India

ਸਲਮਾਨ ਖਾਨ ਦੇ ਘਰ ‘ਤੇ ਗੋਲੀਬਾਰੀ ਮਾਮਲੇ ‘ਚ ਇਕ ਹੋਰ ਕੇਸ ਦਰਜ

ਬਾਲੀਵੁੱਡ ਅਦਾਕਾਰ ਸਲਮਾਨ ਖਾਨ (Salman Khan) ਦੇ ਘਰ ਗੋਲੀਬਾਰੀ ਮਾਮਲੇ ‘ਚ ਨਵਾਂ ਮਾਮਲਾ ਸਾਹਮਣੇ ਆਇਆ ਹੈ। ਮੁੰਬਈ ਪੁਲਿਸ (Mumbai Police) ਨੇ ਇਸ ਮਾਮਲੇ ਵਿੱਚ ਨਵਾਂ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਧਮਕਾਉਣ ਦੇ ਦੋਸ਼ ਵਿੱਚ ਰਾਜਸਥਾਨ ਤੋਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਪਰਾਧ ਸ਼ਾਖਾ ਦੇ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਬਨਵਾਰੀਲਾਲ ਲਤੂਰ ਲਾਲ ਗੁੱਜਰ ਵਾਸੀ ਬੂੰਦੀ ਰਾਜਸਥਾਨ ਵਜੋਂ ਹੋਈ ਹੈ। ਦੋਸ਼ੀ ਨੇ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਉਹ ਸਲਮਾਨ ਨੂੰ ਮਾਰਨ ਜਾ ਰਿਹਾ ਹੈ।

ਸਲਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ

ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ 27 ਸਾਲਾ ਬਨਵਾਰੀਲਾਲ ਲਤੂਰ ਲਾਲ ਗੁੱਜਰ ਨੇ ਆਪਣੇ ਯੂ-ਟਿਊਬ ਚੈਨਲ ‘ਤੇ ਇੱਕ ਵੀਡੀਓ ਅਪਲੋਡ ਕੀਤੀ ਸੀ, ਜਿਸ ‘ਚ ਉਸ ਨੇ ਕਿਹਾ ਸੀ, ‘ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਹੋਰ ਗੈਂਗ ਮੈਂਬਰ ਮੇਰੇ ਨਾਲ ਹਨ। ਉਹ ਸਲਮਾਨ ਖਾਨ ਨੂੰ ਮਾਰਨ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਅਜੇ ਤੱਕ ਮੁਆਫੀ ਨਹੀਂ ਮੰਗੀ ਹੈ। ਮੁਲਜ਼ਮ ਨੇ ਰਾਜਸਥਾਨ ਦੇ ਇੱਕ ਹਾਈਵੇਅ ’ਤੇ ਵੀਡੀਓ ਬਣਾ ਕੇ ਆਪਣੇ ਚੈਨਲ ’ਤੇ ਅਪਲੋਡ ਕਰ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਲਈ ਇਕ ਟੀਮ ਰਾਜਸਥਾਨ ਭੇਜੀ ਗਈ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਵਿਅਕਤੀ ਵਿਰੁਧ ਵੱਖ-ਵੱਖ ਧਾਰਾਵਾਂ ਤਹਿਤ ਮੁੰਬਈ ਦੇ ਸਾਈਬਰ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ –  ਟੀਡੀਪੀ ਨੂੰ ਸੰਜੇ ਰਾਊਤ ਦਾ ਖ਼ਾਸ ਸੁਨੇਹਾ, ਅੱਗੇ ਵਧੋ ਤਾਂ ਦੇਵਾਂਗੇ ਸਾਥ