India International Technology

ਐਪਲ ਨੇ iPhone 15 Pro ਕੀਤਾ ਲਾਂਚ, ਜਾਣੋ ਕੀਮਤ…

Apple launched iPhone 15 Pro, know the price

ਦਿੱਲੀ : ਐਪਲ ਨੇ ਆਈ ਫੋਨ 15 ਪ੍ਰੋ ਤੇ 15 ਪ੍ਰੋ ਮੈਕਸ ਭਾਰਤ ਵਿਚ ਲਾਂਚ ਕਰ ਦਿੱਤਾ ਹੈ। ਇਹ ਟਾਈਟੇਨੀਅਮ ਨਾਲ ਬਣਿਆ ਹੋਇਆ ਹੈ। ਐਪਲ ਨੇ ਦਾਅਵਾ ਕੀਤਾ ਹੈ ਕਿ ਟਾਈਟੇਨੀਅਮ ਹੁਣ ਤੱਕ ਆਈ ਫੋਨ ਵਿਚ ਪਹਿਲੀ ਵਾਰ ਵਰਤਿਆ ਗਿਆ ਹੈ।

ਐਪਲ ਨੇ ਆਪਣੀ ਨਵੀਂ ਆਈਫੋਨ ਸੀਰੀਜ਼ 15 ਲਾਂਚ ਕਰ ਦਿੱਤੀ ਹੈ। ਇਸ ਸੀਰੀਜ਼ ਦੇ ਤਹਿਤ iPhone 15, iPhone 15 Plus, iPhone 15 Pro ਅਤੇ iPhone 15 Pro Plus ਨੂੰ ਪੇਸ਼ ਕੀਤਾ ਗਿਆ ਹੈ। ਆਈਫੋਨ 15 ਸੀਰੀਜ਼ ਨੂੰ ਟਾਈਪ-ਸੀ ਪੋਰਟ ਅਤੇ ਵਾਇਰਲੈੱਸ ਕਨੈਕਟੀਵਿਟੀ ਨਾਲ ਲਾਂਚ ਕੀਤਾ ਗਿਆ ਹੈ। ਚਾਰਜਿੰਗ ਦੇ ਲਿਹਾਜ਼ ਨਾਲ ਕੰਪਨੀ ਦਾ ਇਹ ਸਭ ਤੋਂ ਵੱਡਾ ਬਦਲਾਅ ਹੈ।

ਆਈਫੋਨ 15 ਪ੍ਰੋ ਦੀ ਸ਼ੁਰੂਆਤੀ ਕੀਮਤ ਯਾਨੀ 128 ਜੀਬੀ ਸਟੋਰੇਜ ਦੀ ਕੀਮਤ 1,34,900 ਰੁਪਏ ਹੈ। ਉੱਥੀ iPhone 15 Pro Max ਨੂੰ 1,59,900 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਖਰੀਦਿਆ ਜਾ ਸਕਦਾ ਹੈ। ਫੋਨ ਦਾ 256 ਜੀਬੀ ਸਟੋਰੇਜ ਮਾਡਲ ਇਸ ਕੀਮਤ ‘ਤੇ ਉਪਲਬਧ ਹੋਵੇਗਾ। iPhone 15 Pro ਦੀ 256 GB ਸਟੋਰੇਜ ਦੀ ਕੀਮਤ 1,44,900 ਰੁਪਏ ਹੈ। ਜਦੋਂ ਕਿ 512 ਜੀਬੀ ਦੀ ਕੀਮਤ 1,64,900 ਰੁਪਏ ਅਤੇ 1 ਟੀਬੀ ਦੀ ਕੀਮਤ 1,84,900 ਰੁਪਏ ਹੈ। iPhone 15 Pro Max ਦੇ 512 GB ਦੀ ਕੀਮਤ 1,79,900 ਰੁਪਏ ਅਤੇ 1 TB ਦੀ ਕੀਮਤ 1,99,900 ਰੁਪਏ ਹੈ।

ਨਵੇਂ ਆਈਫੋਨ ਨੂੰ 256GB, 512GB ਅਤੇ 1TB ਸਟੋਰੇਜ ‘ਚ ਖਰੀਦਿਆ ਜਾ ਸਕਦਾ ਹੈ। ਫੋਨ ਦੀ ਪ੍ਰੀ-ਬੁਕਿੰਗ 15 ਸਤੰਬਰ ਤੋਂ ਸ਼ੁਰੂ ਹੋਵੇਗੀ ਅਤੇ ਸੇਲ 22 ਸਤੰਬਰ ਤੋਂ ਸ਼ੁਰੂ ਹੋਵੇਗੀ। ਆਈਫੋਨ 15 pro ਅਤੇ ਆਈਫੋਨ 15 pro max ਨੂੰ ਬਲੈਕ ਟਾਈਟੇਨੀਅਮ, ਬਲੂ ਟਾਈਟੇਨੀਅਮ, ਨੈਚੁਰਲ ਟਾਈਟੇਨੀਅਮ ਅਤੇ ਵਾਈਟ ਟਾਈਟੇਨੀਅਮ ਫਿਨਿਸ਼ ਦੇ ਨਾਲ ਪੇਸ਼ ਕੀਤਾ ਗਿਆ ਹੈ।

iPhone 15 Pro  ਵਿੱਚ ਇੱਕ 6.1-ਇੰਚ ਹੈ ਅਤੇ iPhone 15 Pro Max ਵਿੱਚ 6.7-ਇੰਚ ਦੀ ਸੁਪਰ ਰੇਟੀਨਾ XDR OLED ਡਿਸਪਲੇਅ ਹੈ ਜਿਸ ਦੀ ਚਮਕ 2,000 nits ਦੀ ਸਿਖਰ ‘ਤੇ ਹੈ। ਦੋਵਾਂ ਫੋਨਾਂ ਨੂੰ IP68 ਰੇਟਿੰਗ ਮਿਲੀ ਹੈ। ਇਸ ਤੋਂ ਇਲਾਵਾ ਫੋਨ ‘ਚ 3nm ਪ੍ਰੋਸੈਸਰ ‘ਤੇ ਬਣਿਆ A17 ਬਾਇਓਨਿਕ ਪ੍ਰੋਸੈਸਰ ਹੈ।

 ਆਓ ਜਾਣਦੇ ਹਾਂ iPhone 15 ਸੀਰੀਜ਼ ਦੀਆਂ 5 ਵੱਡੀਆਂ ਤਬਦੀਲੀਆਂ ਬਾਰੇ…

ਆਈਕੋਨਿਕ ਸਾਈਲੈਂਟ ਬਟਨ ਨੂੰ ਆਈਫੋਨ 15 ਪ੍ਰੋ ਦੇ ਦੋਵਾਂ ਮਾਡਲਾਂ ਨਾਲ ਹਟਾ ਦਿੱਤਾ ਗਿਆ ਹੈ। ਇਸ ਦੀ ਥਾਂ ‘ਤੇ ਨਵਾਂ ਐਕਸ਼ਨ ਬਟਨ ਦਿੱਤਾ ਗਿਆ ਹੈ। ਨਵੇਂ ਐਕਸ਼ਨ ਬਟਨ ਦੀ ਮਦਦ ਨਾਲ ਫੋਨ ਨੂੰ ਸਾਈਲੈਂਸ ਕਰਨ ਤੋਂ ਇਲਾਵਾ ਫਲਾਈਟ ਮੋਡ ਵਰਗੇ ਕਈ ਹੋਰ ਕੰਮ ਕੀਤੇ ਜਾ ਸਕਦੇ ਹਨ।

ਨਵੇਂ ਆਈਫੋਨ ਦੇ ਨਾਲ ਟਾਈਪ-ਸੀ ਪੋਰਟ ਦਿੱਤਾ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਐਪਲ ਨੇ ਆਪਣੇ ਕਿਸੇ ਵੀ ਆਈਫੋਨ ਨੂੰ ਟਾਈਪ-ਸੀ ਪੋਰਟ ਨਾਲ ਪੇਸ਼ ਕੀਤਾ ਹੈ। ਪਹਿਲਾਂ ਕੰਪਨੀ ਚਾਰਜਿੰਗ ਲਈ ਲਾਈਟਨਿੰਗ ਪੋਰਟ ਦੀ ਵਰਤੋਂ ਕਰਦੀ ਸੀ। ਲੇਟੈਸਟ ਆਈਫੋਨ ਨਾਲ ਕੰਪਨੀ ਦਾ ਇਹ ਸਭ ਤੋਂ ਵੱਡਾ ਬਦਲਾਅ ਹੈ।

ਕੰਪਨੀ ਨੇ iPhone 15 ਸੀਰੀਜ਼ ਦੇ ਪ੍ਰੋ ਵੇਰੀਐਂਟ ਦੇ ਨਾਲ ਨਵਾਂ A17 ਬਾਇਓਨਿਕ ਚਿੱਪਸੈੱਟ ਦਿੱਤਾ ਹੈ। ਜਦੋਂ ਕਿ ਬੇਸ ਵੇਰੀਐਂਟ iPhone ਨੂੰ ਪੁਰਾਣੇ A16 ਬਾਇਓਨਿਕ ਚਿੱਪਸੈੱਟ ਨਾਲ ਲੈਸ ਕੀਤਾ ਗਿਆ ਹੈ। ਇਹ ਪ੍ਰੋਸੈਸਰ iPhone 15 ਅਤੇ iPhone 15 Plus ਵਿੱਚ ਮਿਲਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਪ੍ਰੋਸੈਸਰ ਨਾਲ ਪਿਛਲੇ ਸਾਲ ਆਈਫੋਨ 14 ਸੀਰੀਜ਼ ਦੇ ਦੋ ਮਾਡਲ ਪੇਸ਼ ਕੀਤੇ ਗਏ ਸਨ।