The Khalas Tv Blog India ਅਮਿਤਾਬ, ਅਭਿਸ਼ੇਕ ਤੋਂ ਬਾਅਦ PM ਮੋਦੀ ਦੀ ਫੈਨ ਅਨੁਪਮ ਖੇਰ ਦੀ ਮਾਂ ਵੀ ਕੋਰੋਨਾ ਦੀ ਲਪੇਟ ਵਿੱਚ
India

ਅਮਿਤਾਬ, ਅਭਿਸ਼ੇਕ ਤੋਂ ਬਾਅਦ PM ਮੋਦੀ ਦੀ ਫੈਨ ਅਨੁਪਮ ਖੇਰ ਦੀ ਮਾਂ ਵੀ ਕੋਰੋਨਾ ਦੀ ਲਪੇਟ ਵਿੱਚ

‘ਦ ਖ਼ਾਲਸ ਬਿਊਰੋ :- ਬਾਲੀਵੁੱਡ ਤੇ ਹਾਲੀਵੁੱਡ ‘ਚ ਆਪਣਾ ਪੈਰ ਜਮਾਂ ਚੁੱਕੇ ਕਲਾਕਾਰ ਅਨੁਪਮ ਖੇਰ ਨੇ ਆਪਣੇ ਟਵੀਟਰ ਅਕਾਉਂਟ ਰਾਹੀਂ ਇੱਕ ਦਿਲ ਧੜਕਾਉਣ ਵਾਲੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਨ੍ਹਾਂ ਦੀ ਮਾਂ ਦੁਲਾਰੀ ਜੋ ਕਿ ਅਕਸਰ ਅਨੁਪਮ ਤੇ ਉਨ੍ਹਾਂ ਭਰਾ ਨਾਲ ਸਮੇਂ-ਸਮੇਂ ‘ਤੇ ਸ਼ੋਸ਼ਲ ਮੀਡੀਆ ‘ਤੇ ਨਜ਼ਰ ਆਉਂਦੇ ਰਹਿੰਦੇ ਹਨ ਤੇ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀ ਵੱਡੇ ਫੈਨ ਹਨ, ਦੀ ਕੋਰੋਨਾ ਟੈਸਟ ਦੀ ਰਿਪੋਰਟ ਪਾਜ਼ਿਟਿਵ ਆਈ ਹੈ।

ਅਨੁਪਮ ਨੇ ਆਪਣੇ ਟਵਿਟ ‘ਚ ਲਿਖਿਆ ਕਿ ਉਨ੍ਹਾਂ ਦੀ ਮਾਂ ਦੁਲਾਰੀ ਦੀ ਰਿਪੋਰਟ ਪਾਜ਼ਿਟਿਵ ਆਈ ਹੈ ਤੇ ਉਨ੍ਹਾਂ ਨੂੰ ਹਲਕੇ ਲੱਛਣ ਆਏ ਹਨ। ਉਨ੍ਹਾਂ ਨੂੰ ਕੋਕਿਲਾਬੇੇਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਮੇਰਾ ਭਰਾ, ਭਾਬੀ ਤੇ ਭਤੀਜੀ ਜੋ ਹਾਲਾਂਕਿ ਸਾਵਧਾਨੀ ਵਰਤ ਰਹੇ ਸਨ, ਉਹ ਵੀ ਹਲਕੇ ਪਾਜ਼ਿਟਿਵ ਪਾਏ ਗਏ ਹਨ। ਮੈਂ ਵੀ ਆਪਣਾ ਟੈਸਟ ਕਰਵਾਇਆ ਹੈ ਜੋ ਕਿ ਨੈਗੇਟੀਵ ਆਇਆ ਹੈ।

ਹਾਲਾਂਕਿ ਬੀਤੀ ਰਾਤ ਬਾਲੀਵੁੱਡ ਅਦਾਕਾਰ ਅਮਿਤਾਬ ਬੱਚਨ ਤੇ ਉਨ੍ਹਾ ਦੇ ਪੁੱਤਰ ਅਭਿਸ਼ੇਕ ਬੱਚਣ ਦੀ ਰਿਪੋਰਟ ਕੋਰੋਨਾ ਪਾਜ਼ਿਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਦੇਰ ਰਾਤ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਉੱਧਰ ਅਭਿਸ਼ੇਕ ਵੀ ਹਸਪਤਾਲ ‘ਚ ਭਰਤੀ ਹੋ ਗਏ ਹਨ।

ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਖ਼ਬਰ ਏਜੰਸੀ ANI ਨੂੰ ਦੱਸਿਆ, ”ਕਿ ਅਮਿਤਾਬ ਤੇ ਅਭਿਸ਼ੇਕ ਬੱਚਨ ਦਾ ਏਂਟੀਜੇਨ ਟੈਸਟ ਕੀਤਾ ਗਿਆ ਸੀ ਜਿਸ ਦੇ ਨਤੀਜੇ ਪਾਜ਼ਿਟਿਵ ਆਏ ਹਨ। ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰ ਜਯਾ ਬੱਚਨ ਤੇ ਐਸ਼ਵਰਿਆ ਰਾਏ ਬੱਚਨ ਦਾ ਵੀ ਕੋਰੋਨਾ ਟੈਸਟ ਕੀਤਾ ਗਿਆ ਹੈ। ਉਨ੍ਹਾਂ ਦੇ ਟੈਸਟ ਦੀ ਰਿਪੋਰਟ ਅੱਜ ਐਂਤਵਾਰ ਨੂੰ ਮਿਲੇਗੀ।”

ਅਮਿਤਾਬ ਬੱਚਨ ਨੇ ਆਪਣੇ ਸੋਸ਼ਲ ਮੀਡੀਆ ਟਵਿਟਰ ਅਕਾਊਂਟਸ ‘ਤੇ ਬਕਾਇਦਾ ਨੇ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ ਤੇ ਲਿਖਿਆ, ”ਕੋਵਿਡ-19 ਦੇ ਲਈ ਮੇਰਾ ਟੈਸਟ ਪਾਜ਼ਿਟਿਵ ਆਇਆ ਹੈ, ਮੈਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਸਪਤਾਲ ਇਸ ਬਾਰੇ ਪ੍ਰਸ਼ਾਸਨ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਹੈ। ਪਰਿਵਾਰ ਦੇ ਬਾਕੀ ਮੈਂਬਰਾਂ ਤੇ ਸਟਾਫ਼ ਦਾ ਵੀ ਕੋਰੋਨਾ ਟੈਸਟ ਕਰਵਾਇਆ ਗਿਆ ਹੈ ਜਿਨ੍ਹਾਂ ਦੇ ਨਤੀਜੇ ਆਉਣੇ ਬਾਕੀ ਹਨ।” ਨਾਲ ਹੀ ਉਨ੍ਹਾਂ ਨੇ ਲਿਖਿਆ, ”ਜਿਹੜਾ ਵੀ ਕੋਈ ਲੰਘੇ 10 ਦਿਨਾਂ ‘ਚ ਮੇਰੇ ਸੰਪਰਕ ਵਿੱਚ ਆਇਆ ਹੈ ਉਹ ਕੋਰੋਨਾਵਾਇਰਸ ਦੇ ਲਈ ਆਪਣੀ ਜਾਂਚ ਕਰਵਾ ਲਵੇ।

Exit mobile version