International

ਰੂਸ-ਯੂਕਰੇਨ ਸੰਕ ਟ ‘ਚੋਂ ਨਿਕਲਿਆ ਇੱਕ ਹੋਰ ਵਿਵਾ ਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਕਰੇਨ ਦੇ ਖਿਲਾਫ਼ ਰੂਸ ਦੇ ਕਦਮ ਤੋਂ ਬਾਅਦ ਚੀਨ ਅਤੇ ਤਾਈਵਾਨ ਦੀ ਤੁਲਨਾ ਕੀਤੀ ਜਾ ਰਹੀ ਹੈ। ਚੀਨ ਤਾਈਵਾਨ ਨੂੰ ਆਪਣਾ ਪ੍ਰਾਂਤ ਮੰਨਦਾ ਹੈ। ਪਰ ਤਾਈਵਾਨ ਖੁਦ ਨੂੰ ਇੱਕ ਸੁਤੰਤਰ ਦੇਸ਼ ਦੇ ਰੂਪ ਵਿੱਚ ਵੇਖਦਾ ਹੈ। ਹਾਲਾਂਕਿ ਕੁੱਝ ਮਾਹਿਰਾਂ ਦਾ ਮੰਨਣਾ ਹੈ ਕਿ ਚੀਨ ਅਤੇ ਤਾਈਵਾਨ ਦਾ ਮਾਮਲਾ ਬਿਲਕੁਲ ਅਲੱਗ ਹੈ ਪਰ ਰੂਸ ਅਤੇ ਯੂਕਰੇਨ ਸੰਕਟ ਵਿਚਾਲੇ ਵੱਧ ਰਹੇ ਤਣਾਅ ਦੇ ਮੱਦੇਨਜ਼ਰ ਸੋਸ਼ਲ ਮੀਡੀਆ ‘ਤੇ ਚੀਨ ਅਤੇ ਤਾਈਵਾਨ ਨੂੰ ਲੈ ਕੇ ਖ਼ੂਬ ਚਰਚਾ ਹੈ। ਰੂਸ ਦੇ ਕਦਮ ਤੋਂ ਉਤਸ਼ਾਹਿਤ ਕਈ ਚੀਨੀ ਰਾਸ਼ਟਰਵਾਦੀ ਇਹ ਲਿਖ ਰਹੇ ਹਨ ਕਿ ਤਾਈਵਾਨ ਨੂੰ ਵਾਪਸ ਲੈਣ ਦਾ ਸਮਾਂ ਆ ਗਿਆ ਹੈ।