Punjab

‘ਸੰਜੂ’ ਗਾਣੇ ਨੂੰ ਲੈ ਕੇ ਸਿੱਧੂ ਮੂਸੇਵਾਲਾ  ‘ਤੇ ਇੱਕ ਹੋਰ ਹੋਇਆ ਪਰਚਾ

 

‘ਦ ਖ਼ਾਲਸ ਬਿਊਰੋ:- ਵਿਵਾਦਿਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਖਿਲਾਫ ਹਥਿਆਰਾਂ ਦੀ ਨੁਮਾਇਸ਼ ਕਰਨ ‘ਤੇ  ਇੱਕ ਹੋਰ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਮੁਹਾਲੀ ‘ਚ ਕ੍ਰਾਇਮ ਬ੍ਰਾਚ ਨੇ ਦਰਜ ਕੀਤਾ ਹੈ।

ਮੂਸੇਵਾਲੇ ਨੇ ਆਪਣੇ ਗੀਤ ਵਿੱਚ ਸੰਜੇ ਦੱਤ ਨਾਲ ਕੀਤੀ ਤੁਲਨਾ ਅਤੇ ਆਰਮਸ ਐਂਕਟ ‘ਚ ਦਰਜ ਕੀਤੇ ਗਏ ਕੇਸ ਨੂੰ ਆਪਣੀ ਸ਼ਾਨ ਦੱਸਿਆ ਸੀ, ਜਾਣਕਾਰੀ ਮੁਤਾਬਿਕ, ਆਰਮਸ ਐਂਕਟ ਦਾ ਇਹ ਉਹ ਕੇਸ ਹੈ ਜਿਸ ਵਿੱਚ ਮੂਸੇਵਾਲਾ ਦੀ AK 47 ਚਲਾ ਰਹੇ ਦੀ ਵਾਲੀ ਵੀਡੀਓ ਵਾਇਰਲ ਹੋਈ ਸੀ।

ਇਸ ਆਰਮਸ ਐਂਕਟ ਕੇਸ ਵਿੱਚ ਮੂਸੇਵਾਲਾਂ ਨੂੰ ਅਗਾਉਂ ਜ਼ਮਾਨਤ ਨਹੀਂ ਮਿਲੀ ਹੋਈ ਪਰ ਖਿਡੋਣਾ ਹਥਿਆਰ ਕਹਿ ਕੇ ਜ਼ਮਾਨਤ ਜਰੂਰ ਮਿਲੀ ਹੋਈ ਹੈ ਜਿਸ ਨੂੰ ਹੁਣ ਪੰਜਾਬ ਪੁਲਿਸ ਹਾਈਕੋਰਟ ਵਿੱਚ ਚਣੌਤੀ ਦੇਵੇਗੀ।