International Others

ਭਾਰਤ ਛੱਡੋਂ ਯੂਕੇ ‘ਚ ਵੀ ਹੀਟਵੇਵ ਨਾਲ ਲੋਕ ਪਰੇਸ਼ਾਨ !

ਬਿਉਰੋ ਰਿਪੋਰਟ – ਸਿਰਫ਼ ਭਾਰਤ ਵਿੱਚ ਹੀ ਹੀਟਵੇਵ ਨੇ ਬੁਰਾ ਹਾਲ ਨਹੀਂ ਕੀਤਾ ਹੈ ਪੰਜਾਬੀਆਂ ਦੇ ਸਭ ਤੋਂ ਮਨਪਸੰਦ ਮੁਲਕਾਂ ਵਿੱਚੋ ਇੱਕ UK ਵਿੱਚ ਹੀਟਵੇਵ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਸਮੇਤ ਉੱਤਰ ਭਾਰਤ ਦੇ ਹੋਰ ਸੂਬਿਆਂ ਵਿੱਚ ਤਾਪਮਾਨ 48 ਡਿਗਰੀ ਦਰਜ ਕੀਤਾ ਗਿਆ ਹੈ ਉੱਥੇ ਯੂਕੇ ਵਿੱਚ ਤਾਪਮਾਨ 26 ਡਿਗਰੀ ਪਹੁੰਚਣ ਤੋਂ ਬਾਅਦ ਹੀ ਲੂ ਚੱਲਣ ਦਾ ਐਲਾਨ ਕਰ ਦਿੱਤਾ ਗਿਆ ਹੈ। ਬ੍ਰਿਟੇਨ ਵਿੱਚ ਮੌਸਮ ਵਿਭਾਗ ਦੀ ਇਹ ਚਿਤਾਵਨੀ ਭਾਰਤੀਆਂ ਲਈ ਮਜ਼ਾਕ ਦਾ ਵਿਸ਼ਾ ਬਣ ਗਈ ਹੈ।

UK ਆਉਟਲੈਡ ਨੇ ‘X’ ‘ਤੇ ਲਿਖਿਆ ‘ਯੂਕੇ ਅਗਲੇ 48 ਘੰਟਿਆਂ ਵਿੱਚ 26 ਡਿਗਰੀ ਸੈਲਸੀਅਸ ਹੀਟਵੇਟ ਦਾ ਸਾਹਮਣਾ ਕਰੇਗਾ। ਜਿਸ ਵਿੱਚ ਇੰਗਲੈਂਡ ਦੇ 5 ਸ਼ਹਿਰ ਸਭ ਤੋਂ ਵੱਧ ਗਰਮ ਹੋਣਗੇ। ਇਹ ਪੋਸਟ ਵਾਇਰਲ ਹੋ ਗਈ ਅਤੇ ਇਸ ‘ਤੇ ਕਈ ਕੁਮੈਂਟਸ ਆਏ। ਇੱਕ ਸ਼ਖਸ ਨੇ ਲਿਖਿਆ ਇਹ ਭਾਰਤ ਵਿੱਚ ਡਿਫਾਲਟ ਏਅਰ ਕੰਡੀਸ਼ਨ ਸੈਟਿੰਗ ਤੋਂ ਸਿਰਫ਼ 2 ਡਿਗਰੀ ਵੱਧ ਹੈ, ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਮੌਸਮ ਸੁਹਾਵਣਾ ਹੈ। ਇੱਕ ਨੇ ਲਿਖਿਆ ਮੁੰਬਈ ਵਾਲੇ ਇਸ ਨੂੰ ਸਰਦੀ ਕਹਿੰਦੇ ਹਨ। ਤੀਜੇ ਨੇ ਲਿਖਿਆ ਇਹ ਭਾਰਤ ’ਚ AC ਦਾ ਤਾਪਮਾਨ ਹੈ।