International

ਕੈਨੇਡਾ ‘ਚ ਪੰਜਾਬੀ ਨੌਜਵਾਨਾਂ ਨਾਲ ਇਹ ਕੀ ਹੋ ਰਿਹਾ ਹੈ ? 17 ਦਿਨਾਂ ਦੇ ਅੰਦਰ ਚੌਥੇ ਪੰਜਾਬੀ ਨੂੰ ਲੈਕੇ ਆਈ ਮਾੜੀ ਖ਼ਬਰ

Canada sanraj singh murder

ਬਿਊਰੋ ਰਿਪੋਰਟ : ਕੈਨੇਡਾ ਵਿੱਚ ਪੰਜਾਬੀਆਂ ਨਾਲ ਕੌਣ ਨਿਭਾ ਰਿਹਾ ਹੈ ਦੁਸ਼ਮਣੀ ? 17 ਦਿਨਾਂ ਦੇ ਅੰਦਰ ਚੌਥੇ ਪੰਜਾਬੀ ਦਾ ਕਤਲ ਕਰ ਦਿੱਤਾ ਗਿਆ ਹੈ । ਤਾਜ਼ਾ ਮਾਮਲਾ ਅਲਬਰਟਾ ਸੂਬੇ ਦਾ ਹੈ ਜਿੱਥੇ ਗੋਲੀ ਲੱਗਣ ਨਾਲ 24 ਸਾਲ ਦੇ ਸੰਰਾਜ ਸਿੰਘ ਦੀ ਮੌਤ ਹੋ ਗਈ ਹੈ । ਪੁਲਿਸ ਮੁਤਾਬਿਕ ਉਨ੍ਹਾਂ ਨੇ ਅਲਬਰਟਾ ਦੀ ਰਾਜਧਾਨੀ ਐਡਮਿੰਟਨ ਦੇ 51 ਸਟ੍ਰੀਟ ਅਤੇ 13 ਐਨਿਊ ਦੇ ਖੇਤਰ ਵਿੱਚ ਇਕ ਸ਼ਖ਼ਸ ਨੂੰ ਜ਼ਖ਼ਮੀ ਹਾਲਤ ਵਿੱਚ ਵੇਖਿਆ ਅਤੇ ਉਸ ਨੂੰ ਮੌਕੇ ‘ਤੇ CPR ਯਾਨੀ Cardiopulmonary resuscitation ਦਿੱਤਾ । ਜੋ ਕਿ ਸਾਹ ਵਿੱਚ ਪਰੇਸ਼ਾਨੀ ਨਾ ਹੋਵੇ ਇਸ ਲਈ ਦਿੱਤਾ ਜਾਂਦਾ ਹੈ । ਪਰ ਜਿੰਨੀ ਦੇਰ ਵਿੱਚ ਡਾਕਟਰ ਪਹੁੰਚ ਦੇ ਸੰਰਾਜ ਸਿੰਘ ਦੀ ਮੌਤ ਹੋ ਚੁੱਕੀ ਸੀ । ਐਡਮਿੰਟਨ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੌਤ ਦਾ ਕਾਰਨ ਗੋਲੀ ਲੱਗਣ ਨਾਲ ਜ਼ਖ਼ਮੀ ਹੋਣ ਸੀ। ਕਤਲ ਦੀ ਜਾਂਚ ਕਰ ਰਹੀ ਪੁਲਿਸ ਟੀਮ ਨੇ ਉਸ ਗੱਡੀ ਦੀਆਂ ਤਸਵੀਰਾਂ ਨਸ਼ਰ ਕੀਤੀਆਂ ਹਨ ਜੋ ਵਾਰਦਾਤ ਵੇਲੇ ਗੁਜ਼ਰ ਰਹੀ ਸੀ । ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਕਤਲ ਕਰਨ ਵਾਲੇ ਬਾਰੇ ਕੋਈ ਜਾਣਕਾਰੀ ਹੋਏ ਤਾਂ ਉਹ ਜ਼ਰੂਰ ਸਾਂਝੀ ਕਰੇ। ਸੰਰਾਜ ਸਿੰਘ ਦਾ ਕਤਲ ਕਿਸ ਨੇ ਕੀਤਾ ? ਕੀ ਸੀ ਇਸ ਦੇ ਪਿੱਛੇ ਮਕਸਦ ? ਇਹ ਹੁਣ ਤੱਕ ਸਾਫ਼ ਨਹੀਂ ਹੋ ਸਕਿਆ ਹੈ ਪਰ ਜਿਸ ਤਰ੍ਹਾ ਨਾਲ 17 ਦਿਨਾਂ ਦੇ ਅੰਦਰ ਚੌਥੇ ਪੰਜਾਬੀ ਦਾ ਕਤਲ ਕੀਤਾ ਗਿਆ ਹੈ ਉਸ ਨੇ ਚਿੰਤਾ ਜ਼ਰੂਰ ਵੱਧਾ ਦਿੱਤੀ ਹੈ ।

17 ਦਿਨਾਂ ਦੇ ਅੰਦਰ 4 ਪੰਜਾਬੀਆਂ ਦਾ ਕਤਲ

ਇਸ ਤੋਂ ਪਹਿਲਾਂ ਪਿਛਲੇ ਮਹੀਨੇ 24 ਨਵੰਬਰ ਨੂੰ ਸਰੀ ਦੇ ਨਿਊਟਨ ਇਲਾਕੇ ’ਚ ਟਮਨਾਵਿਸ ਸੈਕੰਡਰੀ ਸਕੂਲ ’ਚ 18 ਸਾਲ ਦੇ ਮਹਿਕਪ੍ਰੀਤ ਸੇਠੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਮਤਿਕਪ੍ਰੀਤ ਦੇ ਪਿਤਾ ਹਰਸ਼ਪ੍ਰੀਤ ਸੇਠੀ ਨੇ ਕੈਨੇਡਾ ਆ ਕੇ ਵਸਣ ਦਾ ਅਫ਼ਸੋਸ ਕੀਤਾ ਸੀ। ਮਹਿਕਪ੍ਰੀਤ ਨੂੰ ਸਕੂਲ ਦੇ ਇੱਕ ਵਿਦਿਆਰਥੀ ਨੇ ਚਾਕੂ ਮਾਰ ਕੇ ਕਤਲ ਕਰ ਦਿੱਤੀ ਸੀ। ਮਹਿਕਪ੍ਰੀਤ ਸੇਠੀ ਦੇ ਪਿਤਾ ਨੇ ਇੱਕ ਨਿੱਜੀ ਚੈਨਲ ਨੂੰ ਦੱਸਿਆ ਕਿ‘‘ਜਦੋਂ ਮੈਂ ਹਸਪਤਾਲ ਪਹੁੰਚਿਆ ਤਾਂ ਡਾਕਟਰਾਂ ਨੇ ਦੱਸਿਆ ਕਿ ਚਾਕੂ ਮਹਿਕਪ੍ਰੀਤ ਦੇ ਦਿਲ ਨੂੰ ਚੀਰ ਗਿਆ ਹੈ । ਇਸ ਤੋਂ ਬਾਅਦ 3 ਦਸੰਬਰ ਨੂੰ ਗੈਸ ਸਟੇਸ਼ਨ ਦੇ ਬਾਹਰ 21 ਸਾਲ ਦੀ ਪਵਨਦੀਪ ਕੌਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ, 9 ਦਸੰਬਰ ਨੂੰ ਸਰੀ ਦੀ ਰਹਿਣ ਵਾਲੀ 40 ਸਾਲ ਦੀ ਹਰਪ੍ਰੀਤ ਕੌਰ ਦਾ ਘਰ ਵਿੱਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਪਹਿਲਾਂ ਪੁਲਿਸ ਨੂੰ ਮਹਿਲਾ ਦੇ ਪਤੀ ‘ਤੇ ਸ਼ੱਕ ਸੀ ਪਰ ਜਾਂਚ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ । ਅਤੇ ਹੁਣ ਸੰਰਾਜ ਸਿੰਘ ਦੇ ਕਤਲ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ ਕਿ ਆਖਿਰ ਪੰਜਾਬੀਆਂ ਦਾ ਦੁਸ਼ਮਣ ਕੌਣ ਬਣ ਗਿਆ ਹੈ । 2022 ਪੰਜਾਬੀਆਂ ਲਈ ਕੈਨੇਡਾ ਵਿੱਚ ਚੰਗਾ ਨਹੀਂ ਰਿਹਾ ਹੈ ਕਈ ਵਿਦਿਆਰਥੀਆਂ ਦੇ ਕਤਲ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।

ਪਹਿਲੇ 6 ਮਹੀਨੇ ਵਿੱਚ ਕਤਲ ਦੇ ਮਾਮਲੇ

ਇਸੇ ਸਾਲ ਮਾਰਚ ਮਹੀਨੇ ਵਿੱਚ ਕਪੂਰਥਲਾ ਦੀ 25 ਸਾਲਾ ਹਰਮਨਦੀਪ ਕੌਰ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਭਾਰਤੀਆਂ ‘ਚ ਕਾਫੀ ਗੁੱਸਾ ਸੀ। ਹਰਮਨਦੀਪ ਦੇ ਕਤਲ ਤੋਂ ਬਾਅਦ ਅਪ੍ਰੈਲ ਵਿੱਚ ਟੋਰਾਂਟੋ ਵਿੱਚ 21 ਸਾਲਾ ਭਾਰਤੀ ਲੜਕੇ ਕਾਰਤਿਕ ਵਾਸੂਦੇਵ ਦੀ ਗੋਲੀ ਮਾਰ ਕੇ ਕਤਲ ਕਰ ਦਿੱਤੀ ਗਈ ਸੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਕੰਮ ‘ਤੇ ਜਾ ਰਿਹਾ ਸੀ। ਅਗਸਤ ਵਿੱਚ ਪੰਜਾਬੀ ਮੀਡੀਆ ਹੋਸਟ ਜੋਤੀਸ ਸਿੰਘ ਉੱਤੇ ਵੀ ਹਮਲੇ ਦੀ ਖ਼ਬਰ ਸਾਹਮਣੇ ਆਈ ਸੀ । ਹਮਲੇ ਦਾ ਵੀਡੀਓ ਵੀ ਕਾਫੀ ਵਾਇਰਲ ਹੋਇਆ ਸੀ । ਇਸੇ ਸਾਲ ਹੀ ਜੁਲਾਈ ਵਿੱਚ ਕੈਨੇਡਾ ਦੇ ਮਸ਼ਹੂਰ ਸਿੱਖ ਆਗੂ ਰਿਪੁਦਮਨ ਸਿੰਘ ਮਲਿਕ ਦਾ ਸਰੇਆਮ ਕਤਲ ਕਰ ਦਿੱਤਾ ਸੀ । ਉਹ ਕਨਿਸ਼ਕ ਕਾਂਡ ਤੋਂ ਬਰੀ ਹੋਏ ਸਨ ਅਤੇ ਨਵੇਂ ਕਾਲਜ ਦੀ ਉਸਾਰੀ ਕਰਨ ਜਾ ਰਹੇ ਸਨ ।

23 ਸਤੰਬਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨੇ ਭਾਰਤੀਆਂ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਅਲਰਟ ਰਹਿਣ ਦੀ ਸਲਾਹ ਦਿੱਤੀ ਸੀ । ਹਿੰਦੂ ਧਰਮ ਗ੍ਰੰਥ ਦੇ ਨਾਂ ‘ਤੇ ਬਣੇ ਪਾਰਕ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਜਦਕਿ ਫਰਵਰੀ ਮਹੀਨੇ ਵਿੱਚ ਗ੍ਰਟੇਸ ਟੋਰਾਂਟੋ ਇਲਾਕੇ ਵਿੱਚ 6 ਹਿੰਦੂ ਮੰਦਰਾਂ ‘ਚ ਚੋਰੀ ਦੀਆਂ ਖ਼ਬਰਾਂ ਆਇਆ ਸੀ ।