‘ਦ ਖ਼ਾਲਸ ਬਿਊਰੋ :- ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਦੇ ਨਾਲ ਦੋ ਸਕੱਤਰ ਨਿਯੁਕਤ ਕੀਤੇ ਹਨ। ਇਨ੍ਹਾਂ ਵਿੱਚ ਹਰਸ਼ਵਰਧਨ ਅਤੇ ਚੇਤਨ ਚੌਹਾਨ ਸ਼ਾਮਲ ਹਨ। ਇਹ ਦੋਵੇਂ ਆਗੂ ਹਲਕਾ ਇੰਚਾਰਜ ਚੌਧਰੀ ਨਾਲ ਮਿਲ ਕੇ ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ। ਪੰਜਾਬ ਵਿੱਚ ਜਲਦੀ ਹੀ ਚੋਣਾਂ ਹੋਣ ਜਾ ਰਹੀਆਂ ਹਨ। ਅਜਿਹੇ ‘ਚ ਕਾਂਗਰਸ ਜਿੱਤ ਦੀ ਸੰਭਾਵਨਾ ਨੂੰ ਦੇਖਦੇ ਹੋਏ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।
