ਖਨੌਰੀ ਬਾਰਡਰ : ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿਤੇ ਗਏ ਪੰਜਾਬ ਬੰਦ ਦੇ ਸੱਦੇ ਦੇ ਮੱਦੇਨਜ਼ਰ ਸੂਬੇ ਵਿਚ ਕਈ ਥਾਵਾਂ ’ਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਸੜਕਾਂ ਜਾਮ ਕਰ ਕੇ ਆਵਾਜਾਈ ਰੋਕੀ ਗਈ ਹੈ। 140 ਥਾਵਾਂ ਸਮੇਤ ਪੰਜਾਬ ਭਰ ਵਿੱਚ ਪੰਜਾਬ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।
ਇਸੇ ਦੌਰਾਨ ਕਈ ਥਾਵਾਂ ’ਤੇ ਰੋਕ ਲਾਈ ਖੜੇ ਕਿਸਾਨਾਂ ਵੱਲੋਂ ਮੀਡੀਆ ਨੂੰ ਵੀ ਕਵਰੇਜ ਲਈ ਰੋਕ ਦਿੱਤਾ ਗਿਆ। ਜਿਸ ਦੌਰਾਨ ਮੀਡੀਆ ਕਰਮਚਾਰੀਆਂ ਨੂੰ ਕਵਰੇਜ ਕਰਨ ਲਈ ਅੱਗੇ ਜਾਣ ਨਹੀਂ ਦਿੱਤਾ ਗਿਆ। ਜਿਸ ਤੋਂ ਬਾਅਦ ਖਨੌਰੀ ਬਾਰਡਰ ਤੋਂ ਕਿਸਾਨ ਆਗੂਆਂ ਨੇ ਪੰਜਾਬ ਬੰਦ ਕਰਨ ਵਾਲੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਪ੍ਰੈਸ ਨੂੰ ਵੀ ਕਵਰੇਜ ਲਈ ਦਿੱਤਾ ਰਾਹ ਜਾਵੇ।
ਇੱਕ ਵੀਡੀਓ ਜਾਰੀ ਕਰਦਿਆਂ ਕਵਰੇਜ ਕਰਨ ਆਏ ਰਹੇ ਪ੍ਰੈਸ ਕਰਮਚਾਰੀਆਂ ਨੂੰ ਨਾ ਰੋਕਿਆ ਜਾਵੇ ਸਗੋਂ ਉਨ੍ਹਾਂ ਨੂੰ ਕਵਰੇਜ ਕਰਨ ਲਈ ਰਾਹ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਜਿੱਥੇ- ਜਿੱਥੇ ਵੀ ਕਿਸਾਨਾਂ ਵੱਲੋਂ ਰਾਹ ਰੋਕੇ ਹੋਏ ਹਨ, ਉਥੇ ਸੰਵਿਧਾਨ ਦੇ ਚੌਥੇ ਸਤੰਭ ਮੀਡੀਆ ਨੂੰ ਨਾ ਰੋਕਿਆ ਜਾਵੇ ਕਿਉਂਕਿ ਮੀਡੀਆ ਨੇ ਅੱਗੇ ਪੂਰੇ ਦੇਸ਼ ਤੱਕ ਕਿਸਾਨਾਂ ਦੀ ਗੱਲ ਪਹੁੰਚਾਣੀ ਹੈ।
ਕਿਸਾਨਾਂ ਦੇ ਬੰਦ ਦੇ ਸੱਦੇ ਕਾਰਨ ਬੱਸ ਸਟੈਂਡ ਤੇ ਵੀ ਸੰਨਾਟਾ ਛਾਇਆ ਹੋਇਆ ਹੈ। ਭਾਵੇਂ ਕੁਝ ਸਵਾਰੀਆਂ ਬੱਸ ਸਟੈਂਡ ਤੇ ਪੁੱਜੀਆਂ ਪਰ ਬੱਸਾਂ ਨਾ ਹੋਣ ਦਾ ਪਤਾ ਲੱਗਣ ਤੇ ਉਹ ਪਰੇਸ਼ਾਨ ਨਜ਼ਰ ਆਏ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸਵੇਰ ਤੋਂ ਹੀ ਬੱਸ ਸਟੈਂਡ ‘ਚ ਖੜ੍ਹੀਆਂ ਬੱਸਾਂ ਦੀ ਗਿਣਤੀ ਘੱਟ ਹੈ ਜਦਕਿ ਸਰਕਾਰੀ ਬੱਸਾਂ ਡਿਪੂਆਂ ‘ਚ ਖੜ੍ਹੀਆਂ ਰਹੀਆਂ।