International

ਕੈਨੇਡਾ ਵਿੱਚ ਮੰਦਿਰ ਦੇ ਪ੍ਰਧਾਨ ਦੀ ਜਾਇਦਾਦ ‘ਤੇ ਫਿਰ ਗੋਲੀਬਾਰੀ: ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਦੂਜੀ ਘਟਨਾ

ਕੈਨੇਡਾ ਦੇ ਸਰੀ ਵਿੱਚ ਲਕਸ਼ਮੀ ਨਾਰਾਇਣ ਮੰਦਰ ਦੇ ਚੇਅਰਮੈਨ ਅਤੇ ਕਾਰੋਬਾਰੀ ਸਤੀਸ਼ ਕੁਮਾਰ ਦੀ ਜਾਇਦਾਦ ‘ਤੇ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇਹ ਘਟਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੈਨੇਡਾ ਦੌਰੇ ਤੋਂ ਪਹਿਲਾਂ ਸਾਹਮਣੇ ਆਈ ਹੈ। ਸਤੀਸ਼ ਨੂੰ ਕੁਝ ਦਿਨ ਪਹਿਲਾਂ 20 ਲੱਖ ਡਾਲਰ ਦੀ ਫਿਰੌਤੀ ਦੀ ਮੰਗ ਵਾਲਾ ਕਾਲ ਆਇਆ ਸੀ। ਜਦੋਂ ਉਸ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ, ਤਾਂ ਬਦਮਾਸ਼ਾਂ ਨੇ ਪਿਛਲੇ 48 ਘੰਟਿਆਂ ਵਿੱਚ ਉਸ ਦੀਆਂ ਦੋ ਜਾਇਦਾਦਾਂ ‘ਤੇ ਗੋਲੀਬਾਰੀ ਕੀਤੀ। ਇਹ ਹਮਲਾ ਸਰੀ ਦੇ 128 ਸਟਰੀਟ, 70 ਐਵੇਨਿਊ ‘ਤੇ ਓਹਾਬ ਇਲਾਕੇ ਵਿੱਚ ਵਾਪਰਿਆ। ਕੈਨੇਡੀਅਨ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਸਤੀਸ਼ ਨੇ ਦੱਸਿਆ ਕਿ ਫਿਰੌਤੀ ਮੰਗਣ ਵਾਲਿਆਂ ਨਾਲ ਉਸ ਦੀ ਗਰਮਾ-ਗਰਮ ਬਹਿਸ ਹੋਈ ਅਤੇ ਉਸ ਨੇ ਦੋਸ਼ ਲਗਾਇਆ ਕਿ ਭਾਈਚਾਰੇ ਦੇ ਕੁਝ ਲੋਕ ਜਾਣਕਾਰੀ ਲੀਕ ਕਰਕੇ ਇਸ ਵਿੱਚ ਸ਼ਾਮਲ ਹਨ। ਉਸ ਨੇ ਭਾਈਚਾਰੇ ਨੂੰ ਇੱਕਜੁੱਟ ਹੋਣ ਅਤੇ ਅਜਿਹੀ ਹਿੰਸਾ ਤੋਂ ਬਚਾਅ ਲਈ ਅਪੀਲ ਕੀਤੀ। ਇਸ ਤੋਂ ਪਹਿਲਾਂ, 7 ਜੂਨ ਨੂੰ ਸਵੇਰੇ 2:30 ਵਜੇ ਵੀ ਸਤੀਸ਼ ਦੀ ਜਾਇਦਾਦ ‘ਤੇ ਹਮਲਾ ਹੋਇਆ ਸੀ। ਦੋ ਸਾਲ ਪਹਿਲਾਂ, ਦਸੰਬਰ ਵਿੱਚ, ਉਸ ਦੇ ਪੁੱਤਰ ਦੇ ਘਰ ‘ਤੇ 14 ਗੋਲੀਆਂ ਨਾਲ ਹਮਲਾ ਹੋਇਆ ਸੀ। ਇਹ ਚੌਥੀ ਵਾਰ ਹੈ ਜਦੋਂ ਮੰਦਰ ਦੇ ਕਿਸੇ ਅਧਿਕਾਰੀ ਨੂੰ ਨਿਸ਼ਾਨਾ ਬਣਾਇਆ ਗਿਆ।

ਲਕਸ਼ਮੀ ਨਾਰਾਇਣ ਮੰਦਰ ਕੈਨੇਡਾ ਵਿੱਚ ਹਿੰਦੂ ਭਾਈਚਾਰੇ ਲਈ ਅਕਸ਼ਰਧਾਮ ਜਿਹਾ ਸਤਿਕਾਰਯੋਗ ਸਥਾਨ ਹੈ। ਇਸ ਸਮਕਿ ਸਰੀ ਪੁਲਿਸ ਜਾਂਚ ਕਰ ਰਹੀ ਹੈ।

ਇਸ ਦੌਰਾਨ, ਪ੍ਰਧਾਨ ਮੰਤਰੀ ਮੋਦੀ ਨੂੰ 15 ਤੋਂ 17 ਜੂਨ ਤੱਕ ਅਲਬਰਟਾ ਦੇ ਕਨਾਨਾਸਕਿਸ ਵਿੱਚ ਹੋਣ ਵਾਲੇ G7 ਸੰਮੇਲਨ ਲਈ ਕੈਨੇਡਾ ਸੱਦੇ ਗਏ ਹਨ। ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਉਨ੍ਹਾਂ ਨੂੰ ਫੋਨ ਕਰਕੇ ਸੱਦਾ ਦਿੱਤਾ। ਮੋਦੀ ਨੇ ਸੋਸ਼ਲ ਮੀਡੀਆ ‘ਤੇ ਇਸ ਦੀ ਜਾਣਕਾਰੀ ਦਿੱਤੀ। ਪਹਿਲਾਂ ਕੈਨੇਡਾ ਵਿੱਚ ਗਰਮ ਖਿਆਲੀਆਂ ਵੱਲੋਂ ਭਾਰਤ ਵਿਰੋਧੀ ਗਤੀਵਿਧੀਆਂ ਹੋਈਆਂ, ਪਰ ਕੈਨੇਡੀਅ ਸਰਕਾਰ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ।