India Lifestyle Technology

ਐਪਲ ਦਾ ਵੱਡਾ ਧਮਾਕਾ! ਸਸਤਾ iPhone 17e ਅਤੇ ਦਮਦਾਰ iPad Air ਲਾਂਚ

ਬਿਊਰੋ ਰਿਪੋਰਟ (3 ਮਾਰਚ, 2026): ਦੁਨੀਆ ਦੀ ਦਿੱਗਜ ਟੈਕ ਕੰਪਨੀ ਐਪਲ ਨੇ ਸੋਮਵਾਰ, 2 ਮਾਰਚ ਨੂੰ ਆਪਣੀ 17 ਸੀਰੀਜ਼ ਦਾ ਸਭ ਤੋਂ ਕਿਫ਼ਾਇਤੀ ਫ਼ੋਨ iPhone 17e ਅਤੇ ਨਵਾਂ iPad Air ਲਾਂਚ ਕਰ ਦਿੱਤਾ ਹੈ। iPhone 17e ਵਿੱਚ ਕੰਪਨੀ ਨੇ ਲੇਟੈਸਟ A19 ਚਿੱਪਸੈੱਟ ਅਤੇ 48MP ਦਾ ਫਿਊਜ਼ਨ ਕੈਮਰਾ ਦਿੱਤਾ ਹੈ। ਇਸ ਵਾਰ ਬੇਸ ਵੇਰੀਐਂਟ ਵਿੱਚ ਸਟੋਰੇਜ ਨੂੰ ਵਧਾ ਕੇ 256GB ਕਰ ਦਿੱਤਾ ਗਿਆ ਹੈ। ਦੂਜੇ ਪਾਸੇ, ਨਵੇਂ ਆਈਪੈਡ ਏਅਰ ਵਿੱਚ ਸੁਪਰ ਫਾਸਟ M4 ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ।

ਦੋਵਾਂ ਪ੍ਰੋਡਕਟਸ ਦੀ ਸ਼ੁਰੂਆਤੀ ਕੀਮਤ 64,900 ਰੁਪਏ ਰੱਖੀ ਗਈ ਹੈ, ਜਦਕਿ ਹਾਇਰ ਵੇਰੀਐਂਟ 84,900 ਰੁਪਏ ਵਿੱਚ ਮਿਲੇਗਾ। ਵਿਦਿਆਰਥੀਆਂ ਲਈ ਖ਼ਾਸ ਛੋਟ ਦਿੱਤੀ ਗਈ ਹੈ, ਜਿਸ ਤਹਿਤ ਆਈਪੈਡ ਏਅਰ 59,900 ਰੁਪਏ ਵਿੱਚ ਉਪਲਬਧ ਹੋਵੇਗਾ। ਇਨ੍ਹਾਂ ਦੀ ਬੁਕਿੰਗ 4 ਮਾਰਚ ਸ਼ਾਮ 7:45 ਵਜੇ ਤੋਂ ਸ਼ੁਰੂ ਹੋਵੇਗੀ ਅਤੇ ਸੇਲ 11 ਮਾਰਚ ਤੋਂ ਸ਼ੁਰੂ ਹੋਵੇਗੀ।

iPhone 17e ਦੀਆਂ ਮੁੱਖ ਵਿਸ਼ੇਸ਼ਤਾਵਾਂ:

  • ਡਿਸਪਲੇਅ: 6.1-ਇੰਚ ਦੀ Super Retina XDR OLED ਸਕ੍ਰੀਨ।
  • ਸੁਰੱਖਿਆ: ਫਰੰਟ ’ਤੇ ‘ਸਿਰੈਮਿਕ ਸ਼ੀਲਡ 2’ ਦੀ ਵਰਤੋਂ, ਜੋ ਸਕ੍ਰੈਚ ਤੋਂ 3 ਗੁਣਾ ਜ਼ਿਆਦਾ ਸੁਰੱਖਿਆ ਦਿੰਦੀ ਹੈ।
  • ਪਰਫਾਰਮੈਂਸ: ਨਵਾਂ A19 ਚਿੱਪਸੈੱਟ, ਜੋ iPhone 11 ਨਾਲੋਂ 2 ਗੁਣਾ ਤੇਜ਼ ਹੈ।
  • ਕੈਮਰਾ: 48MP ਫਿਊਜ਼ਨ ਰੀਅਰ ਕੈਮਰਾ, ਜੋ 2x ਆਪਟੀਕਲ ਕੁਆਲਿਟੀ ਜ਼ੂਮ ਦਿੰਦਾ ਹੈ।
  • ਸਾਫਟਵੇਅਰ: ਲੇਟੈਸਟ iOS 26 ’ਤੇ ਆਧਾਰਿਤ, ਜਿਸ ਵਿੱਚ ‘ਐਪਲ ਇੰਟੈਲੀਜੈਂਸ’ (AI) ਦੇ ਫੀਚਰਸ ਮਿਲਣਗੇ।

iPad Air ਦੀਆਂ ਖ਼ੂਬੀਆਂ

ਨਵਾਂ ਆਈਪੈਡ ਏਅਰ 11 ਅਤੇ 13 ਇੰਚ ਦੇ ਦੋ ਸਾਈਜ਼ ਵਿੱਚ ਆਉਂਦਾ ਹੈ। ਇਸ ਵਿੱਚ 8-ਕੋਰ CPU ਵਾਲਾ M4 ਪ੍ਰੋਸੈਸਰ ਲੱਗਿਆ ਹੈ, ਜੋ ਪੁਰਾਣੇ ਮਾਡਲ ਨਾਲੋਂ 30% ਜ਼ਿਆਦਾ ਫਾਸਟ ਹੈ। ਇਸ ਵਿੱਚ 12GB ਦੀ ਵੱਡੀ ਮੈਮੋਰੀ ਦਿੱਤੀ ਗਈ ਹੈ, ਜੋ ਵੀਡੀਓ ਐਡੀਟਿੰਗ ਅਤੇ ਗੇਮਿੰਗ ਨੂੰ ਹੋਰ ਵੀ ਆਸਾਨ ਬਣਾਉਂਦੀ ਹੈ।