Punjab

ਬੈਂਸ ਨੂੰ ਅਦਾਲਤ ਦਾ ਇੱਕ ਹੋਰ ਝਟਕਾ

‘ਦ ਖ਼ਾਲਸ ਬਿਊਰੋ :- ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਦੀ ਗ੍ਰਿਫਤਾਰੀ ਕਿਸੇ ਸਮੇਂ ਵੀ ਹੋ ਸਕਦੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬੈਂਸ ਨੂੰ ਵੱਡਾ ਝਟਕਾ ਦਿੰਦਿਆਂ ਗ੍ਰਿਫਤਾਰੀ ‘ਤੇ ਰੋਕ ਨਹੀਂ ਲਾਈ ਹੈ। ਮੁਲਜ਼ਮ ਵੱਲੋਂ ਲੁਧਿਆਣਾ ਦੇ ਚੀਫ ਜੁਡੀਸ਼ਲ ਦੇ ਹੁਕਮਾਂ ਨੂੰ ਹਾਈਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਸੀ। ਇੱਕ ਬਲਾਤਕਾਰ ਦੇ ਕੇਸ ਵਿੱਚ ਅਦਾਲਤ ਨੇ ਬੈਂਸ ਅਤੇ ਛੇ ਹੋਰਾਂ ਵਿਰੁੱਧ ਕੇਸ ਦਰਜ ਕਰਨ ਦਾ ਹੁਕਮ ਦਿੱਤਾ ਸੀ।

ਹਾਈਕੋਰਟ ਨੇ ਬੈਂਸ ਦੀ ਪਟੀਸ਼ਨ ਉੱਤੇ ਪੰਜਾਬ ਸਰਕਾਰ ਨੂੰ 15 ਜੁਲਾਈ ਲਈ ਨੋਟਿਸ ਜਾਰੀ ਕਰ ਦਿੱਤਾ ਹੈ। ਅੱਜ ਲੁਧਿਆਣਾ ਪਿਸ ਵੱਲੋਂ ਦਰਜ ਕੀਤੀ ਐੱਫਆਈਆਰ ਵਿੱਚ ਮੁਲਜ਼ਮ ਦੇ ਦੋ ਭਰਾਵਾਂ ਕਰਮਜੀਤ ਸਿੰਘ ਅਤੇ ਪਰਮਜੀਤ ਸਿੰਘ ਦੇ ਨਾਂ ਵੀ ਸ਼ਾਮਿਲ ਕੀਤੇ ਗਏ ਹਨ। ਪੀ.ਏ. ਗੋਗੀ ਸ਼ਰਮਾ ਦਾ ਨਾਂ ਵੀ ਦਰਜ ਹੈ। ਉਸ ਤੋਂ ਬਿਨਾਂ ਦੋ ਵਿਧਾਇਕ ਦੀਆਂ ਦੋ ਹਮਦਰਦ ਔਰਤਾਂ ਬਲਵਿੰਦਰ ਕੌਰ ਅਤੇ ਜਸਵੀਰ ਕੌਰ ਦੇ ਨਾਂ ਵੀ ਸ਼ਾਮਿਲ ਹਨ। ਬੈਂਸ ਖਿਲਾਫ ਦਰਜ ਐੱਫਆਈਆਰ ਵਿੱਚ ਆਈਪੀਸੀ ਦੀ ਧਾਰਾ 376, 354, 354 ਏ, 506 ਅਤੇ 120 ਬੀ ਲਾਈ ਗਈ ਹੈ।