Punjab

ਕਿਸਾਨ ਆਗੂ ਦੀ ਸ਼ਰਮਨਾਕ ਕਰਤੂਤ ! ਹਮਦਰਦੀ ਦੇ ਨਾਂ ‘ਤੇ ਲੱਖਾਂ ਡਕਾਰੇ !

 

ਬਿਊਰੋ ਰਿਪੋਰਟ : ਫਾਜ਼ਿਲਕਾ ਵਿੱਚ ਬਲੈਕਮੇਲਿੰਗ ਦੇ ਇਲਜ਼ਾਮ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਜਗਦੀਸ਼ ਮਾਨਸਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਕਿਸਾਨ ਆਗੂ ਨੇ ਮਜ਼ਦੂਰ ਦੀ ਮੌਤ ‘ਤੇ ਮੁਆਵਜ਼ੇ ਦੇ ਨਾਂ ‘ਤੇ 2.60 ਲੱਖ ਹੜਪ ਲਏ। ਪੁਲਿਸ ਨੇ ਮੁਲਜ਼ਮ ਨੂੰ ਸ਼ੁੱਕਰਵਾਰ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਹੈ ।

ਮਜ਼ਦੂਰ ਨੇ ਘਰੇਲੂ ਵਿਵਾਦ ਦੀ ਵਜ੍ਹਾ ਕਰਕੇ ਸਪ੍ਰੇਅ ਪੀਤੀ ਸੀ

SHO ਚੰਦਰਸ਼ੇਖਰ ਨੇ ਦੱਸਿਆ ਕਿ ਜਗਦੀਸ਼ ਮਾਨਸਾ ਦੇ ਖਿਲਾਫ ਹਰਨੇਕ ਸਿੰਘ ਨੇ ਸ਼ਿਕਾਇਤ ਕੀਤੀ ਸੀ ਜੋ ਓਡੀਆ ਦਾ ਰਹਿਣ ਵਾਲਾ ਹੈ। ਜਿਸ ਵਿੱਚ ਉਸ ਨੇ ਦੱਸਿਆ ਕਿ ਕੁਝ ਸਮੇਂ ਪਹਿਲਾਂ ਉਸ ਦੇ ਕੋਲ ਖੇਤ ਵਿੱਚ ਵੀਰ ਸਿੰਘ ਮਜ਼ਦੂਰੀ ਕਰਦਾ ਸੀ । ਉਸ ਨੇ ਘਰੇਲੂ ਵਿਵਾਦ ਦੇ ਚੱਲਦਿਆਂ ਸਪ੍ਰੇਅ ਪੀ ਲਈ ਸੀ । ਇਸ ਦੌਰਾਨ ਉਨ੍ਹਾਂ ਨੂੰ ਫੋਨ ਆਇਆ ਕਿ ਵੀਰ ਸਿੰਘ ਸੜਕ ‘ਤੇ ਡਿੱਗਿਆ ਹੈ । ਜਿਸ ਦੇ ਬਾਅਦ ਉਸ ਨੂੰ ਇਲਾਜ ਦੇ ਲਈ ਫਾਜਿਲਕਾ ਦੇ ਗੁਪਤਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਕਿਸਾਨ ਆਗੂ ਹਸਪਤਾਲ ਜਾਕੇ ਧਮਕਾਉਣ ਲੱਗੇ

ਇਲਾਜ ਦੇ ਦੌਰਾਨ ਪਿੰਡ ਮਾਨਸਾ ਦੇ ਜਗਦੀਸ਼ ਸਿੰਘ ਆਪਣੇ ਇੱਕ ਸਾਥੀ ਦੇ ਨਾਲ ਉਨ੍ਹਾਂ ਦੇ ਕੋਲ ਆਇਆ ਅਤੇ ਬਲੈਕਮੇਲ ਕਰਨ ਲੱਗਿਆ ਕਿ ਉਸ ਦੇ ਖਿਲਾਫ ਕਾਰਵਾਈ ਕਰਾਉਣਗੇ । ਉਸ ਨੇ ਕਿਹਾ ਵੀਰ ਸਿੰਘ ਦੇ ਸਪ੍ਰੇਅ ਪੀਣ ਦੇ ਪਿੱਛੇ ਉਸ ਦਾ ਕੋਈ ਹੱਥ ਨਹੀਂ ਹੈ ਨਾ ਹੀ ਕੋਈ ਵਿਵਾਦ ਸੀ । ਜਿਸ ਤੋਂ ਬਾਅਦ ਜਗਦੀਸ਼ ਉਸ ਨੂੰ ਵੇਖ ਲੈਣ ਦੀ ਧਮਕੀ ਦੇਣ ਲੱਗਿਆ ।

ਮਜ਼ਦੂਰ ਦੀ ਮੌਤ ਤੋਂ ਬਾਅਦ ਧਮਕਾਉਣ ਲੱਗਿਆ

ਇਲਾਜ ਦੇ ਦੌਰਾਨ ਵੀਰ ਸਿੰਘ ਦੀ ਮੌਤ ਹੋ ਗਈ ਅਤੇ ਜਗਦੀਸ਼ ਨੇ ਕੁਝ ਲੋਕਾਂ ਨੂੰ ਇਕੱਠਾ ਕਰਕੇ ਉਸ ਦੇ ਖਿਲਾਫ ਧਰਨਾ ਲਗਵਾਇਆ । ਜਿਸ ਦੇ ਚੱਲਦੇ ਪੁਲਿਸ ਨੇ ਉਸ ਦੇ ਖਿਲਾਫ਼ ਪਰਚਾ ਦਰਜ ਕਰ ਲਿਆ ਸੀ । ਇਸ ਦੇ ਬਾਅਦ ਮੁੜ ਤੋਂ ਜਗਦੀਸ਼ ਉਸ ਦੇ ਕੋਲ ਆਇਆ ਅਤੇ ਮਾਮਲਾ ਰਫਾ- ਦਫਾ ਕਰਨ ਦੇ ਲਈ ਮ੍ਰਿਤਕ ਦੇ ਪਰਿਵਾਰ ਲਈ ਮੁਆਫਜ਼ੇ ਦੀ ਮੰਗ ਕਰਨ ਲੱਗਿਆ ।

ਮਾਮਲਾ ਨਿਪਟਾਉਣ ਦੇ ਲਈ ਢਾਈ ਲੱਖ ਲਏ

ਹਰਨੇਕ ਸਿੰਘ ਨੇ ਕਿਹਾ ਉਹ ਕਿਸੇ ਮਾਮਲੇ ਵਿੱਚ ਨਹੀਂ ਫਸਨਾ ਚਾਹੁੰਦਾ ਸੀ ਇਸੇ ਲਈ ਉਸ ਨੇ ਹਮਦਰਦੀ ਦੇ ਲਈ ਮ੍ਰਿਤਕ ਪਰਿਵਾਰ ਨੂੰ ਪੈਸੇ ਦੇਣ ਲਈ ਤਿਆਰ ਹੋ ਗਿਆ । ਜਗਦੀਸ਼ ਉਨ੍ਹਾਂ ਦੇ ਪਰਿਵਾਰ ਦੇ ਨਾਂ ‘ਤੇ ਢਾਈ ਲੱਖ ਲੈ ਗਿਆ । ਕੁਝ ਸਮੇਂ ਬਾਅਦ ਮ੍ਰਿਤਕ ਦੇ ਪਰਿਵਾਰ ਉਸ ਨੂੰ ਮਿਲਣ ਆਏ ਅਤੇ ਮੁਆਵਜ਼ੇ ਦੀ ਮੰਗ ਕਰਨ ਲੱਗੇ ਤਾਂ ਉਸ ਨੇ ਦੱਸਿਆ ਕਿ ਜਗਦੀਸ਼ ਨੂੰ ਉਸ ਨੇ 2 ਲੱਖ 60 ਹਜ਼ਾਰ ਦਿੱਤੇ ਹਨ ।

ਪਰਿਵਾਰ ਨੇ ਕਿਹਾ ਸਾਨੂੰ ਕਿਸਾਨ ਆਗੂ ਨੇ ਕੁਝ ਨਹੀਂ ਦਿੱਤਾ

ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਜਗਦੀਸ਼ ਨੇ ਉਨ੍ਹਾਂ ਨੂੰ ਪੈਸੇ ਨਹੀਂ ਦਿੱਤੇ । SHO ਚੰਦਰਸ਼ੇਖਰ ਨੇ ਦੱਸਿਆ ਕਿ ਐੱਸਐੱਸਪੀ ਫਾਜਿਲਕਾ ਨੂੰ ਹੋਈ ਸ਼ਿਕਾਇਤ ਦੇ ਬਾਅਦ ਮਾਮਲੇ ਦੀ ਜਾਂਚ ਦੇ ਬਾਅਦ ਜਗਦੀਸ਼ ਮਾਨਸਾ ਖਿਲਾਫ ਧਾਰਾ 384, 420, 406, 506 ਤਹਿਤ ਪਰਚਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ।