India Punjab

47 ਵੰਡ ਦੀ ਅਰਦਾਸ ਸਮਾਗਮ ‘ਤੇ ਜਥੇਦਾਰ ਹਰਪ੍ਰੀਤ ਸਿੰਘ ਨੇ ਭਾਰਤ-ਪਾਕਿਸਤਾਨ ਸਾਹਮਣੇ ਰੱਖੀਆਂ 3 ਮੰਗਾਂ, SGPC ਵੱਲੋਂ ਵੀ ਜਥੇਦਾਰ ਨੂੰ ਖਾਸ ਅਪੀਲ

ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ 1947 ਵਿੱਚ ਮਾ ਰੇ ਗਏ ਲੋਕਾਂ ਦੀ ਯਾਦ ਵਿੱਚ ਅਰਦਾਸ ਕੀਤੀ ਗਈ

‘ਦ ਖ਼ਾਲਸ ਬਿਊਰੋ : 1947 ਦੀ ਭਾਰਤ-ਪਾਕਿਸਤਾਨ ਵੰਡ ਵੇਲੇ ਹੋਈ ਹਿੰਸਾ ਦੌਰਾਨ ਦੋਵਾਂ ਮੁਲਕਾਂ ਦੇ ਲੱਖਾਂ ਮਾਸੂਮ ਲੋਕ ਮਾ ਰੇ ਗਏ ਸਨ। ਇਸ ਵਿੱਚ ਸਿੱਖ , ਹਿੰਦੂ ਅਤੇ ਮੁਸਲਮਾਨ ਭਾਈਚਾਰੇ ਦੇ ਲੋਕ ਸ਼ਾਮਲ ਸਨ। 75 ਵੇਂ ਆਜ਼ਾਦੀ ਦਿਹਾੜੇ ਮੌਕੇ ਸ੍ਰੀ ਅਕਾਲ ਤਖ਼ਤ ‘ਤੇ ਮ੍ਰਿ ਤਕਾਂ ਦੀ ਆਤਮਿਕ ਸ਼ਾਂਤੀ ਦੇ ਲਈ ਮੰਗਲਵਾਰ ਨੂੰ ਅਰਦਾਸ ਕਰਵਾਈ ਗਈ। 13 ਤੋਂ 16 ਅਗਸਤ ਦੇ ਵਿਚਾਲੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਾਰੇ ਭਾਈਚਾਰਿਆਂ ਨੂੰ ਆਪੋ ਆਪਣੇ ਧਰਮ ਦੇ ਹਿਸਾਬ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦੀ ਅਪੀਲ ਕੀਤੀ ਸੀ।

ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਵੀ ’47 ਦੀ ਵੰਡ ਵੇਲੇ ਮਾ ਰੇ ਗਏ ਲੋਕਾਂ ਲਈ ਸ੍ਰੀ ਅਖੰਡ ਪਾਠ ਸਾਹਿਬ ਰੱਖੇ ਗਏ ਸਨ ਅਤੇ 16 ਅਗਸਤ ਨੂੰ ਅਰਦਾਸ ਨਾਲ ਉਨ੍ਹਾਂ ਦੀ ਸਮਾਪਤੀ ਹੋਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸਿੱਖ,ਹਿੰਦੀ ਅਤੇ ਮੁਸਲਮਾਨ ਭਾਈਚਾਰਾ ਵੀ ਮੌਜੂਦ ਰਿਹਾ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮੌਕੇ ਭਾਰਤ ਅਤੇ ਪਾਕਿਸਤਾਨ ਸਰਕਾਰ ਦੇ ਸਾਹਮਣੇ 3 ਮੰਗਾਂ ਰੱਖੀਆਂ ਅਤੇ ਆਜ਼ਾਦ ਭਾਰਤ ਦੀ ਤਤਕਾਲੀ ਸਰਕਾਰ ‘ਤੇ ਵੀ ਤਿੱਖੇ ਸਵਾਲ ਚੁੱਕੇ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਭਾਰਤ-ਪਾਕਿਸਤਾਨ ਸਰਕਾਰ ਸਾਹਮਣੇ ਮੰਗਾਂ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਰਦਾਸ ਸਮਾਗਮ ਤੋਂ ਬਾਅਦ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰ ਦੇ ਸਾਹਮਣੇ 3 ਅਹਿਮ ਮੰਗਾਂ ਰੱਖੀਆਂ । ਉਨ੍ਹਾਂ ਕਿਹਾ ਦੋਵੇਂ ਦੇਸ਼ਾਂ ਨੂੰ 75ਵੇਂ ਅਜ਼ਾਦੀ ‘ਤੇ 1947 ਦੀ ਵੰਡ ਵੇਲੇ ਮਾ ਰੇ ਗਏ ਲੋਕਾਂ ਨੂੰ ਯਾਦ ਕਰਨਾ ਚਾਹੀਦਾ ਸੀ ਪਰ ਅਜਿਹਾ ਨਹੀਂ ਹੋਇਆ। ਜਥੇਦਾਰ ਨੇ ਅਪੀਲ ਕੀਤੀ ਕਿ ਦੋਵੇ ਦੇਸ਼ ਆਪੋ ਆਪਣੀ ਪਾਰਲੀਮੈਂਟਾਂ ਵਿੱਚ ਮਾ ਰੇ ਗਏ ਲੋਕਾਂ ਦੀ ਯਾਦ ਵਿੱਚ ਮਤੇ ਲੈ ਕੇ ਆਉਣ।

ਜਥੇਦਾਰ ਸਾਹਿਬ ਦੀ ਦੂਜੀ ਮੰਗ ਸੀ ਕਿ ਜਿਹੜੇ ਪਰਿਵਾਰ ਇੱਕ ਦੂਜੇ ਦੇ ਮੁਲਕ ਤੋਂ ਉੱਜੜ ਕੇ ਮੁੜ ਵਸੇ ਨੇ ਉਨ੍ਹਾਂ ਲਈ ਖੁੱਲ੍ਹੇ ਵੀਜ਼ੇ ਦਿੱਤੇ ਜਾਣ।

ਗਿਆਨੀ ਹਰਪ੍ਰੀਤ ਸਿੰਘ ਦੀ ਤੀਜੀ ਮੰਗ ਸੀ ਵੀਜ਼ੇ ਦੌਰਾਨ ਦੋਵਾਂ ਮੁਲਕਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਜਨਮ ਭੂਮੀ ‘ਤੇ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਜ਼ਾਦ ਭਾਰਤ ਵਿੱਚ ਪੰਜਾਬ ਅਤੇ ਬੰਗਾਲ ਨਾਲ ਹੋਏ ਸਲੂਕ ਨੂੰ ਲੈ ਕੇ ਵੀ ਤਤਕਾਲੀ ਸਰਕਾਰਾਂ ‘ਤੇ ਤਿੱਖਾ ਹਮ ਲਾ ਕੀਤਾ।

ਜਥੇਦਾਰ ਦਾ ਭਾਰਤ ਸਰਕਾਰ ‘ਤੇ ਸਵਾਲ

ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੇ ਅਜ਼ਾਦ ਭਾਰਤ ਦੀ ਤਤਕਾਲੀ ਹਕੂਮਤ ਨੂੰ ਲੈ ਕੇ ਵੀ ਤਿੱਖੇ ਸਵਾਲ ਚੁੱਕੇ। ਉਨ੍ਹਾਂ ਕਿਹਾ ਆਜ਼ਾਦੀ ਦੀ ਜੰਗ ਵਿੱਚ ਪੰਜਾਬ ਅਤੇ ਬੰਗਾਲ ਦੋ ਲੋਕਾਂ ਨੇ ਸਭ ਤੋਂ ਵੱਧ ਹਿੱਸਾ ਲਿਆ ਅਤੇ ਕੁਰਬਾਨੀਆਂ ਦਿੱਤੀਆਂ ਪਰ ਅਜ਼ਾਦ ਭਾਰਤ ਵਿੱਚ ਉਨ੍ਹਾਂ ਨੂੰ ਸਭ ਤੋਂ ਵੱਧ ਸਜ਼ਾ ਦਿੱਤੀ ਗਈ । ਪੰਜਾਬ ਅਤੇ ਬੰਗਾਲ ਦੋਵੇਂ ਸੂਬੇ ਤਤਕਾਲੀ ਸਰਕਾਰਾਂ ਵੱਲੋਂ ਭਿਆ ਨਕ ਤਰੀਕੇ ਨਾਲ ਵੰਡੇ ਗਏ।

ਉਨ੍ਹਾਂ ਕਿਹਾ ਜਦੋਂ ਰਾਜਨੀਤੀ ਵਿੱਚ ਧਰਮ ਨਹੀਂ ਹੁੰਦਾ ਉਦੋਂ ਨੁਕਸਾਨ ਹੁੰਦਾ ਹੈ ਪਰ ਜਦੋਂ ਸਿਆਸਤ ਧਰਮ ਦਾ ਸਹਾਰਾ ਲੈ ਕੇ ਚੱਲ ਦੀ ਹੈ ਉਦੋਂ ਇਹ ਨਸਲਾਂ ਵੀ ਬਰਬਾਦ ਕਰਦੀ ਹੈ। ਫਸਲਾਂ ਵੀ ਬਰਬਾਦ ਕਰਦੀ ਹੈ,ਕੁਦਰਤ ਨੂੰ ਵੀ ਬਰਬਾਦ ਕਰਦੀ ਹੈ। ਸਾਫ਼ ਹੈ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਦਾ ਇਲਜ਼ਾਮ ਸੀ ਕਿ ਅਜ਼ਾਦੀ ਤੋਂ ਬਾਅਦ ਜਿਸ ਤਰ੍ਹਾਂ ਪਹਿਲਾਂ ਹਿਮਾਚਲ ਫਿਰ ਹਰਿਆਣਾ ਨੂੰ ਪੰਜਾਬ ਤੋਂ ਵੱਖ ਕਰਕੇ ਮਹਾਂ ਪੰਜਾਬ ਨੂੰ ਤੋੜਿਆ ਗਿਆ ਉਸ ਪਿੱਛੇ ਸਿਰਫ਼ ਤੇ ਸਿਰਫ਼ ਸਿਆਸਤ ਹੀ ਜ਼ਿੰਮੇਵਾਰ ਸੀ। ਉਧਰ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਜਥੇਦਾਰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਾਹਮਣੇ ਇੱਕ ਮਤਾ ਰੱਖਿਆ ਹੈ।

SGPC ਦੀ ਜਥੇਦਾਰ ਹਰਪ੍ਰੀਤ ਸਿੰਘ ਨੂੰ ਅਪੀਲ

SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਸ੍ਰੀ ਅਕਾਲ ਤਖ਼ਤ ‘ਤੇ 1947 ਦੀ ਵੰਡ ਵਿੱਚ ਮਾਰੇ ਗਏ ਲੋਕਾਂ ਦੇ ਅਰਦਾਸ ਸਮਾਗਮ ਵਿੱਚ ਸ਼ਾਮਲ ਹੋਏ। ਉਨ੍ਹਾਂ ਕਿਹਾ ਜਿੰਨਾਂ ਲੋਕਾਂ ਨੇ 1947 ਦਾ ਸੰਤਾਪ ਹੰਢਾਇਆ ਹੈ ਉਨ੍ਹਾਂ ਦੇ ਪਰਿਵਾਰਾਂ ਦੇ ਦਿਲਾਂ ਵਿੱਚ ਅੱਜ ਵੀ ਉਹ ਯਾਦਾ ਤਾਜ਼ਾ ਨੇ ਅਤੇ ਉਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ

SGPC ਦੇ ਪ੍ਰਧਾਨ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਹਰ ਸਾਲ 15 ਅਗਸਤ ਨੂੰ ਅਰਦਾਸ ਦਿਵਸ ਦੇ ਰੂਪ ਵਿੱਚ ਸ੍ਰੀ ਅਕਾਲ ਤਖ਼ਤ ‘ਤੇ ਮਨਾਇਆ ਜਾਵੇ ਤਾਂ ਕਿ ਉਨ੍ਹਾਂ ਸ਼ਹੀਦਾਂ ਨੂੰ ਵੀ ਯਾਦ ਕੀਤਾ ਜਾਵੇ ਜੋ ਅਜ਼ਾਦੀ ਦੀ ਜੰਗ ਵਿੱਚ ਤਾਂ ਸ਼ਾਮਲ ਹੋਏ ਪਰ ਅਜ਼ਾਦੀ ਨਹੀਂ ਮਾਣ ਸਕੇ।