India Punjab

ਸਿੰਘੂ ਬਾਰਡਰ ‘ਤੇ ਇੱਕ ਹੋਰ ਕਿਸਾਨ ਦੀ ਹੋਈ ਮੌ ਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿੰਘੂ ਬਾਰਡਰ ਤੋਂ ਇੱਕ ਬਹੁਤ ਹੀ ਦਰਦ ਨਾਕ ਖ਼ਬਰ ਸਾਹਮਣੇ ਆਈ ਹੈ। ਸਿੰਘੂ ਬਾਰਡਰ ‘ਤੇ ਇੱਕ ਕਿਸਾਨ ਦੀ ਮੌ ਤ ਹੋ ਗਈ ਹੈ। ਮ੍ਰਿ ਤਕ ਕਿਸਾਨ ਗੁਰਪ੍ਰੀਤ ਸਿੰਘ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਰੁੜਕੀ ਦਾ ਰਹਿਣ ਵਾਲਾ ਹੈ। ਗੁਰਪ੍ਰੀਤ ਸਿੰਘ ਦੀ ਉਮਰ ਮਹਿਜ਼ 45 ਸਾਲ ਹੈ ਜੋ ਕਿ ਕਿਸਾਨ ਯੂਨੀਅਨ ਬੀਕੇਯੂ ਸਿੱਧੂਪੁਰ ਨਾਲ ਸਬੰਧਤ ਸੀ। ਥਾਣਾ ਕੁੰਡਲੀ ਦੀ ਪੁਲਿਸ ਨੇ ਲਾ ਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤੀ ਹੈ।

ਜਾਣਕਾਰੀ ਮੁਤਾਬਕ ਪਿੰਡ ਰੁੜਕੀ ਦੀ ਟਰੈਕਟਰ-ਟਰਾਲੀ ਵੀ ਪਿਛਲੇ ਕਾਫ਼ੀ ਸਮੇਂ ਤੋਂ ਕੁੰਡਲੀ ਸਰਹੱਦ ‘ਤੇ ਖੜ੍ਹੀ ਸੀ। ਗੁਰਪ੍ਰੀਤ ਸਿੰਘ ਦੀ ਟਰਾਲੀ ਦੇ ਬਾਕੀ ਸਾਥੀ ਦੀਵਾਲੀ ਤੋਂ ਪਹਿਲਾਂ ਪੰਜਾਬ ਚਲੇ ਗਏ ਸਨ। ਉਹ ਆਪਣੀ ਟਰਾਲੀ ‘ਤੇ ਇਕੱਲਾ ਰਹਿ ਰਿਹਾ ਸੀ। ਕੁੱਝ ਲੋਕਾਂ ਨੇ ਅੱਜ ਸਵੇਰੇ ਨਿੰਮ ਦੇ ਦਰੱਖਤ ‘ਤੇ ਇੱਕ ਵਿਅਕਤੀ ਦੀ ਲਾ ਸ਼ ਨੂੰ ਰੱਸੀ ਨਾਲ ਲਟਕਦੀ ਦੇਖਿਆ। ਲੋਕਾਂ ਨੇ ਇਸ ਦੀ ਸੂਚਨਾ ਕੁੰਡਲੀ ਥਾਣੇ ਨੂੰ ਦਿੱਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰ ਹਾਲੇ ਇਹ ਇੱਕ ਸਵਾਲ ਹੈ ਕਿ ਗੁਰਪ੍ਰੀਤ ਸਿੰਘ ਦੀ ਮੌ ਤ ਕਿਵੇਂ ਹੋਈ ਹੈ ਅਤੇ ਇਹ ਸੱਚ ਪੁਲਿਸ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ।