‘ਦ ਖ਼ਾਲਸ ਬਿਊਰੋ : ਰੋਪੜ੍ਹ ਵਿੱਚ ਇੱਕ ਹੋਰ ਭਿਆ ਨਕ ਸੜਕ ਹਾਦਸਾ ਵਾਪਰਿਆ ਹੈ। ਘਨੌਲੀ ਨੇੜੇ ਭਾਖੜਾ ਨਹਿਰ ਦੇ ਪੁਲ ਤੇ ਕਾਰ ਅਤੇ ਬੱਸ ਦੀ ਟੱਕ ਰ ਹੋ ਗਈ ਜਿਸ ਤੋਂ ਬਾਅਦ ਕਾਰ ਨਹਿਰ ਵਿੱਚ ਡਿੱਗ ਗਈ ਹੈ। ਪੁ ਲੀਸ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਵਿੱਚ ਡਿੱਗੀ ਕਾਰ ਨੂੰ ਬਰਾ ਮਦ ਕਰ ਲਿਆ ਗਿਆ ਹੈ ਜਿਸ ਵਿਚੋਂ ਪੰਜ ਜਣਿਆਂ ਦੀਆਂ ਮ੍ਰਿ ਤਕ ਦੇ ਹਾਂ ਮਿਲੀਆਂ ਹਨ ਜਿਨ੍ਹਾਂ ਵਿਚ ਦੋ ਔਰਤਾਂ, ਦੋ ਪੁਰਸ਼ ਤੇ ਇਕ ਬੱਚਾ ਸ਼ਾਮਲ ਹੈ। ਪੁਲੀਸ ਨੂੰ ਇਨ੍ਹਾਂ ਤੋਂ ਇਲਾਵਾਂ ਇਕ ਛੋਟੇ ਬੱਚੇ ਦੀਆਂ ਚੱਪਲਾਂ ਵੀ ਮਿਲੀਆਂ ਹਨ ਜਿਸ ਕਾਰਨ ਮ੍ਰਿ ਤਕਾਂ ਦੀ ਗਿਣਤੀ ਵਧ ਸਕਦੀ ਹੈ। ਕਾਰ ਰਾਜਸਥਾਨ ਨੰਬਰ ਦੀ ਹੋਣ ਦੀ ਪੁਸ਼ਟੀ ਹੋਈ ਹੈ। ਮ੍ਰਿ ਤ ਕਾਂ ਦੀ ਪਛਾਣ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਵਜੋਂ ਹੋਈ ਹੈ। ਪੁਲੀਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।