The Khalas Tv Blog Punjab ਪੰਜਾਬ ‘ਚ ਖਾਲੀ ਹੋ ਰਹੇ ATM ਕੀ ਵੱਡੀ ਕਿੱਲਤ ਦਾ ਸੰਕੇਤ ਹਨ ?
Punjab

ਪੰਜਾਬ ‘ਚ ਖਾਲੀ ਹੋ ਰਹੇ ATM ਕੀ ਵੱਡੀ ਕਿੱਲਤ ਦਾ ਸੰਕੇਤ ਹਨ ?

ਪੰਜਾਬ ਦੇ ਬੈਂਕਾਂ ਵਿੱਚ ਨਗਦੀ ਦੀ ਘਾਟ ਬਣ ਗਈ ਹੈ ਅਤੇ ਏਟੀਐੱਮ ਲਗਾਤਾਰ ਖਾਲੀ ਹੋ ਰਹੇ ਹਨ। ਏਟੀਐੱਮਾਂ ਵਿੱਚ ਕਰੰਸੀ ਲੋਡਿੰਗ ਵਿੱਚ ਕਈ ਘੰਟੇ ਤੋਂ ਲੈ ਕੇ ਕਈ ਦਿਨਾਂ ਤੱਕ ਦੇਰੀ ਹੋ ਰਹੀ ਹੈ। ਇਸ ਸੰਕਟ ਕਾਰਨ ਸਨਅਤੀ ਖੇਤਰ, ਰੀਅਲ ਅਸਟੇਟ ਅਤੇ ਖੇਤੀ ਖੇਤਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਬੈਂਕਾਂ ਵੱਲੋਂ ਨਗਦੀ ਕਢਾਉਣ ਲਈ ਨਿਰਧਾਰਿਤ ਸੀਮਾ ਲਗਾਈ ਗਈ ਹੈ ਜਿਸ ਕਰਕੇ ਲੋਕਾਂ ਅਤੇ ਵਪਾਰੀਆਂ ਨੂੰ ਵੱਡੀਆਂ ਮੁਸੀਬਤਾਂ ਝੱਲਣੀਆਂ ਪੈ ਰਹੀਆਂ ਹਨ।

ਪਿੰਡ ਚੱਕ ਅਤਰ ਸਿੰਘ ਵਾਲਾ ਦੇ ਪ੍ਰਾਈਵੇਟ ਸਕੂਲ ਦੇ ਐੱਮਡੀ ਬਲਵੀਰ ਸਿੰਘ ਕੋਟ ਗੁਰੂ ਨੇ ਦੱਸਿਆ ਕਿ ਉਹ ਬਾਦਲ ਵਿਖੇ ਏਟੀਐੱਮ ਤੋਂ ਨਗਦੀ ਕਢਾਉਣ ਗਏ ਤਾਂ ਉੱਥੇ ਇੱਕ ਵੀ ਏਟੀਐੱਮ ਵਿੱਚ ਨਗਦੀ ਨਹੀਂ ਸੀ। ਬੈਂਕ ਅਧਿਕਾਰੀ ਇਸ ਸਮੱਸਿਆ ਨੂੰ ਆਰਜ਼ੀ ਦੱਸ ਰਹੇ ਹਨ ਅਤੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੂੰ ਹੋਰ ਫੰਡ ਜਾਰੀ ਕਰਨ ਲਈ ਬੇਨਤੀ ਕੀਤੀ ਗਈ ਹੈ। ਅਪ੍ਰੈਲ ਅਤੇ ਮਈ ਮਹੀਨਿਆਂ ਵਿੱਚ ਪੰਜਾਬ ਵਿੱਚ ਨਗਦੀ ਕਢਾਉਣ ਦੀ ਦਰ ਵਧ ਗਈ ਸੀ ਜਿਸ ਕਰਕੇ ਇਸ ਸਮੱਸਿਆ ਨੇ ਗੰਭੀਰ ਰੂਪ ਧਾਰ ਲਿਆ ਹੈ।

ਲੁਧਿਆਣਾ ਦੇ ਸਨਅਤੀ ਮਾਲਕ ਇਸ਼ਵਰ ਸਿੰਘ ਭੰਦੋਹਲ ਨੇ ਕਿਹਾ ਕਿ ਏਟੀਐੱਮ ਖਾਲੀ ਖੜ੍ਹੇ ਹਨ ਅਤੇ ਹਰ ਮਹੀਨੇ 25 ਤਰੀਕ ਨੂੰ ਐਡਵਾਂਸ ਅਤੇ 10 ਤਰੀਕ ਨੂੰ ਮਜ਼ਦੂਰਾਂ ਨੂੰ ਤਨਖਾਹ ਦੇਣ ਵਿੱਚ ਵੱਡੀ ਦਿੱਕਤ ਆ ਰਹੀ ਹੈ। ਇਸ ਲਈ ਉਨ੍ਹਾਂ ਨੇ ਮਜ਼ਦੂਰਾਂ ਦੀ ਤਨਖਾਹ ਖਾਤਿਆਂ ਵਿੱਚ ਟ੍ਰਾਂਸਫਰ ਕਰਨੀ ਸ਼ੁਰੂ ਕਰ ਦਿੱਤੀ ਹੈ। ਰੀਅਲ ਅਸਟੇਟ ਖੇਤਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਮੁਹਾਲੀ ਦੇ ਇੱਕ ਪ੍ਰਾਪਰਟੀ ਕਾਰੋਬਾਰੀ ਨੇ ਦੱਸਿਆ ਕਿ ਬੈਂਕਾਂ ਵੱਲੋਂ ਨਗਦੀ ਕਢਾਉਣ ਦੀ ਸੀਮਾ ਤੈਅ ਕਰ ਦਿੱਤੀ ਗਈ ਹੈ ਜਿਸ ਕਾਰਨ ਰੀਅਲ ਅਸਟੇਟ ਦੇ ਲੈਣ-ਦੇਣ ਵਿੱਚ ਰੁਕਾਵਟ ਆ ਰਹੀ ਹੈ।

 

 

Exit mobile version