ ਨਿਭਾ ਰਹੇ ਹਨ । ਸ਼ੁਰੂਆਤ ਵਿੱਚ ਪੱਗ ਨੂੰ ਲੈਕੇ ਕੁਝ ਪਰੇਸ਼ਾਨੀਆਂ ਆਇਆ ਸਨ ਪਰ ਅਦਾਲਤ ਦੇ ਹੁਕਮਾਂ ਤੋਂ ਬਾਅਦ ਹੁਣ ਕੋਈ ਪਰੇਸ਼ਾਨੀ ਨਹੀਂ ਹੈ ।
ਅਮਰੀਕਾ ਤੋਂ ਇਲਾਵਾ ਕੈਨੇਡਾ ਦੀ ਫੌਜ ਵਿੱਚ ਵੀ ਸਿੱਖਾਂ ਦਾ ਅਹਿਮ ਯੋਗਦਾਨ ਰਿਹਾ ਹੈ । ਹਰਜੀਤ ਸਿੰਘ ਸੱਜਣ ਕੈਨੇਡਾ ਦੀ ਫੌਜ ਵਿੱਚ ਕਾਫੀ ਅਹਿਮ ਅਹੁਦਿਆਂ ‘ਤੇ ਰਹੇ । ਸਿਰਫ ਇਨ੍ਹਾਂ ਹੀ ਨਹੀਂ ਟਰੂਡੋ ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ ਉਹ ਦੇਸ਼ ਦੇ ਰੱਖਿਆ ਮੰਤਰੀ ਵੀ ਬਣੇ ਅਤੇ ਮੌਜੂਦ ਸਰਕਾਰ ਵਿੱਚ ਅਹਿਮ ਅਹੁਦਾ ਸੰਭਾਲ ਰਹੇ ਹਨ।