ਬਿਉਰੋ ਰਿਪੋਰਟ – ਭਾਰਤ ਦੇ ਨਾਲ ਮਸਲਾ ਨਿਬੜਿਆ ਨਹੀਂ ਹੈ ਅਤੇ ਪਾਕਿਸਤਾਨ ਲਗਾਤਾਰ ਆਪਣੀਆਂ ਸ਼ਕਤੀਆਂ ਦਾ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਚੀਨ ਕਥਿਤ ਤੌਰ ਤੇ ਭਾਰਤ ਦੇ ਆਲੇ ਦੁਆਲੇ ਪਾਣੀ ‘ਚ ਜਾਸੂਸੀ ਕਰਨ ਲੱਗਾ ਹੋਇਆ ਹੈ। ਹੁਣ ਪਾਕਿਸਤਾਨ ਨੇ ਅਰਬ ਸਾਗਰ ‘ਚ ਗੋਲਾਬਾਰੀ ਦੇ ਅਭਿਆਸ ਲਈ ਦੋ ਗੋਲਾਬਾਰੀ ਖੇਤਰ ਭਾਵ ਕਿ ਫਾਇਰਿੰਗ ਜ਼ੋਨਾਂ ਦੀ ਸੂਚਨਾ ਜਾਰੀ ਕੀਤੀ ਹੈ। ਇਸ ਸੂਚਨਾ ਨੂੰ ਨੋਟਮਾਰ ਭਾਵ ਕਿ Notice to Mariners ਕਿਹਾ ਜਾਂਦਾ ਹੈ। ਜਦੋਂ ਵੀ ਕਿਸੇ ਮੁਲਕ ਨੇ ਸਮੁੰਦਰੀ ਖੇਤਰ ਵਿਚ ਗੋਲਾਬਾਰੀ ਮਸ਼ਕ ਕਰਨੀ ਹੁੰਦੀ ਹੈ ਤਾਂ ਇਹ ਸੂਚਨਾ ਜਾਰੀ ਕੀਤੀ ਜਾਂਦੀ ਹੈ ਤਾਂ ਜੋ ਕੋਈ ਵੀ ਇਸ ਦੇ ਰਸਤੇ ‘ਚ ਨਾ ਆ ਜਾਵੇ। ਇਹ ਸੂਚਨਾ ਲੰਘੇ ਕੱਲ੍ਹ 14 ਮਈ ਤੋਂ ਲੈਕੇ ਪਰਸੋਂ 17 ਮਈ ਤੱਕ ਲਈ ਜਾਰੀ ਕੀਤੀ ਗਈ ਹੈ। ਕੱਲ੍ਹ ਬੁਧਵਾਰ ਨੂੰ ਚੀਨ ਦਾ ਭੂ-ਗਰਭ ਅਤੇ ਭੂ-ਭੌਤਕੀ ਖੋਜਪੜਤਾਲ ਸਮੁੰਦਰੀ ਜਹਾਜ ਡਾ ਯੈਂਗ ਯਾਈ ਹਾਓ, ਹਿੰਦ ਮਹਾਂਸਾਗਰ ‘ਚ ਪਹੁੰਚ ਗਿਆ ਹੈ ਜਿਸ ਕਰਕੇ ਸਾਰੇ ਗੁਆਂਢੀ ਦੇਸ਼ਾਂ ਦੀਆਂ ਚਿੰਤਾਵਾਂ ਵੀ ਵਧੀਆਂ ਨੇ। ਕਿਉਂਕਿ ਇਸ ਤੇ ਸ਼ੱਕ ਹੈ ਕੇ ਇਹ ਜਾਸੂਸੀ ਕਰਦਾ ਹੈ. ਇਹ ਇਸ ਲਈ ਮੰਨਿਆ ਜਾ ਰਿਹਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਜਪਾਨ ਦੀ ਵਿਸ਼ੇਸ਼ ਆਰਥਿਕ ਜ਼ੋਨ ਵਿੱਚ ਇੱਕ ਜਾਪਾਨ ਕੋਸਟ ਗਾਰਡ ਕਟਰ ਨੇ ਇੱਕ ਚੀਨੀ ਖੋਜ ਜਹਾਜ਼ ਨੂੰ ਕੋਈ ਸ਼ੱਕੀ ਵਸਤੂ ਜਾਂ ਯੰਤਰ ਤਾਇਨਾਤ ਕਰਦੇ ਹੋਏ ਪਾਇਆ ਅਤੇ ਫੇਰ ਉਹ ਜਹਾਜ ਨੂੰ ਉਥੋਂ ਨਿਕਲਣ ਦਾ ਆਦੇਸ਼ ਦੇ ਦਿੱਤਾ। ਹਿੰਦ ਮਹਾਸਾਗਰ ਚ ਪਹੁੰਚਿਆ ਇਹ ਬੇੜਾ ਸਮੁੰਤਰੀ ਤਲ ਦੀ ਮੈਪਿੰਗ ਕਰਦਾ ਹੈ। ਦਰਅਸਲ ਜਾਸੂਸੀ ਲਈ ਇੱਕ ਕਵਰ ਵਜੋਂ ਸਮੁੰਦਰੀ ਖੋਜ ਦੀ ਵਰਤੋਂ ਕੀਤੇ ਜਾਣ ਦਾ ਇੱਕ ਲੰਮਾ ਅਤੇ ਅਮੀਰ ਇਤਿਹਾਸ ਹੈ, CIA ਦੇ ਮਸ਼ਹੂਰ ਗਲੋਮਰ ਐਕਸਪਲੋਰਰ ਪ੍ਰੋਜੈਕਟ ਤੋਂ ਲੈ ਕੇ ਰੂਸ ਦੇ ਬਦਨਾਮ ਜਾਸੂਸੀ ਜਹਾਜ਼ ਯੰਤਰ ਤੱਕ। ਇਹ ਪੈਟਰਨ ਦੁਨੀਆ ਦੀਆਂ ਸਾਰੀਆਂ ਪ੍ਰਮੁੱਖ ਜਲ ਸੈਨਾ ਸ਼ਕਤੀਆਂ ਵਿੱਚ ਫੈਲਿਆ ਹੋਇਆ ਹੈ. ਸੋ ਹੁਣ ਇਹ ਸਮੁੰਦਰੀ ਜਹਾਜ ਭਾਰਤ ਦੇ ਹੇਠਲੇ ਹਿੱਸੇ ਚ ਸਥਿਤ ਖੇਤਰਾਂ ਦੀ ਰੇਂਜ ਦੇ ਵਿੱਚ ਹੈ.
ਇਹ ਵੀ ਪੜ੍ਹੋ – ਤੇਜ਼ ਗਰਮੀ ਤੋਂ ਪੰਜਾਬ ਨੂੰ ਇਸ ਦਿਨ ਤੋਂ ਮਿਲੇਗੀ ਵੱਡੀ ਰਾਹਤ ! 3 ਦਿਨ ਰਹੇਗਾ ਮੌਸਮ ਖੁੱਲ ਕੇ ਘੁੰਮਣ ਵਾਲਾ