International Manoranjan Punjab

ਅਰਬ ਰੈਪਰ ਫਲਿੱਪਾਰਾਚੀ ਨਿਕਲਿਆ ਪੰਜਾਬੀ ਰੈਪਰ ਪਰਮ ਦਾ ਫੈਨ, ਕਿਹਾ ‘ਮੈਂ ਫਰਮ ਨਾਲ ਕੋਲੈਬ ਕਰਨਾ ਚਾਹੁੰਦਾ ਹਾਂ’

ਅਰਬ ਸੰਗੀਤ ਉਦਯੋਗ ਦੀ ਮਸ਼ਹੂਰ ਰੈਪਰ ਫਲਿੱਪਾਰਾਚੀ (Fliparachi) ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਭਾਰਤੀ ਕਲਾਕਾਰਾਂ ਨਾਲ ਸਹਿਯੋਗ ਦੀ ਇੱਛਾ ਜ਼ਾਹਰ ਕੀਤੀ ਹੈ। ਉਸ ਨੇ ਆਪਣੀ ਵਿਸ਼ ਲਿਸਟ ਵਿੱਚ ਪੰਜਾਬੀ ਰੈਪਰ ਪਰਮ (ਜਿਸ ਨੂੰ ਲੇਡੀ ਸਿੱਧੂ ਮੂਸੇਵਾਲਾ ਅਤੇ ਡੈਡ ਗਰਲ ਵਜੋਂ ਵੀ ਜਾਣਿਆ ਜਾਂਦਾ ਹੈ) ਅਤੇ ਬਾਲੀਵੁੱਡ ਰੈਪਰ ਬਾਦਸ਼ਾਹ ਦਾ ਨਾਮ ਲਿਆ।

ਫਲਿੱਪਾਰਾਚੀ ਨੇ ਪਰਮ ਦੀ ਖਾਸ ਤਾਰੀਫ਼ ਕੀਤੀ, ਕਿਹਾ ਕਿ ਉਹ ਅੰਗਰੇਜ਼ੀ ਅਤੇ ਪੰਜਾਬੀ ਦੋਵਾਂ ਵਿੱਚ ਬਹੁਤ ਚੰਗੀ ਗਾਉਂਦੀ ਹੈ ਅਤੇ ਉਸ ਦਾ ਰੈਪ ਸਟਾਈਲ ਵੀ ਬਹੁਤ ਪਸੰਦ ਹੈ। ਉਸ ਨੇ ਕਿਹਾ, “ਮੈਂ ਪਰਮ ਨਾਲ ਗੱਲ ਕਰਨ ਲਈ ਬਹੁਤ ਉਤਸੁਕ ਹਾਂ।”ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਆਉਣ ਵਾਲੀ 19 ਸਾਲਾ ਪਰਮਜੀਤ ਕੌਰ (ਪਰਮ) ਨੇ ਆਪਣੇ ਪਹਿਲੇ ਗੀਤਾਂ ਨਾਲ ਹੀ ਦੁਨੀਆ ਭਰ ਵਿੱਚ ਧੂਮ ਮਚਾ ਦਿੱਤੀ ਹੈ।

ਉਸ ਦਾ ਗੀਤ “ਨੀ ਮੈਂ ਅੱਡੀ ਨਾਲ ਪਤਾਸੇ ਜਾਵਾਂ ਭੋਰਦੀ” ਅਤੇ “ਦੈਟ ਗਰਲ” ਵਾਇਰਲ ਹੋਇਆ, ਜਿਸ ਨਾਲ ਉਹ ਸਪੋਟੀਫਾਈ ਗਲੋਬਲ ਵਾਇਰਲ 50 ਚਾਰਟ ਵਿੱਚ ਸਿਖਰ ‘ਤੇ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਕਲਾਕਾਰ ਬਣ ਗਈ। ਇਹ ਗੀਤ ਸਤੰਬਰ 2025 ਵਿੱਚ ਰਿਲੀਜ਼ ਹੋਇਆ ਸੀ ਅਤੇ ਯੂਕੇ ਵਿੱਚ ਮੰਨੀ ਸੰਧੂ ਨੇ ਰਿਕਾਰਡ ਕੀਤਾ ਸੀ।

ਮੋਗਾ ਸਾਈਫਰ ਤੋਂ ਸ਼ੁਰੂ ਹੋਇਆ ਉਸ ਦਾ ਸਫ਼ਰ ਹੁਣ ਬਿਲਬੋਰਡ ਤੱਕ ਪਹੁੰਚ ਚੁੱਕਿਆ ਹੈ। ਇੰਸਟਾਗ੍ਰਾਮ ਰੀਲਜ਼ ਅਤੇ ਯੂਟਿਊਬ ਸ਼ਾਰਟਸ ‘ਤੇ ਉਸ ਦੇ ਗੀਤਾਂ ਨੇ ਤੇਜ਼ੀ ਨਾਲ ਪ੍ਰਸਿੱਧੀ ਹਾਸਲ ਕੀਤੀ।ਇਸ ਤੋਂ ਇਲਾਵਾ, ਪੰਜਾਬੀ ਸੂਫੀ ਗਾਇਕੀ ਦੀ ਮਸ਼ਹੂਰ ਨਾਮ ਜੋਤੀ ਨੂਰਨ (ਨੂਰਾਂ ਭੈਣਾਂ ਵਿੱਚੋਂ ਇੱਕ) ਨੇ ਵੀ ਫਲਿੱਪਾਰਾਚੀ ਦੇ ਰੈਪ ‘ਤੇ ਨੱਚਦੇ ਹੋਏ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ।

ਕਾਲੇ ਕੁੜਤੇ ਵਿੱਚ ਜੋਤੀ ਨੂਰਨ ਫਲਿੱਪਾਰਾਚੀ ਦੇ ਗੀਤ “ਯਾ ਫਸਲਾ, ਯਾ ਵਾਲ ਇਲੀ ਬਯੋਵਕੀਫ ਗਿਦਾਮੀ…” ‘ਤੇ ਨੱਚ ਰਹੀ ਹੈ ਅਤੇ ਫਿਲਮ ਧੁਰੰਦਰ ਵਿੱਚ ਅਕਸ਼ੈ ਕੁਮਾਰ ਵਾਂਗ ਕਦਮ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ।ਫਲਿੱਪਾਰਾਚੀ ਦੀ ਇਹ ਟਿੱਪਣੀ ਪੰਜਾਬੀ ਸੰਗੀਤ ਪ੍ਰੇਮੀਆਂ ਲਈ ਖੁਸ਼ੀ ਦੀ ਗੱਲ ਹੈ, ਕਿਉਂਕਿ ਇਸ ਨਾਲ ਪੰਜਾਬੀ ਰੈਪ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਹੋਰ ਮਾਨ ਮਿਲੇਗਾ। ਪਰਮ ਦੀ ਵਧਦੀ ਪ੍ਰਸਿੱਧੀ ਅਤੇ ਅਰਬ ਰੈਪਰ ਵੱਲੋਂ ਮਿਲੀ ਤਾਰੀਫ਼ ਪੰਜਾਬੀ ਸੰਗੀਤ ਦੀ ਵਿਸ਼ਵ ਪੱਧਰੀ ਪਹੁੰਚ ਨੂੰ ਦਰਸਾਉਂਦੀ ਹੈ।