Punjab

ਪੰਜਾਬ ਵਿੱਚ ਇੱਕ ਹੋਰ ਅਮਰੂਦ ਘੁਟਾਲਾ! ਵਿਜੀਲੈਂਸ ਨੇ ਜਾਂਚ ਕੀਤੀ ਸ਼ੁਰੂ! ਨੋਟੀਫਿਕੇਸ਼ਨ ਤੋਂ ਬਾਅਦ ਵੀ ਕਰੋੜਾਂ ’ਚ ਵੇਚੀ ਜ਼ਮੀਨ

ਬਿਉਰੋ ਰਿਪੋਰਟ – ਪੰਜਾਬ ਸਮੇਤ ਕਈ ਸੂਬਿਆਂ ਦੇ ਲੋਕਾਂ ਦੀ ਆਵਾਜਾਈ ਨੂੰ ਅਸਾਨ ਬਣਾਉਣ ਦੇ ਲਈ ਮੁਹਾਲੀ ਆਈਟੀ ਸਿਟੀ (MOHLAI IT CITY) ਤੋਂ ਕੁਰਾਲੀ ਤੱਕ ਬਣਾਈ ਗਈ ਸੜਕ ਦੀ ਹੁਣ ਵਿਜੀਲੈਂਸ ਨੇ ਜਾਂਚ (VIGILENCE INVESTIGATION) ਸ਼ੁਰੂ ਕਰ ਦਿੱਤੀ ਹੈ। ਇਲਜ਼ਾਮ ਹਨ ਕਿ ਭਾਰਤ ਮਾਲਾ ਪ੍ਰੋਜੈਕਟ (BHARAT MALA PROJECT) ਦੇ ਤਹਿਣ ਬਣਾਈ ਜਾ ਰਹੀ ਸੜਕ ਨੂੰ ਲੈ ਕੇ ਜ਼ਮੀਨ ਐਕਵਾਇਰ ਕਰਨ ਦੇ ਲਈ ਧਾਰਾ-3 D ਦਾ ਨੋਟੀਫਿਕੇਸ਼ਨ ਜਾਰੀ ਹੋਣ ਦੇ ਬਾਅਦ ਵੀ ਜ਼ਮੀਨ ਵੇਚੀ ਗਈ ਹੈ।

ਸਿਰਫ਼ ਇੰਨਾਂ ਹੀ ਨਹੀਂ, ਜ਼ਮੀਨ ਦੀ ਰਜਿਸਟ੍ਰੇਸ਼ਨ ਵੀ ਕਰ ਦਿੱਤੀ ਗਈ ਹੈ। ਸ਼ਿਕਾਇਤਕਰਤਾ ਨੇ ਇਸ ਮਾਮਲੇ ਵਿੱਚ ਅਧਿਕਾਰੀਆਂ ਦੀ ਭੂਮਿਕਾ ’ਤੇ ਵੀ ਸਵਾਲ ਚੁੱਕੇ ਹਨ। ਵਿਜੀਲੈਂਸ ਨੇ ਬਿਆਨ ਦਰਜ ਕਰ ਲਿਆ ਹੈ। ਉਧਰ ਹੁਣ ਵਿਜੀਲੈਂਸ ਹਰ ਸਬੂਤ ਨੂੰ ਗੰਭੀਰਤਾ ਦੇ ਨਾਲ ਲੈ ਰਿਹਾ ਹੈ। ਜੇ ਵਿਜੀੀਲੈਂਸ ਨੂੰ ਇਸ ਵਿੱਚ ਕੋਈ ਕਮੀ ਮਿਲੀ ਤਾਂ ਆਉਣ ਵਾਲੇ ਦਿਨਾਂ ਵਿੱਚ ਕੇਸ ਦਰਜ ਕੀਤਾ ਜਾਵੇਗਾ।

ਫਰਵਰੀ ਵਿੱਚ ਜ਼ਮੀਨ ਐਕਵਾਇਰ ਕਰਨ ਦਾ ਨੋਟੀਫਿਕੇਸ਼ਨ

ਇਸ ਸਬੰਧ ਵਿੱਚ ਕਿਸਾਨ ਰਣਵੀਰ ਸਿੰਘ ਨੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਨੂੰ ਦੱਸਿਆ ਸੀ ਕਿ 32 ਕਿਲੋਮੀਟਰ ਲੰਮੀ ਸੜਕ ਬਣਾਈ ਜਾ ਰਹੀ ਹੈ। ਕੇਂਦਰ ਸਰਕਾਰ ਨੇ ਫਰਵਰੀ 2021 ਵਿੱਚ ਜ਼ਮੀਨ ਐਕਵਾਇਰ ਕਰਨ ਦਾ ਨੋਟਿਫਿਕੇਸ਼ ਜਾਰੀ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੂੰ ਪਤਾ ਚੱਲਿਆ ਹੈ ਕਿ ਕੁਝ ਪ੍ਰਭਾਵਸ਼ਾਲੀ ਲੋਕਾਂ ਨੇ ਜ਼ਮੀਨ ਦੀ ਖ਼ਰੀਦ ਫਰੋਖ਼ਤ ਕਰ ਲਈ ਹੈ ਜਦਕਿ ਧਾਰਾ 3 D ਦੇ ਨੋਟਿਫਿਕੇਸ਼ਨ ਦੇ ਬਾਅਦ ਜ਼ਮੀਨ ਨਹੀਂ ਵੇਚੀ ਜਾ ਸਕਦੀ ਹੈ। ਉਨ੍ਹਾਂ ਨੇ ਵਿਜੀਲੈਂਸ ਨੂੰ ਕੁਝ ਰਜਿਸਟ੍ਰੀਆਂ ਵੀ ਦਿੱਤੀਆਂ ਹਨ।

ਧੋਖਾਧੜੀ ਦੇ ਨਾਲ ਲਗਾਏ ਬਾਗ਼

ਸ਼ਿਕਾਇਤਕਰਤਾ ਨੇ ਦੱਸਿਆ ਕਿ ਜੋ ਲੋਕ ਜ਼ਮੀਨ ਨੂੰ ਖਰੀਦ ਅਤੇ ਵੇਚਣ ਵਿੱਚ ਸ਼ਾਮਲ ਸਨ ਉਨ੍ਹਾਂ ਨੇ ਨੋਟਿਫਿਕੇਸ਼ਨ ਦੇ ਬਾਅਦ ਉਸ ਜ਼ਮੀਨ ‘’ਤੇ ਬਾਗ਼ ਵੀ ਲਾ ਦਿੱਤੇ ਹਨ ਤਾਂ ਕਿ ਬਾਗ਼ਾਂ ਦੇ ਬਹਾਨੇ ਸਰਕਾਰ ਤੋਂ ਮੋਟੀ ਰਕਮ ਵਸੂਲੀ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧੀ ਫੋਟੋਜ਼ ਵੀ ਵਿਜੀਲੈਂਸ ਨੂੰ ਸੌਂਪੇ ਗਏ ਹਨ ਜਿਸ ਵਿੱਚ ਮੁਲਜ਼ਮ ਬੂਟੇ ਲਗਾਉਂਦੇ ਹੋਏ ਸਾਫ ਨਜ਼ਰ ਆ ਰਹੇ ਹਨ।

ਇਹ ਪਹਿਲਾਂ ਮੌਕਾ ਨਹੀਂ ਹੈ ਇਸ ਤੋਂ ਪਹਿਲਾਂ ਮੁਹਾਲੀ ਦੇ ਸਰਕਾਰੀ ਪ੍ਰੋਜੈਕਟ ਦੇ ਜ਼ਮੀਨ ਐਕਵਾਇਰ ਕਰਨ ਸਮੇਂ ਧੋਖਾਧੜੀ ਵਿੱਚ ਅਮਰੂਦ ਦੇ ਬਾਗ਼ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਕਈ IAS ਅਫ਼ਸਰ ਤੇ ਉਨ੍ਹਾਂ ਦੀ ਪਤਨੀਆਂ ਦਾ ਨਾਂ ਵੀ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ 3 ਮਹੀਨੇ ਪਹਿਲਾਂ ED ਨੇ ਕਈ ਅਫ਼ਸਰਾਂ ਅਤੇ ਮੁਲਜ਼ਮਾਂ ’ਤੇ ਰੇਡ ਵੀ ਮਾਰੀ ਸੀ।

ਇਹ ਵੀ ਪੜ੍ਹੋ – ਜ਼ੀਕਾ ਵਾਇਰਸ ਨੂੰ ਲੈ ਕੇ ਕੇਂਦਰ ਸਰਕਾਰ ਦਾ ਅਲਰਟ, ਮਹਾਰਾਸ਼ਟਰ ‘ਚ ਹੁਣ ਤੱਕ ਦੇ ਸਭ ਤੋਂ ਵੱਧ ਮਾਮਲੇ