Punjab

ਬੰਬੀਹਾ ਗੈਂ ਗ ਨੇ ਦਿੱਤੀ ਇੱਕ ਹੋਰ ਧ ਮਕੀ

‘ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਤੇ ਕਾਂਗਰਸ ਆਗੂ ਮੂਸੇਵਾਲਾ ਦੇ ਕਤ ਲ ਤੋਂ ਬਾਅਦ ਬੰਬੀਹਾ ਗੈਂ ਗ ਨੇ ਇੱਕ ਬਾਰ ਫਿਰ ਧਮ ਕੀ ਦਿੱਤੀ ਹੈ। ਬੰਬੀਹਾ ਗੈਂ ਗ ਨੇ ਮੁੜ ਫੇਸਬੁੱਕ ‘ਤੇ ਪੋਸਟ ਪਾ ਕੇ ਧਮ ਕੀ ਦਿੰਦਿਆਂ ਕਿਹਾ ਕਿ ਜਲਦ ਮੂਸੇਵਾਲਾ ਦੇ ਕਤ ਲ ਦਾ ਲਵਾਂਗੇ ਬਦ ਲਾ। ਦੂਜੇ ਗਰੁੱਪ ਨੇ ਸਾਡੇ ਨਿਰਦੋਸ਼ ਭਰਾਵਾਂ ਨੂੰ ਮਾ ਰਿਆ ਹੈ। ਜੋ ਵਿਰੋਧੀਆਂ ਦਾ ਸਾਥ ਦੇਣਗੇ ਉਹ ਵੀ ਸਾਡੇ ਦੁਸ਼ ਮਣ ਨੇ।
ਇਸ ਤੋਂ ਪਹਿਲਾਂ ਬੰਬੀਹਾ ਗੈਂ ਗ ਦੇ ਗੈਂ ਗ ਸਟਰ ਭੁੱਪੀ ਰਾਣਾ ਨੇ ਪੋਸਟ ਪਾਈ ਸੀ। ਭੂਪੀ ਰਾਣਾ ਨੇ ਲਿਖਿਆ”ਸਤਿ ਸ੍ਰੀ ਆਕਾਲ ਸਾਰੇ ਵੀਰਾਂ ਭੈਣਾ ਮਾਤਾਵਾਂ ਬਜੁਰਗਾਂ ਨੂੰ ਇੱਕ ਗੱਲ ਦਿਲ ਦੀ ਸਾਂਝੀ ਕਰਨੀ ਆ ਤੁਹਾਡੇ ਸਾਰਿਆ ਨਾਲ ਪਹਿਲੀ ਗੱਲ ਤਾ ਸਾਡੇ ਕਿਸੇ ਵੀ ਬੰਦੇ ਦਾ ਸਿੱਧੂ ਮੂਸੇਵਾਲਾ ਨਾਲ ਕਿਸੇ ਵੀ ਤਰਾਂ ਦਾ ਕੋਈ ਵੀ ਲੈਣ ਦੇਣ ਨਹੀਂ ਸੀ
ਜੇ ਹੁਣ ਇਹਨਾਂ ਨੇ ਸਿੱਧੂ ਨੂੰ ਸਾਡਾ ਭਰਾ ਬਣਾ ਕਿ ਮਾ ਰਿਆ ਹੀ ਆ ਤਾਂ ਸਾਡਾ ਫਰਜ ਸਾਨੂੰ ਪਤਾ ਆ..। ਜਿਸ ਨੂੰ ਵੀ ਸਿੱਧੂ ਦੇ ਕਾਤ ਲਾਂ ਦਾ ਪਤਾ ਲਗਦਾ ਆ ਸਾਨੂੰ ਜਰੂਰ ਦੱਸੋ। ਦੱਸਣ ਵਾਲੇ ਨੂੰ 5 ਲੱਖ ਦਾ ਇਨਾਮ ਦਿੱਤਾ ਜਾਵੇਗਾ ਅਤੇ ਨਾਮ ਗੁਪਤ ਰੱਖਿਆ ਜਾਵੇਗਾ ..ਬਾਕੀ ਅਕਾਲ ਪੁਰਖ਼ ਸਾਡੇ ਮੂਸਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ . ( ਮੂਸਾ ਜੱਟ ਅਮਰ ਰਹੇ )” ।


ਪਹਿਲਾਂ ਵੀ ਦਵਿੰਦਰ ਬੰਬੀਹਾ ਗੈਂ ਗ ਨੇ ਮੂਸੇਵਾਲਾ ਦੇ ਕ ਤਲ ਦਾ ਬਦਲਾ ਦੋ ਦਿਨਾਂ ਵਿੱਚ ਲੈਣ ਦੀ ਧਮ ਕੀ ਦਿੱਤੀ ਸੀ । ਇਸ ਗਰੁੱਪ ਨੇ ਫੇਸਬੁਕ ਪੋਸਟ ਪਾ ਕੇ ਕਿਹਾ ਸੀ ਕਿ ‘ਮੂਸੇਵਾਲਾ ਦਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ। ਫਿਰ ਵੀ ਉਸਦਾ ਨਾਮ ਸਾਡੇ ਨਾਲ ਜੋੜਿਆ ਜਾ ਰਿਹਾ ਹੈ। ਇਸ ਲਈ ਉਹ ਇਸ ਦਾ ਬਦਲਾ ਲਵੇਗਾ। 2 ਦਿਨਾਂ ਦੇ ਅੰਦਰ ਨਤੀਜਾ ਦੇਵੇਗਾ।