India

ਇਮਤਿਹਾਨ ‘ਚ’ਜੈ ਸ੍ਰੀ ਰਾਮ’ ਲਿਖਣ ਵਾਲੇ ਵਿਦਿਆਰਥੀ ਪਾਸ’ ! ਯੂਨੀਵਰਸਿਟੀ ਦੇ ਅਧਿਆਪਕਾਂ ‘ਤੇ ਵੱਡਾ ਐਕਸ਼ਨ

ਬਿਉਰੋ ਰਿਪੋਰਟ – ਉੱਤਰ ਪ੍ਰਦੇਸ਼ ਦੀ ਇੱਕ ਯੂਨੀਵਰਸਿਟੀ ਵਿੱਚ RTI ਦੇ ਜ਼ਰੀਏ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ । ਜੌਨਪੁਰ ਦੀ ਵੀਰ ਬਹਾਦਰ ਸਿੰਘ ਪੂਰਵਾਂਚਲ ਯੂਨੀਵਰਸਿਟੀ ਦੀ ਉੱਤਰ ਪੱਤਰੀਆਂ ਦੀ ਜਾਂਚ ਵਿੱਚ ਸਹੀ ਜਵਾਬਾਂ ਦੀ ਥਾਂ ਉੱਤੇ ਜੈ ਸ਼੍ਰੀ ਰਾਮ ਅਤੇ ਹੋਰ ਗੱਲਾਂ ਲਿਖੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਪੇਪਰ ਚੈੱਕ ਕਰਨ ਵਾਲੇ 2 ਪ੍ਰੋਫੈਸਰਾਂ ਨੇ ਵਿਦਿਆਰਥੀ ਦੇ ਇੱਕ ਵਿਸ਼ੇ ਵਿੱਚ 52 ਅਤੇ ਦੂਜੇ ਵਿੱਚ 32 ਨੰਬਰ ਦੇ ਦਿੱਤੇ । ਜਦੋਂ ਬਾਹਰੀ ਅਧਿਆਪਕਾਂ ਵੱਲੋਂ ਮੁੜ ਤੋਂ ਪੇਪਰ ਚੈੱਕ ਕੀਤੇ ਗਏ ਤਾਂ ਵਿਦਿਆਰਥੀ ਨੂੰ 0 ਅਤੇ 4 ਨੰਬਰ ਮਿਲੇ ।

ਇਸ ਲਾਪਰਵਾਹੀ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਵੰਦਨਾ ਸਿੰਘ ਨੇ ਕਿਹਾ ਕਿ ਇਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਪ੍ਰੋਫੈਸਰਾਂ ਨੂੰ ਉਨ੍ਹਾਂ ਦੀ ਨੌਕਰੀ ਤੋਂ ਹਟਾਉਣ ਦੀ ਸਿਫ਼ਾਰਿਸ ਕਰ ਦਿੱਤੀ ਗਈ ਹੈ।

ਦਰਅਸਲ ਜੌਨਪੁਰ ਦੇ ਵੀਰ ਬਹਾਦੁਰ ਸਿੰਘ ਯੂਨੀਵਰਸਿਟੀ ਦੇ ਡੀ ਫਾਰਮਾ ਕੋਰਸ ਦੇ ਪਹਿਲੇ ਅਤੇ ਦੂਜੇ ਸਮਿਸਟਰ ਵਿੱਚ ਵਿਦਿਆਰਥੀਆਂ ਨੂੰ ਬਿਨਾਂ ਸਹੀ ਜਵਾਬ ਲਿਖੇ ਪਾਸ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ । ਦਿਵਿਆਂਸ਼ੂ ਸਿੰਘ ਨਾਂ ਦੇ ਵਿਦਿਆਰਥੀ ਨੇ RTI ਦੇ ਜ਼ਰੀਏ 18 ਵਿਦਿਆਰਥੀਆਂ ਦੇ ਪੇਪਰ ਚੈੱਕ ਕਰਨ ਦੀ ਮੰਗ ਕੀਤੀ ਸੀ । ਸ਼ਿਕਾਇਤ ਕਰਨ ਵਾਲੇ ਵਿਦਿਆਰਥੀ ਦਿਵਿਆਂਸ਼ੂ ਦਾ ਇਲਜ਼ਾਮ ਸੀ ਪੈਸੇ ਦੇ ਕੇ ਪ੍ਰੋਫੈਸਰ ਨੇ ਵਿਦਿਆਰਥੀਆਂ ਨੂੰ ਪਾਸ ਕੀਤਾ ਸੀ ।

ਇਹ ਵੀ ਪੜ੍ਹੋ – ਭੂਚਾਲ ਕਾਰਨ ਸਹਿਮੇ ਲੋਕ, ਘਰਾਂ ਤੋਂ ਆਏ ਬਾਹਰ