‘ਦ ਖ਼ਾਲਸ ਬਿਊਰੋ :- ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਬਣ ਰਹੇ ਨਵੇਂ ਜੋੜਾ ਘਰ ਵਿਖੇ ਖੁਦਾਈ ਦੌਰਾਨ ਕੁੱਝ ਪੁਰਾਤਨ ਇਮਾਰਤਾਂ ਮਿਲਣ ਤੋਂ ਬਾਅਦ ਪੁਰਾਤੱਤਵ ਵਿਭਾਗ ਦੀ ਟੀਮ ਨੇ ਜਾਂਚ ਤੋਂ ਬਾਅਦ ਅੰਮ੍ਰਿਤਸਰ ਦੇ ਡੀਸੀ ਨੂੰ ਰਿਪੋਰਟ ਵਿੱਚ ਸਪੱਸ਼ਟ ਕੀਤਾ ਕਿ ਪੁਟਾਈ ਵਾਲੀ ਥਾਂ ‘ਤੇ ਕੇਂਦਰ ਦੇ ਪਾਸੇ ਨਕਸ਼ੇ ਵਿੱਚ ਕੋਈ ਇਤਿਹਾਸਕ ਇਮਾਰਤ ਨਹੀਂ ਹੈ। 20 ਜੁਲਾਈ ਨੂੰ ਖੋਜ ਪੁਰਾਤੱਤਵ ਵਿਭਾਗ ਦੀ ਚਾਰ ਮੈਂਬਰੀ ਟੀਮ ਮੌਕੇ ‘ਤੇ ਪਹੁੰਚੀ ਸੀ। ਉਨ੍ਹਾਂ ਨੇ ਉਸ ਜਗ੍ਹਾ ਦਾ ਮੁਆਇਨਾ ਕਰਨ ਸਮੇਂ ਸਾਰੀ ਜਗ੍ਹਾ ਦੀ ਮਿਣਤੀ ਅਤੇ ਬਣਤਰ ਨੂੰ ਦੇਖਿਆ। ਇਸਦੇ ਨਾਲ ਉਨ੍ਹਾਂ ਨੇ ਇਸ ਥਾਂ ਦੀ ਫੋਟੋਗ੍ਰਾਫੀ ਵੀ ਕੀਤੀ ਸੀ।
