Punjab

ਆਪ ਸੱਤਾ ‘ਚ ਆਵੇਗੀ ਤਾਂ ਕੋਈ ਬਦਲਾਅ ਨਹੀਂ ਹੋਵੇਗਾ : ਚੰਨੀ

ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਵਿਧਾਨ ਸਭਾ ਵੋਟਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕਨਵੀਵਰ ਅਰਵਿੰਦ ਕੇਜਰੀਵਾਲ ‘ਤੇ ਨਿ ਸ਼ਾਨਾ ਸਾਧਦਿਆਂ ਕਿਹਾ ਕਿ ਉਹ ਸ਼ਹੀਦ ਭਗਤ ਸਿੰਘ ਦੇ ਚੇ ਲੇ ਨਹੀਂ ਹੋ ਸਕਦੇ। ਉਨ੍ਹਾਂ ਨੇ ਦਾਅਵਾ ਕਰਦਿਆਂ ਕਿਹਾ ਕਿ ਇਸ ਵਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਸੱ ਤਾ ਵਿੱਚ ਨਹੀਂ ਆਵੇਗੀ। ਉਨ੍ਹਾਂ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਸੱਤਾ ਵਿੱਚ ਆਉਦੀ ਹੈ ਤਾਂ ਕੋਈ ਬਦਲਾਅ ਨਹੀਂ ਹੋਵੇਗਾ। ਕਿਉਂਕਿ ਉਨ੍ਹਾਂ ਕੋਲ ਅਜਿਹੇ ਸਿਆਸੀ ਆਗੂ ਹਨ ਜੋ ਹਰ ਪਾਸਿਓਂ ਨਕਾਰੇ ਜਾਂਦੇ ਹਨ। ਉਹ ਨਾ ਤਾਂ ਕ੍ਰਾਂਤੀ ਕਾਰੀ ਹਨ। ਉਨ੍ਹਾਂ ਕਿਹਾ ਕੇਜਰੀਵਾਲ ਝੂਠ ਬੋਲਣ ਵਾਲਾ ਆਦਮੀ ਹੈ, ਉਹ ਵੱਡੇ-ਵੱਡੇ ਝੂਠ ਬੋਲਦਾ ਹੈ ਅਤੇ ਜਾਂ ਤਾਂ ਆਪਣੇ ਬਿਆਨਾਂ ਤੋਂ ਪਲਟ ਜਾਂਦਾ ਹੈ ਜਾਂ ਕਦੇ ਮੁਆਫ਼ੀ ਮੰਗਦਾ ਹੈ।” ਚੰਨੀ ਨੇ ਇਹ ਵੀ ਕਿਹਾ ਕਿ ਉਹ ਚਮਕੌਰ ਸਾਹਿਬ ਅਤੇ ਭਦੌੜ ਦੀਆਂ ਦੋਵੇਂ ਸੀਟਾਂ ਤੋਂ ਚੰਗੇ ਫਰਕ ਨਾਲ ਜਿੱਤ ਰਹੇ ਹਨ।